ਜਲੰਧਰ : 8 ਫਰਵਰੀ (ਬਿਊਰੋ) 32ਵਾਂ ਨੈਸ਼ਨਲ ਸੜ੍ਹਕ ਸਰੁੱਖਿਆ ਮਹੀਨਾ ਨੂੰ "SADAK SURAKSHA - JEEVAN RAKSHA" ਥੀਮ ਤਹਿਤ ਮਨਾਂਉਦੇ ਹੋਏ ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਅੱਜ ਸਰਕਾਰੀ ਆਈ.ਟੀ.ਆਈ ਕਾਲਜ (ਲੜਕੀਆਂ), ਲਾਜਪਤ ਨਗਰ, ਜਲੰਧਰ ਵਿਖੇ ਟਰੈਫਿਕ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਸ਼ੁਰੂਆਤ ਸ਼੍ਰੀ ਹਰਬਿੰਦਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ ਵੱਲੋਂ ਕਰਦਿਆਂ ਹਾਜ਼ਰ ਵਿਦਿਆਰਥਣਾਂ/ਸਟਾਫ ਨੂੰ ਚੰਗੀਆਂ ਸਿੱਖਿਆਵਾਂ ਹਾਸਲ ਕਰਕੇ ਇੰਸਟੀਚਿਊਟ ਦਾ ਨਾਮ ਰੋਸ਼ਨ ਕਰਨ ਅਤੇ ਭਵਿੱਖ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰੇਰਿਤ ਕੀਤਾ। ਐਜੂਕੇਸ਼ਨ ਸੈਂਲ, ਟਰੈਫਿਕ ਸਟਾਫ ਦੇ ASI ਸ਼ਮਸ਼ੇਰ ਸਿੰਘ ਅਤੇ ASI ਰਮੇਸ਼ ਕੁਮਾਰ ਨੇ ਇਕੱਤਰ ਜਨਸਮੂਹ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਅਤੇ ਹਾਜ਼ਰੀਨ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸੋਂਹ ਚੁਕਾਈ ਗਈ। ਕਾਲਜ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੋਰ ਵੱਲੋਂ ਵੀ ਪੁਲਿਸ ਟੀਮ ਦਾ ਧੰਨਵਾਦ ਕਰਦਿਆਂ ਹੋਇਆ ਵਿਦਿਆਰਥਣਾਂ / ਸਟਾਫ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਅਪੀਲ ਕੀਤੀ ਗਈ। ਇਸ ਸੈਮੀਨਾਰ ਵਿੱਚ ਇੰਸਪੈਕਟਰ ਸਕੁੰਦਿਆ ਦੇਵੀ ਸਮੇਤ ਪੁਲਿਸ ਟੀਮ ਅਤੇ ਰੀਡਰ ਸਟਾਫ ਦੇ ਕਰਮਚਾਰੀ ਵੀ ਮੋਕਾ ਪਰ ਹਾਜਰ ਸਨ।
ਅੱਜ ਪੰਜਾਬ ਰੋਡਵੇਜ ਡਿੱਪੂ-2 ਜਲੰਧਰ ਵਿੱਖੇ ਟਰੈਫਿਕ ਜਾਗਰੁਕਤਾ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸ਼੍ਰੀ ਹਰਬਿੰਦਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ, ਗੁਰਵਿੰਦਰ ਸਿੰਘ ਟਰੈਫਿਕ ਮੈਨੇਜਰ, ਸ਼੍ਰੀ ਗੁਰਪ੍ਰੀਤ ਸਿੰਘ ਵਰਕਸ ਮੈਨੇਜਰ, ਸ਼੍ਰੀ ਚਰਨਜੀਤ ਸ਼ਰਮਾਂ ਸੁਪਰਡੈਂਟ ਪੰਜਾਬ ਚੋਡਵੇਜ ਨੇ ਖਾਸ ਤੌਰ ਤੇ ਹਿੱਸਾ ਲਿਆ। ਇਸ ਸੈਮੀਨਾਰ ਨੂੰ ਸ਼੍ਰੀ ਹਰਬਿੰਦਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ ਸ਼੍ਰੀ ਤਜਿੰਦਰ ਕੁਮਾਰ ਸ਼ਰਮਾਂ ਅਤੇ ਐਜੂਕੇਸ਼ਨ ਸੈੱਲ, ਟਰੈਫਿਕ ਸਟਾਫ ਦੇ ASI ਸ਼ਮਸ਼ੇਰ ਸਿੰਘ ਅਤੇ ASI ਰਮੇਸ਼ ਕੁਮਾਰ ਨੇ ਸੰਬੋਧਨ ਕਰਦੇ ਹੋਏ ਹਾਜ਼ਰ ਡਰਾਇਵਰਾਂ/ਕੰਡਕਟਰਾਂ/ਸਟਾਫ ਨੂੰ ਟਰੈਫਿਕ ਨਿਯਮਾਂ ਦੀ ਪਰੋਪਰ ਪਾਲਣਾ ਕਰਨ ਅਤੇ ਸ਼ੜ੍ਹਕੀ ਹਾਦਸਿਆਂ ਵਿੱਚ ਪ੍ਰਭਾਵਿਤ/ਜਖਮੀਆਂ ਦੀ ਪਹਿਲ ਦੇ ਅਧਾਰ 'ਤੇ ਮੁੱਢਲੀ ਸਹਾਇਤਾ ਮੁਹੱਈਆ ਪ੍ਰਦਾਨ ਕਰਕੇ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਣ ਦੀ ਅਪੀਲ ਕੀਤੀ। ਇਸ ਨੈਸ਼ਨਲ ਸੜ੍ਹਕ ਸਰੁੱਖਿਆ ਮਹੀਨਾ ਤਹਿਤ ਕੱਲ 09/02/2021 ਨੂੰ 11:00 ਵਜੇ ਦਿਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਖੇ NCC ਕੈਡਿਟ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਉਣ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ ਗਿਆ ਹੈ।