ਸਿੱਖਿਆ ਅਤੇ ਸਿਹਤ ਵਿਭਾਗ ਕੋਰੋਨਾ ਮਹਾਂਮਾਰੀ ਦੌਰਾਨ ਵਿਦਿਾਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਸੰਭਾਲ ਲਈ ਕਰ ਰਿਹਾ ਹੈ ਸੰਜੀਦਾ ਉਪਰਾਲੇ


ਨਵਾਂਸ਼ਹਿਰ, 8 ਫਰਵਰੀ (ਐਨ ਟੀ ਟੀਮ): ਬੀਤੇ ਦਿਨੀ ਸਰਕਾਰੀ ਹਾਈ ਸਕੂਲ ਸਲੋਹ ਦੇ ਅਧਿਆਪਕ ਅਤੇ ਵਿਦਿਆਰਥੀ ਕੋਰੋਨਾ  ਪਾਜਿਟਿਵ ਹੋਣ 'ਤੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ. ਸਿ.) ਜਗਜੀਤ ਸਿੰਘ ਅਤੇ ਡਾ. ਗੀਤਾਂਜਲੀ ਐਸ. ਐਮ. ਓ ਮੁਜੱਫਰਪੁਰ ਦੀ ਅਗਵਾਈ ਵਾਲੀ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੀਆਂ ਟੀਮਾਂ ਸਾਂਝੇ ਤੌਰ ਤੇ ਪਿੰਡ ਸਲੋਹ ਵਿਖੇ ਜਾ ਕੇ ਪੰਚਾਇਤ, ਐਸ. ਐਮ. ਸੀ ਮੈਂਬਰਾ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੈਸਟ ਕਰਵਾਉਣ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ। ਵਰਨਣ ਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਸਰਕਾਰੀ ਹਾਈ ਸਕੂਲ਼ ਸਲੋਹ ਦੇ ਕੁਝ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪੋਜੇਟਿਵ ਪਾਈ ਗਈ ਸੀ। ਇਸ ਸਬੰਧੀ ਜਗਜੀਤ ਸਿੰਘ ਜਿਲਾ ਸਿੱਖਿਆ ਅਫਸਰ(ਸੈ.ਸਿ) ਅਤੇ ਡਾ. ਗੀਤਾਂਜਲੀ ਨੇ ਦੱਸਿਆ ਕਿ ਜਿਹੜੇ ਬੱਚੇ ਅਤੇ ਅਧਿਆਪਕ ਕੋਰੋਨਾ ਪੋਜੇਟਿਵ ਹਨ ਉਹਨਾਂ ਦੀ ਸਿਹਤ ਵਿਚੱ ਲਗਾਤਾਰ ਸੁਧਾਰ ਹੋ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਸ਼ੋਸਲ ਮੀਡੀਆ ਦਾ ਇੱਕ ਮਜਬੂਤ ਨੈੱਟਵਰਕ ਬਣਾਇਆ ਹੋਇਆ ਹੈ। ਇਸ ਤਹਿਤ  ਸਕੂਲ ਮੁਖੀਆਂ  ਸਕੂਲ ਵਿਦਿਆਰਥੀਆਂ, ਮਾਪਿਆਂ, ਪੰਚਾਇਤਾਂ, ਆਗਣਵਾੜੀ ਵਰਕਰਾਂ ਆਦਿ ਦੇ ਵਟਸਐਪ ਗਰੁੱਪ ਬਣਾਏ ਹੋਏ ਹਨ । ਇਹਨਾਂ ਗਰੁੱਪਾਂ ਦੀ ਯੋਗਵਰ ਤੋਂ ਕਰਦੇ ਹੋਏ ਸ਼ੋਸਲ ਮੀਡੀਆ ਸੰਦੇਸਾਂ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।ਇਸ ਮੌਕੇ ਡਾ. ਰਣਜੀਤ ਸਿੰਘ, ਡਾ. ਮਨਜਿੰਦਰ ਸਿੰਘ, ਪਰਮਜੀਤ ਸਿੰਘ ਸਰਪੰਚ, ਪ੍ਰਦੀਪ ਕੁਮਾਰ ਪੰਚ, ਲਖਵੀਰ ਸਿੰਘ ਮੁੱਖ ਅਧਿਆਪਕ ਕੋਟ ਰਾਂਝਾ ਅਤੇ ਬਲਾਕ ਨੋਡਲ ਅਫਸ਼ਰ ਆਦਿ ਸਮੇਤ ਅਨੇਕਾਂ ਪਤਵੰਤੇ ਵੀ ਹਾਜਰ ਸਨ।