ਬੰਗਾ 7 ਫਰਵਰੀ : (ਐਨ ਟੀ ਟੀਮ) ਦੁਨੀਆਂ ਦੇ ਸਮੂਹ ਧਰਮ ਮਨੁੱਖਤਾ ਦੀ ਸੇਵਾ ਨੂੰ ਉੱਤਮ ਕਾਰਜ ਮੰਨਦੇ ਹਨ ਅਤੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦਾ ਮਿਸ਼ਨ ਵੀ ਮਨੁੱਖਤਾ ਦੀ ਤਨ,ਮਨ, ਧਨ ਨਾਲ ਸੇਵਾ ਕਰਨਾ ਹੈ। ਸੰਸਥਾ ਦਾ ਇਹ ਮਿਸ਼ਨ ਹੈ ਕਿ ਲੋੜਵੰਦਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ। ਅੱਜ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਵਾਰੀਆ ਦੀ ਪ੍ਰਧਾਨਗੀ ਹੇਠ ਹੋਈ ਪਿੰਡ ਪਠਲਾਵਾ ਵਿਖੇ ਹੋਈ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ। ਇਸ ਫੈਸਲੇ ਬਾਰੇ ਜਾਣਕਾਰੀ ਸੰਸਥਾ ਦੇ ਸੀਨੀਅਰ ਉਪ-ਚੇਅਰਮੈਨ ਸਰਦਾਰ ਤਰਲੋਚਨ ਸਿੰਘ ਵਾਰੀਆ ਅਤੇ ਸੰਸਥਾ ਦੇ ਧਾਰਮਿਕ ਵਿੰਗ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ ਨੇ ਸਾਂਝੇ ਤੌਰ 'ਤੇ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਜੋ ਸੰਤ ਬਾਬਾ ਘਨੱਯਾ ਸਿੰਘ ਜੀ ਯਾਦਗਾਰੀ ਪਾਰਕ ਆਧੁਨਿਕ ਤਕਨੀਕ ਨਾਲ ਤਿਆਰ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਸ ਦਾ ਉਦਘਾਟਨ ਕੀਤਾ ਜਾਵੇਗਾ। ਸੰਦੀਪ ਕੁਮਾਰ ਪੋਸੀ ਪ੍ਰਧਾਨ ਨੇ ਕਿਹਾ ਕਿ ਦੋ ਨਵੇਂ ਸਲਾਈ ਸੈਂਟਰ ਖੋਲ੍ਹੇ ਜਾਣਗੇ ਤੇ ਦੋ ਸੈਂਟਰਾਂ ਵਿਚ ਕੋਰਸਾਂ ਦੀ ਸਮਾਪਤੀ ਹੋ ਗਈ ਹੈ ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਜਾਣਗੇ । ਇਸ ਮੀਟਿੰਗ ਵਿੱਚ ਸੰਸਥਾ ਦੇ ਮੁੱਖ ਬੁਲਾਰੇ ਮਾਸਟਰ ਤਰਸੇਮ ਪਠਲਾਵਾ ਨੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵੱਲੋਂ ਕੀਤੇ ਹੋਏ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਰਹਿੰਦੇ ਹੋਏ ਕੰਮਾਂ ਵਾਰੇ ਵਿਸਤਾਰ ਪੂਰਵਕ ਦੱਸਿਆ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਬਲਵੰਤ ਸਿੰਘ, ਤਰਲੋਚਨ ਸਿੰਘ ਵਾਰੀਆ, ਜਥੇਦਾਰ ਸਵਰਨਜੀਤ ਸਿੰਘ, ਬਲਵੀਰ ਸਿੰਘ, ਹਰਪ੍ਰੀਤ ਸਿੰਘ ਪਠਲਾਵਾ,ਹਰਜੀਤ ਸਿੰਘ, ਹਰਜਿੰਦਰ ਸਿੰਘ, ਜਗਤਾਰ ਸਿੰਘ ਪੋਸ਼ੀ, ਚਰਨਜੀਤ ਪੋਸ਼ੀ, ਜੀ ਚੰਨੀ, ਸੇਵਾ ਸਿੰਘ,ਹਰਮੇਸ਼ ਪਠਲਾਵਾ, ਬਲਵੀਰ ਸਿੰਘ ਯੂ ਕੇ, ਲਾਲੀ ਪਠਲਾਵਾ, ਅਜੀਤ ਸਿੰਘ, ਹਰਮਨ ਸਿੰਘ, ਜਸ਼ਨ ਸਿੰਘ ਆਦਿ ਹਾਜ਼ਰ ਸਨ।
ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇਜਾਣਗੇ

Posted by
NawanshahrTimes.Com