ਪੰਜਾਬ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਬੰਗਾ ਦੇ 15 ਵਾਰਡਾਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਪ੍ਰਚਾਰ


ਬੰਗਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਹੱਕ ਵਿੱਚ ਭਾਰੀ ਰੋਡ ਪ੍ਰਦਰਸ਼ਨ
ਬੰਗਾ 12  ਫਰਵਰੀ (ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਬੰਗਾ ਸ਼ਹਿਰ ਵਿੱਚ ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਉਮੀਦਵਾਰਾਂ ਦੇ ਹੱਕ ਵਿੱਚ ਸ਼ਕਤੀ ਪ੍ਰਦਰਸ਼ਨ ਕਰਦਿਆਂ  ਰੋਡ ਸ਼ੋਅ ਕੱਢਿਆ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪਾਰਟੀ ਦੇ ਪੰਜਾਬ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਬੰਗਾ ਦੇ 15 ਵਾਰਡਾਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਸ਼ਹਿਰ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਬੰਗਾ ਨਗਰ ਕੌਂਸਲ  ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਨ ਉਪਰੰਤ ਦਿੱਤੀਆਂ ਜਾਣਗੀਆਂ । ਉਨ੍ਹਾਂ ਕਿਹਾ ਜਿਸ ਤਰ੍ਹਾਂ ਦਾ ਪਿਆਰ ਅਤੇ ਸਮਰਥਨ ਬੰਗਾ  ਵਾਸੀਆਂ ਵੱਲੋਂ ਮਿਲ ਰਿਹਾ ਹੈ ਉਸ ਤੋਂ ਵਿਸ਼ਵਾਸ ਹੁੰਦਾ ਹੈ ਬੰਗਾ ਸ਼ਹਿਰ ਵਿੱਚ  ਆਮ ਆਦਮੀ ਪਾਰਟੀ ਦੀ ਕਮੇਟੀ ਜ਼ਰੂਰ ਬਣੇਂਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿਵ ਚਰਨ ਚੇਚੀ, ਮਨੋਹਰ ਲਾਲ ਗਾਬਾ, ਸ਼ਿਵ ਕੌੜਾ, ਬਲਬੀਰ ਕਰਨਾਣਾ, ਅਮਰਦੀਪ ਬੰਗਾ, ਵਿਕਾਸ ਸ਼ਾਰਦਾ, ਭੁਪੇਸ਼ ਕੁਮਾਰ, ਡਾ ਰਾਜ ਕੁਮਾਰ ਰਮਨ ਖੋਸਲਾ ਬਲਿਹਾਰ ਸਿੰਘ, ਅਵਤਾਰ ਸਿੰਘ ਭੋਲਾ, ਨਰਿੰਦਰ ਕੁਮਾਰ, ਰਾਜ ਕੁਮਾਰ, ਸੰਤੋਸ਼ ਗੌਤਮ, ਰਣਵੀਰ ਰਾਣਾ, ਮੀਨੂ ਸਮੇਤ ਸਾਰੇ ਪੰਦਰਾਂ ਉਮੀਦਵਾਰ ਅਤੇ ਭਾਰੀ ਗਿਣਤੀ ਵਿਚ ਆਪ ਵਰਕਰ ਹਾਜ਼ਰ ਸਨ।