ਹਲਵਾਈਆਂ ਨੂੰ ਐਲੂਮਿਨੀਅਮ ਤੋਂ ਬਣੇ ਵਰਕਾਂ ਦੀ ਵਰਤੋਂ ਨਾ ਕਰਨ ਦੀ ਹਦਾਇਤ
ਨਵਾਂਸ਼ਹਿਰ, 3 ਅਕਤੂਬਰ : ਤਿਉਹਾਰਾਂ ਦੀ ਆਮਦ ਦੇ ਮੱਦੇਨਜ਼ਰ, ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਾ. ਅਭਿਨਵ ਤਿ੍ਰਖਾ, ਕਮਿਸ਼ਨਰ, ਫੂਡ ਐਂਡ ਡਰੱਗਜ਼ ਐਡਮਿਨੀਸਟ੍ਰੇਸ਼ਨ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨਵਾਂਸ਼ਹਿਰ ਵੱਲੋਂ ਫੂਡ ਸੇਫ਼ਟੀ ਅਫ਼ਸਰ ਦਿਨੇਸ਼ਜੋਤ ਸਿੰਘ ਦੀ ਅਗਵਾਈ 'ਚ ਨਵਾਂਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚਾਂਦੀ ਦੇ ਵਰਕ ਲੱਗੀਆਂ ਮਿਠਾਈਆਂ ਦੇ ਸੈਂਪਲ ਭਰੇ ਗਏ। ਇਹ ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ, ਫ਼ੂਡ ਸੇਫ਼ਟੀ ਵਿੰਗ, ਸ਼ਹੀਦ ਭਗਤ ਸਿੰਘ ਨਗਰ, ਮਨੋਜ ਖੋਸਲਾ ਨੇ ਦੱਸਿਆ ਕਿ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ, ਪੰਜਾਬ ਵੱਲੋਂ ਮਿਠਾਇਆਂ ਤਿਆਰ ਕਰਨ ਸਮੇਂ ਵਰਤੇ ਜਾਂਦੇ ਚਾਂਦੀ ਦੇ ਵਰਕਾਂ ਦੀ ਗੁਣਵਤਾ ਜਾਂਚਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁੱਝ ਹਲਵਾਈਆਂ ਵੱਲੋਂ ਚਾਂਦੀ ਦੇ ਵਰਕ ਦੀ ਜਗ੍ਹਾ 'ਤੇ ਐਲੂਮੀਨੀਅਮ ਤੋਂ ਤਿਆਰ ਕੀਤੇ ਗਏ ਵਰਕ ਵਰਤੇ ਜਾਂਦੇ ਹਨ, ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹਨ। ਇਸ ਦੀ ਵਰਤੋ ਨਾਲ ਸਰੀਰ ਤੇ ਮਾੜੇ ਪ੍ਰਭਾਵ ਪੈਂਦੇ ਹਨ ਅਤੇ ਪੇਟ ਦੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇਸ ਦੌਰਾਨ ਫ਼ੂਡ ਸੇਫ਼ਟੀ ਟੀਮ ਵੱਲੋਂ ਹਲਵਾਈਆਂ ਨੂੰ ਮਿਠਾਈਆਂ ਤਿਆਰ ਕਰਨ ਸਮੇਂ ਸਿਰਫ ਚਾਂਦੀ ਦੇ ਵਰਕ ਦੀ ਵਰਤੋਂ ਕਰਨ ਅਤੇ ਗੈਰ-ਮਿਆਰੀ ਰੰਗਾਂ ਦੀ ਵਰਤੋਂ ਨਾ ਕਰਨ ਦੀ ਹਦਾਇਤ ਕੀਤੀ ਗਈ, ਕਿਉਂਜੋ ਇਸ ਨਾਲ ਕੈਂਸਰ ਤੱਕ ਦੀ ਭੈੜੀ ਬਿਮਾਰੀ ਵੀ ਹੋ ਸਕਦੀ ਹੈ। ਨਾਲ ਹੀ ਦੁਕਾਨਦਾਰਾਂ ਨੂੰ ਇਹ ਵੀ ਦੱਸਿਆ ਗਿਆ ਕਿ ਮਿਠਾਈਆਂ ਬਣਾਉਣ ਵੇਲੇ ਸ਼ੁੱਧ ਅਤੇ ਤਾਜੇ ਖੋਏ ਅਤੇ ਪਨੀਰ ਦੀ ਵਰਤੋਂ ਹੀ ਕਰਨ ਅਤੇ ਆਪਣੀਆਂ ਵਰਕਸ਼ਾਪਾਂ ਵਿੱਚ ਸ਼ਾਫ ਸਫਾਈ ਦਾ ਖਾਸ ਧਿਆਨ ਰੱਖਣ। ਫੂਡ ਸੇਫਟੀ ਅਫਸਰ ਦਿਨੇਸ਼ਜੋਤ ਸਿੰਘ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਵੱਖ-ਵੱਖ ਮੁਹਿੰਮਾਂ ਜਾਰੀ ਰਹਿਣਗੀਆਂ ਅਤੇ ਜ਼ਿਲ੍ਹੇ ਭਰ ਵਿੱਚ ਵੱਡੇ ਪੱਧਰ 'ਤੇ ਸੈਂਪਲਿੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਤੱਕ ਮਿਆਰੀ ਮਿਠਾਈਆਂ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਹੋ ਸਕਣ।