21 ਅਕਤੂਬਰ,2022 5 ਕੱਤਕ,554
*ਜਨਮ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਦਮਦਮੀ ਟਕਸਾਲ ਦੇ 13 ਵੇੰ ਮੁਖੀ*
🙏🏽ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।।🙏🏽
ਸ੍ਰੀ ਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾ ਵਾਲਿਆ ਦਾ ਜਨਮ 21 ਅਕਤੂਬਰ,1932 ਨੂੰ ਗੁਰੂ-ਘਰ ਦੇ ਮਹਾਨ ਸਰਧਾਲੂ ਗੁਰਮਤਿ ਵਿੱਚ ਪਰਪੱਕ ਜਥੇਦਾਰ ਬਾਬਾ ਝੰਡਾ ਸਿੰਘ ਜੀ ਦੇ ਘਰ,ਮਾਤਾ ਲਾਭ ਕੌਰ ਜੀ ਦੀ ਪਵਿੱਤਰ ਕੁੱਖੋਂ,ਪਿੰਡ ਪੁਰਾਣੇ ਭੂਰੇ (ਭੂਰਾ ਕੋਹਨਾ) ਤਹਿਸੀਲ ਕਸੂਰ ਜ਼ਿਲ੍ਹਾ ਲਹੌਰ ਵਿਖੇ ਹੋਇਆ,ਜੋ ਹੁਣ ਤਹਿਸੀਲ ਪੱਟੀ,ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ।
ਆਪ ਜੀ ਨੇ ਗੁਰਮਤਿ ਦੀ ਮੁਢਲੀ ਬ੍ਰਹਮ ਵਿੱਦਿਆ,ਬਾਬਾ ਬੱਗਾ ਸਿੰਘ ਜੀ ਪਾਸੋਂ ਗ੍ਰਹਿਣ ਕੀਤੀ,ਅਤੇ ਦੁਨਿਆਵੀ ਵਿਦਿਆ ਸਰਕਾਰੀ ਮਿਡਲ ਸਕੂਲ ਖੇਮਕਰਨ ਤੋਂ,ਨੌਂਵੀਂ ਅਤੇ ਦਸਵੀਂ ਇੱਕੋ ਸਾਲ ਵਿੱਚ ਨੈਸ਼ਨਲ ਹਾਈ ਸਕੂਲ ਭਿੱਖੀਵਿੰਡ ਤੋਂ,ਅਤੇ ਐਫੇ.ਏ.ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਾਸ ਕੀਤੀ।
ਆਪ ਜੀ ਪਿੰਡ ਤੋਂ ਸਕੂਲ ਆਉਣ ਜਾਣ ਦੇ ਸਮੇ ਨਿੱਤ-ਨੇਮ ਤੋਂ ਇਲਾਵਾ,25 ਪਾਠ ਸ੍ਰੀ ਜਪੁਜੀ ਦੇ ਵੀ ਕਰਿਆ ਕਰਦੇ ਸਨ,ਸੰਤਾ ਮਹਾਂਪੁਰਸ਼ਾਂ ਦੇ ਭੂਆ ਦੇ ਪੁੱਤਰ ਭਗਤ ਉਜਾਗਰ ਸਿੰਘ ਜੀ ਕਾਹਨੇ ਵਾਲੇ,ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨ ਗੁਰਬਚਨ ਸਿੰਘ ਜੀ ਖਾਲਸਾ ਦੇ ਅਤਿ ਨਿਕਟਵਰਤੀ ਸਨ,ਉਹੀ ਆਪ ਜੀ ਨੂੰ ਸੰਤਾੰ ਕੋਲੇ ਜਥੇ ਵਿੱਚ ਭਿੰਡਰਾ ਲੈ ਕੇ ਗਏ ਸਨ,ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨਾਲ ਆਪ ਜੀ ਦਾ ਮਿਲਾਪ ਕਰਵਾਇਆ, ਉਥੇ ਹੀ ਆਪ ਜੀ ਨੇ ਪੰਜਾ ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ,ਕਰਤਾਰ ਸਿੰਘ ਤੋਂ ਕਰਤਾਰ ਸਿੰਘ ਖਾਲਸਾ ਬਣੇ,ਬਾਅਦ ਵਿੱਚ ਜਥੇ ਸੰਗਤ ਵਿੱਚ ਸੰਤਾ ਮਹਾਂਪੁਰਖਾਂ ਦੀ ਮਹਾਨ ਸੇਵਾ ਨਿਭਾਉਦਿਆ,ਆਪ ਜੀ ਨੂੰ ਸੰਤ ਅਤੇ ਗਿਆਨੀ ਦੇ ਮਹਾਨ ਰੁਤਬੇ ਦੀ ਦਾਤ ਪ੍ਰਪਤ ਹੋਈ,
*31 ਜਨਵਰੀ 1967, ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਰਾਜ ਦੇ ਤਿੰਨ ਸੌ ਸਾਲਾ ਅਵਤਾਰ ਗੁਰਪੁਰਬ ਵਾਲੇ ਦਿਨ,ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ,ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸਾਰੀਆੰ ਸੰਗਤਾੰ ਦੀ ਹਾਜਰੀ ਵਿੱਚ ਦਮਦਮੀ ਟਕਸਾਲ ਦੇ 13 ਵੇੰ ਮੁਖੀ ਵਜੋਂ ਆਪ ਜੀ ਦੀ ਦਸਤਾਰ ਬੰਦੀ ਕਰ ਦਿੱਤੀ*,ਅਤੇ ਜੋ ਉਸ ਸਮੇ ਦਸਤਾਰ ਬੰਦੀ ਵਾਰੇ ਬਖ਼ਸ਼ਿਸ਼ ਭਰੇ ਬਚਨ ਮਹਾਂਪੁਰਖਾਂ ਨੇ ਕੀਤੇ,ਉਹ ਸਾਰੇ ਬਚਨ ਟੇਪ ਰਿਕਾਰਡ ਵਿੱਚ ਅੱਜ ਵੀ ਜਥੇ ਸੰਗਤ ਪਾਸ ਮੌਜੂਦ ਹਨ,ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ 28 ਜੂਨ 1969 ਨੂੰ ਵੀਰਵਾਰ ਵਾਲੇ ਦਿਨ ਅੰਮ੍ਰਿਤ ਵੇਲੇ ਦੋ ਵਜੇ ਨਗਰ ਮਹਿਤਾ ਵਿਖੇ ਭਾਈ ਭਾਨ ਸਿੰਘ ਜੀ ਦੇ ਘਰ ਸੱਚਖੰਡ ਗਮਨ ਕੀਤਾ।
ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਨਗਰ ਮਹਿਤਾ ਵਿਖੇ,ਸੰਤਾ ਮਹਾਂਪੁਰਖਾ ਦੀ ਯਾਦ ਵਿੱਚ ਨਗਰ ਅਤੇ ਇਲਾਕਾ ਨਿਵਾਸੀ ਸਿੱਖ ਸੰਗਤਾ ਦੇ ਪੂਰਨ ਸਹਿਯੋਗ ਨਾਲ ਬਹੁਤ ਥੋੜੇ ਸਮੇ ਵਿੱਚ,ਦੋ ਏਕੜ ਲੰਮਾ ਚੌੜਾ,ਅਤੇ ਪੱਚੀ ਫੁੱਟ ਡੂੰਘੇ ਛੱਪੜ ਨੂੰ ਪੂਰ ਕੇ ਬਹੁਤ ਅਲੀਸ਼ਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼,ਅਤੇ ਜਥੇ,ਸੰਗਤ ਤੇ,ਸਿੱਖ ਸੰਗਤਾ ਲਈ ਵਿਸਾਲ ਲੰਗਰ ਹਾਲ ਵਿਦਿਆਰਥੀਆ ਲਈ ਗੁਰਬਾਣੀ ਦੀ ਸੰਥਿਆ ਅਤੇ ਸ਼ਬਦ ਕੀਰਤਨ ਦੀ ਸਿਖਲਾਈ ਲਈ,ਬਹੁਤ ਸੁੰਦਰ ਵਿਦਿਆਲੇ ਦੀ ਇਮਾਰਤ,ਸਿੰਘਾਂ ਦੇ ਰਹਿਣ ਲਈ ਬਿਲਡਿੰਗ ਜੋ ਬਹੁਤ ਥੋੜੇ ਸਮੇ ਵਿੱਚ ਤਿਆਰ ਕਰਵਾਈਆ।
ਖਾਲਸਾ ਪੰਥ ਦੀ ਇਸ ਚਲਦੀ ਵਿਰਦੀ ਯੂਨੀਵਰਸਿਟੀ ਦਮਦਮੀ ਟਕਸਾਲ ਵਿੱਚ ਵਿੱਦਿਆ ਪ੍ਰਾਪਤ ਕਰਨ ਆਏ ਕਰੀਬ 300 ਸੌ ਸਿੰਘਾਂ ਦੇ ਜਥੇ ਨੂੰ ਮਹਾਂਪੁਰਸ਼ਾਂ ਨੇ ਨਾਲ ਲੈ ਕੇ,ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਹੀ ਨਹੀਂ ਦੇਸ਼ ਦੀਆ ਹੋਰ ਬਹੁਤ ਸਾਰੀਆ ਸਟੇਟਾਂ ਵਿੱਚ ਵੀ ਦਿਨ ਰਾਤ ਇਕ ਕਰਕੇ ਗੁਰਮਤਿ ਦਾ ਪ੍ਰਚਾਰ ਕੀਤਾ,ਅਤੇ ਗੁਰੂ-ਘਰ ਦੇ,
ਪ੍ਰਚਾਰ ਲਈ ਭਾਰੀ ਗਿਣਤੀ ਵਿੱਚ ਸੇਵਾਦਾਰ,ਗਰੰਥੀ ਸਿੰਘ,ਗਿਆਨੀ ਸਿੰਘ,ਰਾਗੀ ਸਿੰਘ,ਅਤੇ ਪ੍ਰਚਾਰਕ ਬਣਾਏ।
ਹਰ ਸਮੇ ਹੀ ਆਪ ਜੀ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੀ ਤੜਪ ਰਹਿੰਦੀ ਸੀ,ਆਪ ਜੀ ਨੇ ਦਿਨ ਰਾਤ ਇਕ ਕੀਤਾ ਹੋਇਆ ਸੀ,ਆਪ ਜੀ 15-15 ਘੰਟੇ ਵੀ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜ੍ਹੇ ਹੋ ਕੇ 30 ਤੋੰ 70 ਥਾਵਾ ਤੇ ਨਗਰ ਕੀਰਤਨ ਵਾਲੇ ਇਲਾਕੇ ਵਿੱਚ ਪ੍ਰਚਾਰ ਕਰਦੇ ਸਨ,ਸਾਰੀਆ ਸਿੱਖ ਸੰਗਤਾ ਪਾਸੋ ਆਪ ਜੀ ਧਾਰਨਾ ਰੂਪ ਇਹ ਨਾਹਰਾ ਲਵਾਇਆ ਕਰਦੇ ਸਨ
*-ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾਂ ਜਾਵੇ।*
ਆਪ ਜੀ ਸਿੱਖ ਸੰਗਤਾ ਵਿੱਚ ਗੁਰਸਿਖੀ ਦਾ ਪ੍ਰਚਾਰ ਕਰਦੇ ਸਮੇ,ਦੇਹਧਾਰੀ ਗੁਰੂ ਡਮ ਤੋਂ ਸਿੱਖ ਸੰਗਤਾੰ ਨੂੰ ਹਰ ਪੱਖ ਤੋਂ ਸੁਚੇਤ ਕਰਦੇ ਸਨ।
ਐਮਰਜੈੰਸੀ ਦੀਆ ਬੰਦਸ਼ਾਂ ਸਮੇ ਜਦੋੰ ਸਾਰਾ ਹਿੰਦੁਸਤਾਨ ਤਰਾਹ-ਤਰਾਹ ਕਰ ਰਿਹਾ ਸੀ।ਆਪ ਜੀ ਹੀ ਇਕ ਮਹਾਂਪੁਰਸ਼ ਹੀ ਸਨ ਜੋ ਸੱਚੇ-ਸੁੱਚੇ ਸ਼ਬਦ ਕਹਿਣ ਦੀ ਜੁਰਅਤ ਕਰ ਸਕੇ,ਇਸੇ ਹੀ ਸਮੇ ਐਮਰਜੈੰਸੀ ਦੀਆ ਸਾਰੀਆ ਹੀ ਰੁਕਾਵਟਾਂ ਦੀਆੰ ਧੱਜੀਆਂ ਉਡਾ ਕੇ ਸੰਤ ਜੀ ਨੇ ਜਥੇ ਸਮੇਤ ਵੱਖ-ਵੱਖ ਥਾਂਵਾਂ ਤੇ 37 ਮਹਾਨ ਨਗਰ ਕੀਰਤਨ ਕੱਢੇ ਸਨ।
ਆਪ ਜੀ ਨੇ ਅਨੇਕਾਂ ਹੀ ਸਿੱਖ ਪ੍ਰਚਾਰਕਾਂ ਦਾ,ਜੋ ਢਾਡੀ,ਕਵੀਸ਼ਰ ਸਨ ਸੁਧਾਰ ਕੀਤਾ ਅਤੇ ਜੋ ਅੰਮ੍ਰਿਤ ਛੱਕਕੇ ਤਿਆਰ ਬਰ ਤਿਆਰ ਹੋਏ,ਜਥੇ ਸੰਗਤ ਵੱਲੋਂ ਆਪ ਜੀ ਨੇ ਉਨ੍ਹਾ ਸਾਰੇ ਜਥਿਆਂ ਨੂੰ ਪ੍ਰੰਸਨ ਹੋ ਕੇ ਸਿਰੋਪਾਓ ਵੀ ਬਖ਼ਸ਼ਿਸ਼ ਕੀਤੇ।
ਆਪ ਜੀ ਦੇ ਬਚਨ ਹਮੇਸਾ ਹੀ ਬਹੁਤ ਨਿਰਭੈਅਤਾ ਵਾਲੇ ਹੁੰਦੇ ਸਨ।
*7 ਦਸੰਬਰ 1975 ਵਾਲੇ ਦਿਨ ਜਦੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੀਜੀ,ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ,ਰਾਮ ਲੀਲ੍ਹਾ ਗਰਾਊਂਡ ਦਿੱਲੀ ਵਿਖੇ,ਨਗਰ ਕੀਰਤਨ ਅਨੰਦਪੁਰ ਸਾਹਿਬ ਤੋਂ ਪਹੁੰਚਿਆ,ਉਸ ਸਮੇ ਉੱਥੇ ਸਿੱਖ ਸੰਗਤਾ ਦਾ ਠਾਠਾ ਮਾਰਦਾ ਲਖਾਂ ਦਾ ਇਕੱਠ ਸੀ,ਜਦੋ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਸਟੇਜ ਤੇ ਆਈ,ਤਾਂ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਟੇਜ ਤੋਂ ਉਠ ਕੇ ਸਭ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ,ਪਰ ਸੰਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਟੇਜ ਤੇ ਬੈਠੇ ਰਹੇ ਅਤੇ ਸਟੇਜ ਤੋ ਗੁਰੂ ਸਾਹਿਬ ਦੀ ਹਜੂਰੀ ਵਿੱਚ ਖੜੇ ਹੋ ਕੇ ਸੁਆਗਤ ਕਰਨ ਵਾਲਿਆ ਦਾ ਪੁਰ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਵੀ ਕੀਤਾ।*
ਉਸ ਸਮੇ ਦੇਸ਼ ਦੀ *ਪ੍ਰਧਾਨ ਮੰਤਰੀ ਨੇ,ਆਪਣੇ ਸਮੇੰ ਵਿੱਚ ਬੋਲਦਿਆ ਕਿਹਾ ਕਿ ਮੈ ਸਿੱਖ ਕੌਮ ਦਾ ਬਹੁਤ ਆਦਰ ਸਤਿਕਾਰ ਕਰਦੀ ਹਾਂ,ਮੈ ਤਾਂ ਆਪਣੇ ਛੋਟੇ ਬੇਟੇ, ਸੰਜੇ ਗਾਂਧੀ ਦਾ ਰਿਸ਼ਤਾ ਵੀ ਇਕ ਸਿੱਖ ਪ੍ਰਵਾਰ ਦੀ ਬੇਟੀ ਨਾਲ ਕੀਤਾ ਹੈ,ਅਤੇ ਜਿਹੜੇ ਦਿੱਲੀ ਦੇ ਤੱਖਤ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ,ਅੱਜ ਉਹ ਦਿੱਲੀ ਦਾ ਤੱਖਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੀਸ ਨਿਵਾਉਣ ਵਾਸਤੇ ਆਇਆ ਹੈ।
*ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਆਪਣੇ ਸਮੇ ਵਿੱਚ ਸਟੇਜ ਤੋ ਬੋਲਦਿਆ ਪ੍ਰਧਾਨ ਮੰਤਰੀ ਨੂੰ ਬਹੁਤ ਨਿਰਭੈਤਾ ਨਾਲ ਕਿਹਾ ਅਤੇ ਸਾਰੀਆ ਸਿੱਖ ਸੰਗਤਾ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭਾਵੇਂ ਕੋਈ ਕਿੱਡੇ ਵੱਡੇ ਆਉਦੇ ਵਾਲਾ ਆਵੇ,ਪਰ ਸੰਗਤ ਵਿੱਚੋਂ ਕਿਸੇ ਨੇ ਵੀ ਉੱਠ ਕੇ ਖੜੇ ਨਹੀਂ ਹੋਣਾ,ਅਤੇ ਜੇ ਸੰਗਤ ਵਿੱਚ ਕਿਸੇ ਆਏ ਦਾ ਸਤਿਕਾਰ ਕਰਨਾ ਹੈ,ਤਾਂ ਉਸ ਦਾ ਸੰਗਤਾ ਵੱਲੋਂ ਜੈਕਾਰਾ ਬੁਲਾਕੇ ਸਤਿਕਾਰ ਕੀਤਾ ਜਾ ਸਕਦਾ ਹੈ,ਮੈ ਇਹ ਵੀ ਆਪ ਸਾਰਿਆ ਨੂੰ ਬੇਨਤੀ ਕਰਦਾ ਹਾ,ਖਾਲਸਾ ਜੀ ਰਹਿਤਨਾਮੇ ਦੇ ਬਚਨ ਹਨ,ਹਰੇਕ ਗੁਰਸਿਖ ਮਾਈ ਭਾਈ ਦਾ ਫਰਜ ਬਣਦਾ ਹੈ ਗੁਰੂ ਸਾਹਿਬ ਦੇ ਇਨ੍ਹਾ ਹੁਕਮ ਉਤੇ ਪਹਿਰਾ ਦੇਵੇ।*
ਕੰਨਿਆ ਦੇਵੈ ਸਿੱਖ ਕੋ ਲੇਵੈ ਨਹਿ ਕਿਛੁ ਦਾਮ।
ਸੋਈ ਮੇਰਾ ਸਿੱਖ ਹੈ ਪਹੁੰਚੇ ਗੁਰ ਕੇ ਧਾਮ।।
*ਕਿਸੇ ਵੀ ਗੁਰਸਿਖ ਪ੍ਰਵਾਰ ਨੇ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਹੈ,ਉਸ ਨੂੰ ਸਿੱਖ ਪ੍ਰਵਾਰ ਤੋਂ ਬਗੈਰ ਨਹੀਂ ਕਰਨਾ ਚਾਹੀਦਾ,ਧਿਰਕਾਰ ਹੈ ਉਨ੍ਹਾ ਸਿਖਾ ਨੂੰ ਜੋ ਆਪਣੀ ਧੀ ਦਾ ਰਿਸ਼ਤਾ ਕਿਸੇ ਗ਼ੈਰ ਸਿੱਖ ਨਾਲ ਕਰਦੇ ਹਨ ਅਤੇ ਜੋ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਅੱਜ ਦਿੱਲੀ ਦਾ ਤਖਤ ਗੁਰੂ ਸਾਹਿਬ ਨੂੰ ਸੀਸ ਨਿਵਾਉਣ ਵਾਸਤੇ ਚੱਲਕੇ ਆਇਆ ਹੈ,ਮੈ ਇਹ ਦੱਸਣਾ ਚਾਹੁੰਦਾ ਹਾ,ਪ੍ਰਧਾਨ ਮੰਤਰੀ ਜੀ ਤੁਸੀ ਕੋਈ ਗੁਰੂ ਸਾਹਿਬ ਤੇ ਜਾ ਸਿੱਖ ਕੌਮ ਤੇ ਅਹਿਸਾਨ ਕਰਨ ਨਹੀਂ ਆਏ,ਮੈ ਪੁੱਛਣਾ ਚਾਹੁੰਦਾ ਹਾਂ ਕਿ ਇਹ ਦਿੱਲੀ ਦਾ ਤਖਤ ਦਿਵਾਇਆ ਕਿਸ ਨੇ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਰਾਜ ਨੇ ਤਿਲਕ ਜੰਞੂ ਦੀ ਰਖਿਆ ਖਾਤਰ ਆਪਣੀ ਅਤੇ ਆਪਣੇ ਗੁਰਸਿਖਾ ਦੀਆ ਸ਼ਹੀਦੀਆ ਦੇ ਕੇ ਹੀ,ਇਹ ਦਿੱਲੀ ਦਾ ਤਖਤ ਦਵਾਇਆ ਹੈ,ਮੈ ਕਹਿੰਦਾ ਹਾਂ ਜਿੰਨੇ ਵੀ,ਪ੍ਰਧਾਨ ਮੰਤਰੀ ਦੇ ਸਰੀਰ ਤੇ ਰੋਮ ਹਨ, ਏਨੇ ਵਾਰੀ ਆਪੁਣਾ ਸੀਸ ਕੱਟ ਕੇ ਵੀ,ਗੁਰੂ ਸਾਹਿਬ ਦੇ ਚਰਨਾ ਵਿੱਚ ਭੇਟਾ ਕਰਨ,ਤਾ ਵੀ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ,ਅਹਿਸਾਨ ਨਹੀਂ ਚੁੱਕਾ ਸਕਦੇ*।
ਮਹਾਪੁਰਸ਼ਾ ਦੇ ਭੈ ਤੋ ਰਹਿਤ *ਇਹਨਾ ਬਚਨਾ ਨੂੰ ਸੁਣਕੇ,ਉਸੇ ਦਿਨ ਤੋਂ ਹੀ ਦਮਦਮੀ ਟਕਸਾਲ ਸਰਕਾਰ ਦੀਆ ਅੱਖਾ ਵਿੱਚ ਰੜਕਣ ਲੱਗ ਗਈ ਸੀ।*
ਮਹਾਂਪੁਰਸ਼ਾਂ ਨੇ ਸਿੱਖ ਕੌਮ ਨੂੰ ਵੀ ਬਹੁਤ ਵੱਡਾ ਹਲੂਣਾ ਦੇਕੇ ਆਪਣੇ ਵਿਰਸੇ ਨਾਲ ਜੋੜਿਆ।
ਆਖਰ ਉਹ ਸਮਾਂ ਵੀ ਇਕ ਦਿਨ ਆਗਿਆ,ਜਦੋ ਸਰੀਰ ਕਰਕੇ ਅੱਜ ਤੱਕ ਕਾਲ (ਮੌਤ) ਦੇ ਸਮੇ ਤੋਂ ਕੋਈ,ਬਚ ਨਹੀਂ ਸਕਿਆ,ਇਕ ਦਿਨ ਸਭ ਨੇ,ਇਸ ਫ਼ਾਨੀ ਦੁਨੀਆੰ ਨੂੰ ਛੱਡ ਜਾਣਾ ਹੈ।ਪਿੰਡ ਮਲਸੀਹਾ ਵਿਖੇ ਸਰਦਾਰ ਉੱਜਲ ਸਿੰਘ ਦੇ ਘਰ ਸਾਰੇ ਜਥੇ ਸੰਗਤ ਦਾ ਉਤਾਰਾ ਸੀ ,ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਦੇ ਸਨ,ਅਤੇ ਉਸ ਦਿਨ ਦਾ ਦੀਵਾਨ ਸਜਾਕੇ ਅੱਗੇ ਸੋਲਨ ਜਾਣਾ ਸੀ।
ਜਾਣ ਤੋਂ ਪਹਿਲਾ ਦੀਵਾਨ ਸਜਾਏ ਗਏ,ਜਥੇ ਸੰਗਤ ਦੇ ਹਜ਼ੂਰੀ ਰਾਗੀ,ਭਾਈ ਰਾਮ ਸਿੰਘ ਜੀ,ਭਾਈ ਗੁਰਸ਼ਰਨ ਸਿੰਘ ਜੀ,ਦਾਸ ਭਾਈ ਮੁਖਤਿਆਰ ਸਿੰਘ ਮੁਖੀ,ਭਾਈ ਸੁਰਜੀਤ ਸਿੰਘ ਜੀ,ਭਾਈ ਗੁਰਮੇਲ ਸਿੰਘ ਜੀ ਪਾਸੋਂ ਕੀਰਤਨ ਸਰਵਨ ਕਰਦਿਆ ਸਮੇ ਮਹਾਂਪੁਰਖਾ ਨੇ ਇਹ ਸ਼ਬਦ ਆਪ ਆਗਿਆ ਕਰਕੇ ਸੁਣਿਆ,
*ਬਹੁਰਿ ਹਮ ਕਾਹੇ ਆਵਹਿਗੇ।*
ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ*
ਮਹਾਪੁਖਸ਼ਾ ਨੇ ਫੇਰ ਡੇਢ ਘੰਟਾ ਆਪ ਕਥਾ ਕੀਤੀ ਅਤੇ ਅਖੀਰ ਵਿੱਚ ਸਾਰੇ ਜਥੇ ਪਾਸੋ ਅਤੇ ਸੰਗਤਾੰ ਪਾਸੋ ਹੱਥ ਜੋੜ ਕੇ ਮੁਆਫੀ ਮੰਗੀ।ਕੜਾਹ ਪ੍ਰਸ਼ਾਦਿ ਵਰਤਣ ਸਮੇ ਸੰਤਾ ਨੇ ਆਪ ਇਹ ਸ਼ਬਦ ਸਾਰੀਆ ਸੰਗਤਾ ਨਾਲ ਧਾਰਨਾ ਰੂਪ ਵਿੱਚ ਪੜਿਆ-
ਨਦੀਆ ਵਾਹ ਵਿਛੁਨਿਆ ਮੇਲਾ ਸੰਜੋਗੀ ਰਾਮ।।
ਸੰਤਾ ਮਹਾਂਪੁਰਖਾ ਨੇ ਥੋੜੇ ਜਿਹੇ ਸਿੰਘ ਆਪਣੇ ਨਾਲ ਰੱਖ ਕੇ ਬਾਕੀ ਸਾਰੇ ਸਿੰਘਾਂ ਨੂੰ ਸਤਿਕਾਰ ਯੋਗ ਬਾਬਾ ਠਾਕੁਰ ਸਿੰਘ ਜੀ ਨਾਲ ਵੱਡੀ ਬੱਸ ਸਮੇਤ ਮਹਿਤੇ ਜਾਣ ਦੀ ਆਗਿਆ ਕੀਤੀ,ਮਹਾਂਪੁਰਸ਼ ਆਪ ਵੀ ਉਸੇ ਦਿਨ 3 ਅਗਸਤ,1977 ਨੂੰ ਤਿੰਨ ਗੱਡੀਆ ਦੇ ਕਾਫਲੇ ਰਾਹੀ ਨਗਰ ਮਲਸੀਹਾ ਤੋ ਸੋਲਨ ਨੂੰ ਤੁਰੇ,ਸ੍ਰੀ ਚੇਲਾ ਰਾਮ ਜੀ ਸਿੰਧੀ ਪ੍ਰੇਮੀ ਪ੍ਰਵਾਰ ਵੱਲੋਂ ਭੇਜੀ ਕਾਰ ਵਿੱਚ,ਮਹਾਪੁਰਸ਼ ਅਗਲੀ ਸੀਟ ਉਤੇ ਬੈਠ ਗਏ,ਅਤੇ ਭਾਈ ਗੁਰਮੁਖ ਸਿੰਘ ਗੜਬਈ,ਭਾਈ ਰਛਪਾਲ ਸਿੰਘ ਜੀ(ਪੀਏ) ਅਤੇ ਜਥੇਦਾਰ ਭਾਈ ਰਾਮ ਸਿੰਘ ਜੀ ਸੁਲਤਾਨ ਪੁਰੀ ਸੰਤਾ ਦੇ ਨਾਲ ਪਿੱਛੇ ਬੈਠ ਗਏ।ਕਾਰ ਦੇ ਪਿੱਛੇ ਜਥੇ ਦੀ ਜੀਪ ਸੀ ਅਤੇ ਜੀਪ ਦੇ ਪਿੱਛੇ ਜਥੇ ਦੀ ਮਿੰਨੀ ਬੱਸ ਵਿੱਚ ਜਥੇ ਦੇ ਸਿੰਘ ਸਨ, ਜਦੋਂ ਫਿਲੌਰ ਦੇ ਉਚੇ ਪੁਲ ਦੇ ਥਲੇ ਆਏ,ਉਸ ਸਮੇਂ ਮਹਾਂਪੁਰਸ਼ਾਂ ਨੇ,ਕਾਰ ਨੂੰ ਰੋਕ ਕੇ ਭਾਈ ਗੁਰਮੁਖ ਸਿੰਘ ਗੜਬਈ ਨੂੰ,ਆਪਣੇ ਵਾਲੀ ਸੀਟ ਤੇ ਮੂਹਰੇ ਬੈਠਾ ਦਿੱਤਾ ਅਤੇ ਆਪ ਕਾਰ ਦੇ ਪਿੱਛੇ, ਖੱਬੇ ਪਾਸੇ ਵਾਲੀ ਸੀਟ ਤੇ ਬੈਠ ਗਏ,ਦਿਨ ਦੇ 3 ਕੁ ਵਜੇ ਦਾ ਟਾਇਮ ਸੀ,ਥੋੜਾ ਜਿਹਾ ਮੀਹ ਦਾ ਮੌਸਮ ਸੀ ਅਤੇ ਨਿੱਕੀਆ ਨਿੱਕੀਆ ਕਣੀਆ ਪੈਦੀਆੰ ਸਨ,ਲਾਡੋਵਾਲ ਲੰਘ ਗਏ ਸੀ, ਕਾਰ ਵਾਲਾ ਡਰਾਇਵਰ ਮੂਹਰੇ ਜਾਦੀ ਗੱਡੀ ਨੂੰ ਜਦੋ ਪਾਸ ਕਰਨ ਲੱਗਾ ਤਾ ਲੁਧਿਆਣੇ ਵਾਲੀ ਸਾਇਡ ਤੋ ਇਕ ਹੋਰ ਗੱਡੀ ਅਗੇ ਆ ਗਈ,ਸੰਤਾ ਵਾਲੀ ਕਾਰ ਦੇ ਡਰਾਇਵਰ ਨੇ ਉਸ ਤੋ ਬਚਾਉਦਿਆ ਹੋਇਆ ਕਾਰ ਨੂੰ ਤੇਜ਼ ਕਰਕੇ,ਅੱਗੇ ਕਰਕੇ ਜਦੋਂ ਕਾਰ ਦੀ ਬਰੇਕ ਮਾਰੀ,ਤਾ ਕਾਰ ਬੇਕਾਬੂ ਹੋ ਗਈ,ਜੀਪ ਵਿੱਚ ਬੈਠੇ ਸਾਡੀਆਂ ਅੱਖਾਂ ਦੇ ਸਾਹਮਣੇ ਕਾਰ ਘੁੰਮਦੀ ਹੋਈ ਗਈ,ਅਤੇ ਸੰਤਾ ਵਾਲੀ ਸਾਇਡ ਪੂਰੇ ਜੋਰ ਨਾਲ ਇੱਕ ਦਰਖਤ ਨਾਲ ਜਾ ਟਕਰਾਈ,ਮਹਾਪੁਰਸ਼ ਸਖ਼ਤ ਜਖਮੀ ਹੋ ਗਏ,ਸੰਤਾ ਨੂੰ ਬਹੁਤ ਗੰਭੀਰ ਸਟਾ ਵੀ ਲਗੀਆ।
ਮਹਾਪੁਰਸ਼ਾ ਦੇ ਸਰੀਰ ਨੂੰ ਸਿੰਘਾ ਨੇ ਮਿੰਨੀ ਬੱਸ ਰਾਹੀ ਲੁਧਿਆਣੇ ਮਿਸ ਬਰਾਊਨ ਹਸਪਤਾਲ ਵਿੱਚ ਦਾਖਲ ਕਰਵਾਇਆ।ਇਹ ਖ਼ਬਰ ਪੇਪਰਾਂ ਰਾਹੀਂ ਸਾਰੇ ਪੰਜਾਬ ਵਿੱਚ ਜੰਗਲ਼ ਦੀ ਅੱਗ ਵਾਂਗ ਫੈਲ ਗਈ,ਹਰ ਗੁਰਸਿੱਖ ਦਾ ਹਿਰਦਾ ਵਲੂੰਧਰਿਆ ਗਿਆ,ਸੰਗਤਾ ਨੇ ਲੁਧਿਆਣੇ ਵੱਲ ਵਹੀਰਾਂ ਘੱਤ ਦਿੱਤੀਆਂ,ਫਿਕਰਮੰਦ ਚਿਹਰੇ ਇਕ ਦੂਜੇ ਸਾਹਵੇਂ ਸਵਾਲੀਆ ਨਿਸ਼ਾਨ ਦਾ ਰੂਪ ਧਾਰੀ ਖੜ੍ਹੇ ਸਨ, ਮਹਾਂਪੁਰਖ ਤੇਰਾ ਦਿਨ ਹਸਪਤਾਲ ਰਹੇ,ਉਸ ਸਮੇਂ ਭਾਈ ਜਰਨੈਲ ਸਿੰਘ ਜੀ (ਬਾਅਦ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ) ਅੱਠੇ ਪਹਿਰ ਮਹਾਂਪੁਰਖਾ ਦੀ ਸੇਵਾ ਵਿੱਚ ਹਾਜ਼ਰ ਸਨ,ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ ਨੂੰ ਨਹੀਂ ਕੋਈ ਟਾਲ ਸਕਦਾ,ਉਹ ਭਾਣਾ ਵਰਤ ਗਿਆ।
*16 ਅਗਸਤ 1977 ਨੂੰ ਦਮਦਮੀ ਟਕਸਾਲ ਦੇ 13ਵੇੰ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾ ਵਾਲਿਆ ਦੀ ਆਤਮਾ ਦੀ ਜੋਤ,ਉਸ ਪ੍ਰੀਪੂਰਨ ਪਰਮਾਤਮਾ ਦੀ ਜੋਤ ਵਿੱਚ ਸਮਾ ਗਈ।*
*(ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ।। ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ।।*
ਮਹਾਪੁਰਸ਼ਾਂ ਨੂੰ ਪ੍ਰਣਾਮ ਹੈ ਜੀ।
ਜਨਮ ਦਿਨ ਦੀਆਂ ਮੁਬਾਰਕਾਂ ਜੀ।