ਜ਼ਿਲ੍ਹੇ ਦੇ 27 ਪੁਲਿਸ ਕਰਮੀਆਂ ਨੇ ਦਿੱਤੀ ਸੀ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਬਹਾਲੀ ਲਈ ਆਪਣੀ ਸ਼ਹਾਦਤ-ਐਸ ਐਸ ਪੀ ਭਾਗੀਰਥ ਸਿੰਘ ਮੀਣਾ
ਨਵਾਂਸ਼ਹਿਰ, 19 ਅਕਤੂਬਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਦੇਸ਼ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਪੁਲੀਸ ਜਵਾਨਾਂ ਅਤੇ ਅਰਧ ਸੈਨਿਕ ਬਲਾਂ ਦੇ ਜੁਆਨਾਂ ਨੂੰ ਯਾਦ ਕਰਨ ਲਈ 21 ਅਕਤੂਬਰ ਨੂੰ ਆਈ.ਟੀ.ਆਈ. ਗਰਾਊਂਡ ਨਵਾਂਸ਼ਹਿਰ ਵਿਖੇ ਸਵੇਰੇ 7:30 ਵਜੇ ਸੋਗ ਪਰੇਡ ਕੀਤੀ ਜਾਵੇਗੀ। ਐਸ.ਐਸ.ਪੀ. ਭਾਗੀਰਥ ਸਿੰਘ ਮੀਣਾ ਅਨੁਸਾਰ ਪੁਲੀਸ ਸ਼ਹੀਦੀ ਯਾਦਗਾਰੀ ਦਿਵਸ ਪਰੇਡ 1959 ਵਿੱਚ ਹਾਟ ਸਪਰਿੰਗ (ਲਦਾਖ) ਵਿਖੇ ਚੀਨੀ ਫੌਜੀਆਂ ਵੱਲੋਂ ਘਾਤ ਲਾ ਕੇ ਕੀਤੇ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ਼. ਜੁਆਨਾਂ ਦੀ ਯਾਦ ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਹਰ ਸਾਲ ਦੇਸ਼ ਲਈ ਸ਼ਹਾਦਤ ਦੇਣ ਵਾਲੇ ਅਰਧ ਸੈਨਿਕ ਬਲਾਂ ਦੇ ਜੁਆਨਾਂ ਅਤੇ ਪੁਲੀਸ ਦੇ ਜੁਆਨਾਂ ਨੂੰ ਸ਼ਰਧਾ ਸੁਮਨ ਭੇਟ ਕਰਨ ਵਜੋਂ ਸੋਗ ਸਲਾਮੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੋਗ ਪਰੇਡ ਵਿੱਚ ਜ਼ਿਲ੍ਹੇ ਦੇ ਉਨ੍ਹਾਂ ਪਰਿਵਾਰਾਂ ਜਿਨ੍ਹਾਂ ਦੇ ਮੈਂਬਰਾਂ ਨੇ ਪੁਲੀਸ ਡਿਊਟੀ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ ਹੈ, ਨੂੰ ਵਿਸ਼ੇਸ਼ ਤੌਰ 'ਤੇ ਬੁਲਾ ਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਜਾਣਗੀਆਂ। ਐਸ ਐਸ ਪੀ ਮੀਣਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 27 ਕਰਮੀਆਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਬਹਾਲੀ ਲਈ ਆਪਣੀ ਸ਼ਹਾਦਤ ਦਿੱਤੀ ਹੈ ਜਿਨ੍ਹਾਂ ਵਿੱਚ ਇੰਸਪੈਕਟਰ ਹਰਜੀਤ ਸਿੰਘ, ਐਸ.ਆਈ. ਗਿਆਨ ਚੰਦ, ਐਸ.ਆਈ. ਹਰਦਿਆਲ ਸਿੰਘ, ਐਸ.ਆਈ. ਪ੍ਰੇਮ ਚੰਦ, ਏ.ਐਸ.ਆਈ. ਅਵਤਾਰ ਸਿੰਘ, ਏ.ਐਸ.ਆਈ. ਰਾਮ ਸਰੂਪ, ਏ.ਐਸ.ਆਈ. ਪ੍ਰਕਾਸ਼ ਚੰਦ, ਮੁੱਖ ਸਿਪਾਹੀ ਕਰਮ ਚੰਦ, ਮੁੱਖ ਸਿਪਾਹੀ ਪਰਵੀਨ ਕੁਮਾਰ, ਮੁੱਖ ਸਿਪਾਹੀ ਬਲਦੇਵ ਸਿੰਘ, ਮੁੱਖ ਸਿਪਾਹੀ ਜਸਪਾਲ ਸਿੰਘ, ਸੀ-ਟੂ ਹੁਸਨ ਲਾਲ, ਸਿਪਾਹੀ ਜਸਵੀਰ ਰਾਮ, ਸਿਪਾਹੀ ਕੇਵਲ ਸਿੰਘ, ਸਿਪਾਹੀ ਕੇਵਲ ਕਿ੍ਰਸ਼ਨ, ਸਿਪਾਹੀ ਜਗਦੀਸ਼ ਸਿੰਘ, ਸਿਪਾਹੀ ਸਦਾ ਰਾਮ, ਸਿਪਾਹੀ ਰੌਸ਼ਨ ਲਾਲ, ਸਿਪਾਹੀ ਪਰਮਜੀਤ ਸਿੰਘ, ਸਿਪਾਹੀ ਗੁਰਦਾਵਰ ਰਾਮ, ਮੁੱਖ ਸਿਪਾਹੀ ਰਾਮਜੀ ਦਾਸ, ਪੰਜਾਬ ਹੋਮਗਾਰਡ ਜੁਆਨਾਂ ਅਜੀਤ ਸਿੰਘ, ਸੁਸ਼ੀਲ ਕੁਮਾਰ, ਅਵਤਾਰ ਸਿੰਘ, ਸੋਮ ਨਾਥ, ਐਸ ਪੀ ਓ ਅਮਰਜੀਤ ਸਿੰਘ ਅਤੇ ਦਿਲਬਾਗ਼ ਸਿੰਘ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।