ਨਵਾਂਸ਼ਹਿਰ 26ਅਕਤੂਬਰ :- ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ.295 ਜ਼ਿਲ੍ਹਾ ਕਮੇਟੀ ਦੀ ਮਾਸਿਕ ਮੀਟਿੰਗ ਡਾ ਕਸ਼ਮੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਆਈ ਵੀ ਵਾਈ ਹਸਪਤਾਲ ਵਿਖੇ ਹੋਈ।ਉਨ੍ਹਾਂ ਕਿਹਾ ਕਿ ਪ੍ਰਭੂ ਸ੍ਰੀ ਧਨਵੰਤਰੀ ਜੀ ਵਿਸ਼ਨੂੰ ਭਗਵਾਨ ਦਾ ਰੂਪ ਹਨ ਅਤੇ ਆਯੁਰਵੇਦ ਦੇ ਜਨਮਦਾਤਾ ਹਨ । ਦੁਨੀਆਂ ਵਿੱਚ ਆਯੂਰਵੇਦ ਦੀ ਸੇਧ ਲੈ ਕੇ ਹੀ ਦਵਾਈਆਂ ਦੀ ਕਾਢ ਕੀਤੀ ਗਈ ਇਸ ਲਈ ਦੁਨੀਆਂ ਵਿਚ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਸਾਰੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਆਪਣਾ ਕਿਤਾ ਕਰਦੇ ਸਮੇਂ ਸੇਵਾ ਭਾਵ, ਦਾਨ ਪੁੰਨ ਅਤੇ ਇਨਸਾਨੀਅਤ ਦੇ ਨਾਤੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਅਤੇ ਪ੍ਰਭੂ ਸ਼੍ਰੀ ਧਨਵੰਤਰੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਹਰ ਪ੍ਰੈਕਟੀਸ਼ਨਰ ਆਪਣੇ ਘਰ ਵਿੱਚ, ਵਿਹੜੇ ਵਿੱਚ ਜਾਂ ਚੌਗਿਰਦੇ ਵਿਚ ਇਕ ਬੂਟਾ ਜ਼ਰੂਰ ਲਗਵਾਓ ਤਾਂ ਕਿ ਸਮਾਜ ਤੰਦਰੁਸਤ ਅਤੇ ਖੁਸ਼ਹਾਲ ਰਹਿ ਸਕਣ। ਇਸ ਮੌਕੇ ਤੇ ਡਾ ਦਿਲਦਾਰ ਸਿੰਘ ਚੇਅਰਮੈਨ ਪੰਜਾਬ, ਡਾ.ਟੇਕ ਚੰਦ ਜ਼ਿਲ੍ਹਾ ਚੇਅਰਮੈਨ, ਡਾ. ਧਰਮਜੀਤ ਸਿੰਘ ਜਨਰਲ ਸਕੱਤਰ, ਡਾ. ਬਿਮਲ ਕੁਮਾਰ, , ਡਾ. ਯਸ਼ਪਾਲ ਸ਼ਰਮਾ, ਡਾ. ਸਤਪਾਲ ਸਿੰਘ, ਡਾ. ਕਸ਼ਮੀਰ ਸਿੰਘ ਬੰਗਾ, ਡਾ.ਨਾਮਦੇਵ , ਡਾ. ਸੰਦੀਪ ਜੋਸ਼ੀ,ਡਾ ਤਜਿੰਦਰ ਜੋਤ ਪ੍ਰਧਾਨ ਬਲਾਚੌਰ ਵੀ ਹਾਜ਼ਰ ਸਨ।