ਮੂਸਾਪੁਰ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ 75 ਟੀਮਾਂ ਨੇ ਹਿੱਸਾ ਲਿਆ
ਨਵਾਂਸ਼ਹਿਰ, 14 ਅਕਤੂਬਰ : ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਉਨ੍ਹਾਂ
ਅੰਦਰਲੀ ਪ੍ਰਤਿਭਾ ਨੂੰ ਉਭਾਰਨ ਦੇ ਮੰਤਵ ਨਾਲ ਸਰਕਾਰ ਵਲੋਂ ਸਮੂਹਿਕ ਸਿੱਖਿਆ ਅਧੀਨ
ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ, ਸਥਾਨਕ ਸਰਕਾਰ ਪ੍ਰਬੰਧ ਅਧੀਨ ਅਤੇ
ਕੇਂਦਰ ਸਰਕਾਰ ਦੇ ਪ੍ਰਬੰਧ ਅਧੀਨ ਸਕੂਲਾਂ ਵਿੱਚ ਪੜ੍ਹਦੇ 9ਵੀਂ ਤੋਂ 12ਵੀਂ ਜਮਾਤ ਦੇ
ਵਿਦਿਆਰਥੀਆਂ ਲਈ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ, ਪੰਜਾਬ ਦੇ ਸਹਿਯੋਗ ਨਾਲ 'ਕਲਾ
ਉਤਸਵ' ਨਾਮ ਹੇਠ ਜ਼ਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੂਸਾਪੁਰ
ਵਿਖੇ ਕਰਵਾਏ ਗਏ। ਜ਼ਿਲ੍ਹਾ ਸਿਖਿਆ ਅਫ਼ਸਰ ਜਰਨੈਲ ਸਿੰਘ ਨੇ ਇਸ ਬਾਰੇ ਵਧੇਰੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ
ਵੱਖ-ਵੱਖ ਮੁਕਾਬਲਿਆਂ ਰਾਹੀਂ ਸਕੂਲ, ਜ਼ਿਲ੍ਹਾ, ਜ਼ੋਨ, ਰਾਜ ਅਤੇ ਰਾਸ਼ਟਰੀ ਪੱਧਰ 'ਤੇ
ਆਪਣੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨਗੇ। ਇਸ ਨਾਲ ਜਿੱਥੇ ਵਿਦਿਆਰਥੀਆਂ ਵਿੱਚ ਕਲਾ
ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੇ ਸਭਿਆਚਾਰ ਅਤੇ ਵਿਰਸੇ
ਨੂੰ ਜਾਣਨ ਦਾ ਮੌਕਾ ਵੀ ਮਿਲੇਗਾ। ਇਹ ਮੁਕਾਬਲੇ ਲੜਕੀਆਂ ਅਤੇ ਲੜਕਿਆਂ ਲਈ ਵੱਖ-ਵੱਖ
ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਮੂਸਾਪੁਰ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਵਿੱਚੋਂ
ਵੱਖ-ਵੱਖ ਪ੍ਰਤੀਯੋਗਿਤਾਵਾਂ ਵਿੱਚ 75 ਟੀਮਾਂ ਨੇ ਭਾਗ ਲਿਆ। ਜੇਤੂ ਟੀਮਾਂ ਦੇ ਸਨਮਾਨ
ਸਮਾਰੋਹ 'ਚ ਸ਼ਿਰਕਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਨੇ ਕਿਹਾ ਕਿ ਅਜਿਹੇ
ਮੁਕਾਬਲੇ ਵਿਦਿਆਰਥੀਆਂ ਅੰਦਰਲੀ ਪ੍ਰਤਿਭਾ ਨੂੰ ਉਜਾਗਰ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ
ਕਰਦੇ ਹਨ ਅਤੇ ਦੇਸ਼ ਦੀ ਬਹੁਭਾਂਤੀ ਸਭਿਆਚਾਰ ਨਾਲ ਜੋੜਦੇ ਹਨ। ਉਨ੍ਹਾਂ ਨੇ ਜ਼ਿਲ੍ਹਾ
ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਅਤੇ ਮੂਸਾਪੁਰ ਦੇ ਪਿ੍ਰੰਸੀਪਲ ਅਮਰੀਕ ਸਿੰਘ ਨੂੰ ਇਸ
ਵੱਡੇ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਆਂ
ਿਵਿੱਚ ਭਾਗ ਲੈਣ ਲਈ ਪ੍ਰੇਰਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸੋਲੋ ਵੋਕਲ ਮਿਊਜ਼ਿਕ ਫੋਕ
ਲੜਕੀਆਂ ਦੀ ਗਤੀਵਿਧੀ ਵਿੱਚ ਨਿਧੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ,
ਸਿਮਰ (ਵਿਸ਼ੇਸ਼ ਲੋੜਾਂ ਵਾਲੇ ਬੱਚੇ) ਬਾਬਾ ਗੋਲਾ ਸਕੰਸਸਸ ਬੰਗਾ, ਮਹਿਕਪ੍ਰੀਤ ਖਟਕੜ
ਸਸਸਸ ਕਰੀਹਾ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਸੋਲੋ ਵੋਕਲ
ਮਿਊਜ਼ਿਕ ਫੋਕ ਲੜਕਿਆਂ ਦੀ ਗਤੀਵਿਧੀ ਵਿੱਚ ਲਵਪ੍ਰੀਤ ਸਿੰਘ ਸਸਸਸ ਕਰਨਾਣਾ, ਕਰਨ ਸਸਸਸ
ਮਹਿੰਦੀਪੁਰ, ਤਨਵੀਰ ਗੋਸਵਾਮੀ ਸਸਸਸ ਸੰਧਵਾਂ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ
ਸਥਾਨ ਹਾਸਲ ਕੀਤਾ। ਸੋਲੋ ਵੋਕਲ ਮਿਊਜ਼ਿਕ ਕਲਾਸੀਕਲ ਲੜਕੀਆਂ ਦੀ ਗਤੀਵਿਧੀ ਵਿੱਚ ਕਮਲਜੀਤ
ਕੌਰ ਸਸਸਸ ਮੁਕੰਦਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸੋਲੋ ਵੋਕਲ ਮਿਊਜ਼ਿਕ ਕਲਾਸੀਕਲ
ਲੜਕਿਆਂ ਦੀ ਗਤੀਵਿਧੀ ਵਿੱਚ ਦਿਲਵਰ ਸਿੰਘ ਅਮਰਦੀਪ ਸਸਸ ਮੁਕੰਦਪੁਰ, ਲਵਪ੍ਰੀਤ ਸਿੰਘ
ਸਸਸਸ ਕਰਨਾਣਾ, ਹਰਭਜਨ ਸਿੰਘ ਸਸਸਸ ਕਰੀਹਾ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ
ਸਥਾਨ ਹਾਸਲ ਕੀਤਾ। 'ਸੋਲੋ ਇੰਸਟਰੂਮੈਂਟਲ ਮਿਊਜ਼ਿਕ ਪਰਕਿਊਸਿਵ' ਲੜਕਿਆਂ ਦੀ ਗਤੀਵਿਧੀ
ਵਿੱਚ ਹਰਸਿਮਰਨ ਸਿੰਘ ਅਮਰਦੀਪ ਸਸਸ ਮੁਕੰਦਪੁਰ, ਮਨਪ੍ਰੀਤ ਸਿੰਘ ਸਸਸਸ ਕਰਨਾਣਾ,
ਗੁਰਪ੍ਰੀਤ ਸਿੰਘ ਸਸਸਸ ਮੁਕੰਦਪੁਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ
ਕੀਤਾ। ਡਾਂਸ ਫੋਕ ਲੜਕੀਆਂ ਦੀ ਗਤੀਵਧੀ ਵਿੱਚ ਜਸਲੀਨ ਸਕੰਸਸਸ ਬਲਾਚੌਰ, ਅਲੀਸ਼ਾ ਸਕੰਸਸਸ
ਹੇੜੀਆਂ, ਸੰਦੀਪ ਕੌਰ ਸਸਸਸ ਕਰਿਆਮ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ
ਹਾਸਲ ਕੀਤਾ। ਡਾਂਸ ਫੋਕ ਲੜਕਿਆਂ ਦੀ ਗਤੀਵਿਧੀ ਵਿੱਚ ਪਿ੍ਰੰਸ ਸਸਸਸ
ਰਟੈਂਡਾ,ਰਵਿੰਦਰਪਾਲ ਸਸਸਸ ਮੂਸਾਪੁਰ, ਸਰਬਜੀਤ ਸਹਸ ਅਲਾਚੌਰ ਕ੍ਰਮਵਾਰ ਪਹਿਲਾ, ਦੂਸਰਾ
ਤੇ ਤੀਸਰਾ ਸਥਾਨ ਹਾਸਲ ਕੀਤਾ। ਵਿਜ਼ੂਅਲ ਆਰਟ (2ਡੀ) ਲੜਕੀਆਂ ਦੀ ਗਤੀਵਿਧੀ ਵਿੱਚ
ਮੁਸਕਾਨ ਸਸਸਸ ਮੁਕੰਦਪੁਰ, ਹਰਪ੍ਰੀਤ ਕੌਰ ਸਸਸਸ ਮੂਸਾਪੁਰ, ਗੁਰਲੀਨ ਅਮਰਦੀਪ ਸਸਸਸ
ਮੁਕੰਦਪੁਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਵਿਜ਼ੂਅਲ ਆਰਟ
(2ਡੀ) ਲੜਕਿਆਂ ਦੀ ਗਤੀਵਿਧੀ ਵਿੱਚ ਅਰਜਨ ਕੁਮਾਰ ਸਸਸਸ ਮੂਸਾਪੁਰ, ਹਸਨੈਨ ਸਹਸ ਪਨਿਆਲ਼ੀ
ਕਲਾਂ, ਰਕੇਸ਼ ਕੁਮਾਰ ਸਸਸਸ ਪੱਲੀ ਝਿੱਕੀ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ
ਹਾਸਲ ਕੀਤਾ। ਵਿਜ਼ੂਅਲ ਆਰਟ (3ਡੀ) ਲੜਕੀਆਂ ਦੀ ਗਤੀਵਿਧੀ ਵਿੱਚ ਸੁਨੇਹਾ ਸਸਸਸ
ਮੂਸਾਪੁਰ, ਖੁਸ਼ੀ ਸਕੰਸਸਸ ਹੇੜੀਆਂ, ਪਵਨਪ੍ਰੀਤ ਸਕੰਸਸਸ ਹੇੜੀਆਂ ਨੇ ਕ੍ਰਮਵਾਰ ਪਹਿਲਾ,
ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਲੜਕਿਆਂ ਦੀ ਗਤੀਵਿਧੀ ਵਿੱਚ ਮੋਹਿਤ ਢੰਡਾ
ਅਮਰਦੀਪ ਸਸਸ ਮੁਕੰਦਪੁਰ, ਨਵਦੀਪ ਬੱਲੂ ਸਸਸਸ ਮੂਸਾਪੁਰ, ਪ੍ਰਦੀਪ ਨਵਜੋਤ ਸਸਸਸ ਰਾਹੋਂ
(ਲੜਕੇ) ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਇੰਡੀਜੀਨਸ ਟੋਆਇਸ
ਐਂਡ ਗੇਮਜ਼ ਲੜਕੀਆਂ ਦੀ ਗਤੀਵਿਧੀ ਵਿੱਚ ਭਵਜੋਤ ਸਸਸਸ ਗੋਬਿੰਦਪੁਰ,ਸਿਮਰਨਜੀਤ ਕੌਰ ਸਹਸ
ਪਨਿਆਲ਼ੀ ਕਲਾਂ, ਪਾਇਲ ਸਹਸ ਸਨਾਵਾ ਅਤੇ ਈਸ਼ਾ ਸਕੰਸਸਸ ਹੇੜੀਆ ਨੇ ਕ੍ਰਮਵਾਰ ਪਹਿਲਾ,
ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਲੜਕਿਆਂ ਦੀ ਗਤੀਵਿਧੀ ਵਿੱਚ ਸਮੀਰ ਨਾਫਰਾ ਸਸਸਸ
ਰਾਂਹੋ ਲ਼ੜਕੇ ਨ ਪਹਿਲਾ ਸਥਾਨ ਹਾਸਲ ਕੀਤਾ। ਡਰਾਮਾ (ਸੋਲੋ ਐਕਟਿੰਗ) ਲੜਕੀਆਂ ਦੀ
ਗਤੀਵਿਧੀ ਵਿੱਚ ਸੋਨੀਆ ਬੰਗਾ ਸਸਸਸ ਮੁਕੰਦਪੁਰ, ਹਰਪ੍ਰੀਤ ਕੌਰ ਸਸਸਸ ਮੂਸਾਪੁਰ ਅਤੇ
ਅੰਜਲੀ ਸਸਸਸ ਗੋਬਿੰਦਪੁਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ
ਅਤੇ ਲੜਕਿਆਂ ਦੀ ਗਤੀਵਿਧੀ ਵਿੱਚ ਅੰਿ੍ਰਤਪਾਲ ਸਿੰਘ ਸਸਸਸ ਮੁਕੰਦਪੁਰ, ਦੀਪਕ ਕੁਮਾਰ
ਸਸਸਸ ਮੂਸਾਪੁਰ ਅਤੇ ਅਮਨ ਕੁਮਾਰ ਸਸਸਸ ਕਰਨਾਣਾ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ
ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੰੁ ਸਰਟੀਫਿਕੇਟ ਅਤੇ ਟਰਾਫੀ ਦੇ ਕੇ
ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਨੇ ਦੱਸਿਆ ਕਿ
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਏ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ
ਵਾਲੀਆਂ ਟੀਮਾਂ ਮਿਤੀ 31 ਅਕਤੂਬਰ ਨੂੰ ਹੁਸ਼ਿਆਰਪੁਰ ਵਿਖੇ ਜ਼ੋਨ ਪੱਧਰੀ ਮੁਕਾਬਲਿਆਂ
ਵਿੱਚ ਸਬੰਧਿਤ ਗਤੀਵਿਧੀ ਦੇ ਰਾਈਟਅੱਪ ਨਾਲ ਭਾਗ ਲੈਣਗੀਆਂ। ਇਸ ਮੌਕੇ ਬਖਸ਼ੀਸ਼ ਸਿੰਘ
ਸੈਂਭੀ ਰਿਟਾਇਰਡ ਸਾਇੰਸ ਅਧਿਆਪਕ, ਕਰਨੈਲ ਦਰਦੀ, ਕੁਲਦੀਪ ਕਮਲ, ਅੰਮਿ੍ਰਤਪਾਲ
ਸਿੰਘ,ਕਵਿਤਾ ਸਭਰਵਾਲ, ਸੰਦੀਪ ਕੁਮਾਰ ਬਾਲੀ ਰਾਕੇਸ਼ ਕੁਮਾਰ ਗੰਗੜ, ਮੋਹਿੰਦਰ ਸਿੰਘ,
ਹਰੀ ਸਿੰਘ, ਸੁਭਾਸ਼ ਸਲਵੀ, ਇੰਦਰਪਾਲ ਸਿੰਘ ਨੇ ਬਤੌਰ ਜੱਜ ਭੂਮਿਕਾ ਨਿਭਾਈ। ਸੀ ਐਚ ਟੀ
ਰਾਮ ਲਾਲ ਨੇ ਸਰਟੀਫਿਕੇਟ ਲਿਖਣ ਦੀ ਅਤੇ ਸੰਜੀਵ ਕੁਮਾਰ ਸਾਇੰਸ ਮਾਸਟਰ ਸਸਸਸ ਪੱਲੀ
ਝਿੱਕੀ ਨੇ ਰਿਕਾਰਡ ਸੰਭਾਲਣ ਦੀ ਵਿਸ਼ੇਸ਼ ਭੂਮਿਕਾ ਨਿਭਾਈ। ਰਵੀ ਬਸਰਾ ਨੇ ਸਮੁੱਚੇ
ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਸਟੇਜ ਸੰਚਾਲਨ ਦੀ ਸੇਵਾ ਸੋਮ ਨਾਥ ਨੇ ਬਾਖੂਬੀ ਨਿਭਾਈ।
ਅੰਤ ਵਿੱਚ ਪਿ੍ਰੰਸੀਪਲ ਅਮਰੀਕ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ, ਅਧਿਆਪਕਾਂ ਅਤੇ
ਵਿਦਿਆਰਥੀਆਂ ਦਾ ਧੰਨਵਾਦ ਕੀਤਾ।