ਨਵਾਂਸ਼ਹਿਰ, 26 ਦਸੰਬਰ : ਪੰਜਾਬ ਖੇਤੀਬਾੜੀ ਯੂਨੀਵਰਟਸਟੀ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਦੇ ਪ੍ਰਾਜੈਕਟ ਤਹਿਤ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿਖਿਆ, ਪੀ.ਏ.ਯੂ ਅਤੇ ਡਾ. ਰਾਜਬੀਰ ਸਿੰਘ ਨਿਰਦੇਸ਼ਕ ਆਈ. ਸੀ. ਆਰ. ਅਟਾਰੀ ਦੀ ਰਹਿਨੁਮਾਈ ਹੇਠ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਕਿਸਾਨ ਮੇਲੇ ਵਿੱਚ 500 ਦੇ ਕਰੀਬ ਕਿਸਾਨ ਵੀਰਾਂ ਅਤੇ ਬੀਬੀਆਂ ਨੇ ਭਾਗ ਲਿਆ।
ਮੱਖ ਮਹਿਮਾਨ ਡਾ ਅਸ਼ੋਕ ਕੁਮਾਰ ਨੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨਾਂ ਨੂੰ ਜ਼ਮੀਨੀ ਪਾਣੀ ਦੀ ਸੰਭਾਲ ਦੀ ਮਹਤੱਤਾ, ਭੂਮੀ ਦੀ ਸਿਹਤ ਲਈ ਭੂਮੀ ਪਰਖ ਦੀ ਮਹੱਤਤਾ, ਖਾਦਾਂ ਦੀ ਸੁਚੱਜੀ ਅਤੇ ਸੰਜਮ ਭਰਪੂਰ ਵਰਤੋਂ ਦੇ ਨਾਲ-ਨਾਲ ਖੇਤੀ ਵਿਭਿੰਨਤਾ ਵਿਸ਼ਿਆਂ 'ਤੇ ਰੌਸ਼ਨੀ ਪਾਈ।
ਇਸ ਮੌਕੇ ਸਫ਼ਲ ਕਿਸਾਨ ਮਹਿੰਦਰ ਸਿੰਘ ਦੁਸਾਂਝ, ਡਾ. ਨਰੇਸ਼ ਕਟਾਰੀਆ, ਖੇਤੀਬਾੜੀ ਅਫਸਰ, ਕਿਸਾਨ ਭਲਾਈ ਅਤੇ ਖੇਤੀਬਾੜੀ ਵਿਭਾਗ ਪੰਜਾਬ, ਡਾ. ਰਾਜੇਸ਼ ਕੁਮਾਰ, ਸਹਾਇਕ ਨਿਰਦੇਸ਼ਕ, ਬਾਗ਼ਬਾਨੀ, ਡਾ. ਰਜਿੰਦਰ ਕੁਮਾਰ (ਵੈਟ ਅਫਸਰ), ਡਾ ਕੇ. ਐਸ ਸੰਘਾ (ਪ੍ਰਾਜੈਕਟ ਡਾਇਰੈਕਟਰ, ਆਤਮਾ), ਡਾ ਐਸ. ਸੀ. ਸ਼ਰਮਾ (ਪਿ੍ਰੰਸੀਪਲ ਗੁਰਸੇਵਾ ਕਾਲਜ), ਡਾ ਐਮ. ਐਸ. ਬੈਂਸ (ਡਿਪਟੀ ਡਾਇਰੈਕਟਰ, ਕਿ੍ਰਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ), ਤਜਿੰਦਰ ਕੌਰ (ਮੱਛੀ ਪਾਲਣ ਵਿਭਾਗ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਇਸ ਕਿਸਾਨ ਮੇਲੇ ਦੌਰਾਨ ਡਾ. ਗੁਰਿੰਦਰ ਸਿੰਘ ਵਲੋਂ ਪਸ਼ੂ ਪਾਲਣ ਵਿਸ਼ੇ 'ਤੇ, ਡਾ. ਸ਼ਿਖਾ ਨੇ ਚੰਗੀ ਖੁਰਾਕ ਤੇ ਸਿਹਤ ਬਾਰੇ, ਡਾ. ਆਰਤੀ ਵਰਮਾ ਵੱਲੋਂ ਸਬਜ਼ੀਆਂ ਦੀ ਕਾਸ਼ਤ ਅਤੇ ਖੁੰਬਾਂ ਦੀ ਕਾਸ਼ਤ ਬਾਰੇ, ਡਾ. ਕਿਰਨਦੀਪ ਨੇ ਪਰਾਲੀ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਬਲਜੀਤ ਸਿੰਘ ਵਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ।
ਇਸ ਮੇਲੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਸੁਧਰੇ ਬੀਜਾਂ ਦੀ ਵਿਕਰੀ ਵੀ ਕੀਤੀ ਗਈ ਅਤੇ ਵੱਖ-ਵੱਖ ਸਵੈ-ਸਹਾਇਤਾ ਗਰੱਪਾਂ ਨੇ ਪ੍ਰਦਰਸ਼ਨੀ ਲਗਾ ਕੇ ਆਪਣੇ ਉਤਪਾਦਾਂ ਦੀ ਵਿਕਰੀ ਵੀ ਕੀਤੀ।
ਕੇ ਵੀ ਕੇ ਲੰਗੜੋਆ ਦੇ ਇੰਚਾਰਜ ਡਿਪਟੀ ਡਾਇਰੈਕਟਰ ਡਾ. ਅਮਨਦੀਪ ਬਰਾੜ ਨੇ ਅੰਤ ਵਿੱਚ ਆਏ ਹੋਏ ਮੁੱਖ ਮਹਿਮਾਨ, ਪਤਵੰਤੇ ਸੱਜਣਾਂ, ਕਿਸਾਨ ਵੀਰਾਂ ਅਤੇ ਬੀਬੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦੀ ਬਿਨਾਂ ਅੱਗ ਲਾਇਆਂ ਸਾਂਭ-ਸੰਭਾਲ ਦੇ ਤਰੀਕਿਆਂ ਅਤੇ ਮਸ਼ਨੀਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ।