ਡਾ. ਸ਼ਿਵਾਧਾਰ ਚੌਬੇ ਨੂੰ ਸਰਧਾਂਜਲੀ ਸਮਾਗਮ ਮੌਕੇ ਹਜ਼ਾਰਾਂ ਲੋਕਾਂ ਵਲੋਂ ਸ਼ਰਧਾ ਸੁਮਨ ਅਰਪਿਤ

ਹੁਸ਼ਿਆਰਪੁਰ, 3 ਅਕਤੂਬਰ: ਸ਼੍ਰੀ ਸਨਾਤਨ ਧਰਮ ਸੰਸਕ੍ਰਿਤ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ ਦੇ ਪਿਤਾ ਡਾ. ਸ਼ਿਵਾਧਾਰ ਚੌਬੇ ਦੇ ਸ਼ਰਧਾਂਜ਼ਲੀ ਸਮਾਗਮ ਵਿਚ ਅੱਜ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਸ਼ਰਧਾ ਸੁਮਨ ਅਰਪਿਤ ਕੀਤੇ। ਇਸ ਮੌਕੇ ਉਨ੍ਹਾਂ ਨਾਲ ਨਿਕਟਮ ਸਾਥੀ ਡਾ. ਅਰਵਿੰਦ ਪਰਾਸ਼ਰ ਨੇ ਉਨ੍ਹਾਂ ਦੀ ਸਕਾਲਰਸ਼ਿਪ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਵਰਗੇ ਵਿਦਵਾਨ ਵਿਰਲੇ ਹੀ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਚਰਣ ਨਾਲ ਹੀ ਉਨ੍ਹਾਂ ਦੇ ਗਿਆਨ ਬਾਰੇ ਵਿਚ ਸਹਿਜ ਹੀ ਪਤਾ ਚਲਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦਾ ਹਮੇਸ਼ਾ ਹੀ ਇਸ ਮਹਾਨ ਸੰਸਕ੍ਰਿਤ ਵਿਦਵਾਨ ਤੇ ਨੇਕ ਇਨਸਾਨ ਦੀ ਕਮੀ ਮਹਿਸੂਸ ਹੁੁੰਦੀ ਰਹੇਗੀ। ਸਮਾਜ ਸੇਵਕ ਬਨਵਾਰੀ ਲਾਲ ਕਾਬਰਾ ਨੇ ਕਿਹਾ ਕਿ ਡਾ. ਚੌਬੇ ਇਕ ਸੰਤ ਸਨ, ਜਿਨ੍ਹਾਂ ਨੇ ਆਪਣੀਆਂ ਇੰਦਰੀਆਂ 'ਤੇ ਜਿੱਤ ਦਰਜ ਕੀਤੀ ਹੋਈ ਸੀ। ਉਨ੍ਹਾਂ ਨੇ ਕਦੇ ਵੀ ਕੁਝ ਪਾਉਣ ਲਈ ਇੱਛਾ ਜਾਹਰ ਨਹੀਂ ਕੀਤੀ। ਉਨ੍ਹਾਂ ਵਰਗਾ ਵਿਦਵਾਨ ਕਦੇ ਕਦੇ ਹੀ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਹਾ ਕਰਦੇ ਸਨ ਕਿ ਗਰੁੜ ਪੁਰਾਣ ਮਰਨਉਪਰੰਤ ਨਹੀਂ ਬਲਕਿ ਜਿਉਂਦੇ ਜੀ ਹੀ ਸੁਣਨਾ ਚਾਹੀਦਾ ਹੈ ਅਤੇ ਉਸ ਵਿਚ ਦਿੱਤੇ ਗਏ ਉਪਦੇਸ਼ਾਂ 'ਤੇ ਅਮਲ ਕਰਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ। ਉਹ ਜਦ ਵੀ ਕਦੇ ਮਿਲਦੇ ਸਨ, ਤਾਂ ਵੇਦਾਂ ਉਪਨਿਸ਼ਦਾਂ ਦੀ ਹੀ ਗੱਲ ਕਰਦੇ ਸਨ। ਉਨ੍ਹਾਂ ਆਪਣੇ ਬੱਚਿਆਂ ਵਿਚ ਵੀ ਉਚ ਭਾਰਤੀ ਸੰਸਕਿਤੀ ਦੇ ਆਦਰਸ਼ ਦਿੱਤੇ ਹਨ, ਜਿਸ ਦੀ ਝਲਕ ਉਨ੍ਹਾਂ ਵਿਚ ਸਾਫ਼ ਦੇਖੀ ਜਾ ਸਕਦੀ ਹੈ। ਡਾ. ਕ੍ਰਿਸ਼ਨ ਮੁਰਾਰੀ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸੰਸਕ੍ਰਿਤ ਭਾਸ਼ਾ ਨੂੰ ਇਕ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਜਿਸ ਦੀ ਪੂਰਤੀ ਕਰਨਾ ਮੁਸ਼ਕਲ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਹਰ ਵਿਅਕਤੀ ਨੂੰ ਧਾਰਮਿਕ ਸੰਸਥਾਵਾਂ ਨਾਲ ਅਤੇ ਧਾਰਮਿਕ ਗ੍ਰੰਥਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਵਦੇਸ਼ੀ ਜਾਗਰਣ ਮੰਚ ਤੋਂ ਕ੍ਰਿਸ਼ਨ ਸ਼ਰਮਾ, ਆਰ.ਟੀ.ਆਈ. ਅਵੇਅਰਨੈਸ ਫੋਰਮ ਦੇ ਚੇਅਰਮੈਨ ਰਾਜੀਵ ਵਸ਼ਿਸ਼ਟ ਨੇ ਡਾ. ਚੌਬੇ ਨਾਲ ਬਿਤਾਏ ਸਮੇਂ ਨੂੰ ਯਾਦ ;ਕੀਤਾ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ, ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਭਰਾ ਰਾਜੇਸ਼ਵਰ ਬੱਸੀ, ਮੇਅਰ ਸੁਰਿੰਦਰ ਕੁਮਾਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ, ਅਰਵਿੰਦ ਪ੍ਰਾਸ਼ਰ, ਸੂਰਜ ਕੁਮਾਰ, ਭਾਰਤ ਵਿਕਾਸ ਪ੍ਰੀਸ਼ਦ ਦੇ ਸੰਜੀਵ ਅਰੋੜਾ, ਸ਼ਿਵਰਾਤਰੀ ਉਤਸਵ ਕਮੇਟੀ ਦੇ ਹਰੀਸ਼ ਖੋਸ਼ਲਾ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਲਜਾਰ ਸਿੰਘ ਕਾਲਕਟ, ਸਾਬਕਾ ਮੇਅਰ ਸ਼ਿਵ ਸੂਦ, ਕਮਲਜੀਤ ਸੇਤੀਆ, ਭਾਰਤ ਭੂਸ਼ਨ ਵਰਮਾ, ਅਸ਼ਵਨੀ ਛੋਟਾ, ਭਰਤ ਗੰਡੋਤਰਾ, ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ, ਸੁਖਬੀਰ ਸਿੰਘ, ਓਮ ਪ੍ਰਕਾਸ਼ ਸ਼ਾਸਤਰੀ, ਦੀਪਕ ਵਸ਼ਿਸ਼ਟ, ਜ਼ਿਲ੍ਹਾ ਸਮਾਜਿਕ ਭਲਾਈ ਅਫ਼ਸਰ ਮੁਕੇਸ਼ ਗੌਤਮ, ਪ੍ਰੈਸ ਕਲੱਬ ਦੇ ਪ੍ਰਧਾਨ ਬਲਜਿੰਦਰ ਪਾਲ ਸਿੰਘ, ਰਾਕੇਸ਼ ਸੂਦ, ਰਾਜੇਸ਼ ਜੈਨ, ਅਮਰਿੰਦਰ ਮਿਸ਼ਰਾ, ਨਰਿੰਦਰ ਮੋਹਨ ਸ਼ਰਮਾ, ਸੰਜੀਵ ਬਖਸ਼ੀ, ਵਿਕਾਸ ਸੂਦ, ਅਭਿਸ਼ੇਕ ਭਾਟੀਆ, ਲੈਕਚਰਾਰ ਸੰਦੀਪ ਸੂਦ, ਰਜਨੀਸ਼ ਗੁਲਿਆਨੀ, ਸੇਠ ਨਵਦੀਪ ਅਗਰਵਾਲ, ਮਨੂ ਸ਼ਰਮਾ, ਸਤੀਸ਼ ਕੁਮਾਰ, ਸ਼ਿਆਮ ਸੁੰਦਰ ਸੂਦ, ਨੀਰਜ਼ ਸ਼ਰਮਾ, ਰਾਜਿੰਦਰ ਪਰਮਾਰ, ਰਮੇਸ਼ ਭਾਰਦਵਾਜ, ਰਾਜਿੰਦਰ ਮੈਡੀ, ਅੰਕੁਸ਼ ਵਾਲੀਆ, ਬਲਬੀਰ ਸੈਣੀ, ਕਾਂਗਰਸ ਸੇਵਾ ਦਲ ਦੇ ਸੂਬਾ ਸਕੱਤਰ ਅਸ਼ੋਕ ਸੂਦ ਹੈਪੀ, ਭਾਜਪਾ ਨੇਤਾ ਸੰਜੀਵ ਤਲਵਾੜ, ਕਾਂਗਰਸ ਮਹਾ ਸਚਿਵ ਰਾਜਨੀਸ਼ ਟੰਡਲ, ਪੰਡਿਤ ਸ਼ਿਆਮ, ਆਰ ਐਸ ਐਪਸ ਦੇ ਅਸ਼ੋਕ ਚੋਪੜਾ, ਸੁਖਵਿੰਦਰ, ਤਰਸੇਮ ਦੀਵਾਨਾ, ਅਮਿਤ ਸੈਣੀ, ਰਾਹੁਲ ਪਾਸੀ, ਸੁਨੀਲ ਉਪਲ, ਰਾਮ ਦੇਵ ਯਾਦਵ, ਸ਼੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ, ਯੋਗੇਸ਼ ਅਰੋੜਾ, ਪੰਕਜ ਸ਼ਿਵ ਸਹਿਤ ਸੈਂਕੜੇ ਲੋਕਾਂ ਨੇ ਉਨ੍ਹਾਂ ਆਪਣੇ ਸ਼ਰਧਾ ਸੁਮਨ ਅਰਪਿਤ ਕੀਤੇ। ਇਸ ਮੌਕੇ ਲੋਕ ਸੰਪਰਕ ਅਫ਼ਸਰ ਐਸੋਸੀਏਸ਼ਨ, ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਭਾਜਪਾ ਨੇਤਾ ਅਵਿਨਸ਼ਾ ਰਾਏ ਖੰਨਾ ਦੇ ਸ਼ੋਕ ਸ਼ੰਦੇਸ਼ ਵੀ ਪੜ੍ਹ ਕੇ ਸੁਣਾਏ ਗਏ।