ਹਲਕੇ ਦਾ ਸਰਬਪੱਖੀ ਵਿਕਾਸ ਪ੍ਰਾਥਮਿਕਤਾ : ਮਨੀਸ਼ ਤਿਵਾੜੀ
ਨਵਾਂਸ਼ਹਿਰ, 15 ਅਕਤੂਬਰ : ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਗ੍ਰਾਂਟਾਂ ਜਾਰੀ ਕਰਨ ਦੀ ਪ੍ਰਕਿਰਿਆ ਜਾਰੀ ਹੈ। ਐਮ.ਪੀ ਤਿਵਾੜੀ ਵੱਲੋਂ ਨਵਾਂਸ਼ਹਿਰ ਦੇ ਵੱਖ-ਵੱਖ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਕਾਸ ਕਾਰਜਾਂ ਲਈ ਕੁੱਲ 12 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ ਗਏ।ਸੰਸਦ ਮੈਂਬਰ ਤਿਵਾੜੀ ਨੇ ਕੈਨਾਲ ਰੋਡ ਪਾਰਕ ਅਤੇ ਪੰਡੋਰਾ ਮੁਹੱਲਾ ਸ਼ਮਸ਼ਾਨ ਭੂਮੀ ਸਮੇਤ ਪਿੰਡਾਂ ਕਿਸ਼ਨਪੁਰਾ, ਪੱਲੀਝਿੱਕੀ, ਜਲਵਾਹਾ ਅਤੇ ਨੰਗਲ ਜੱਟਾਂ ਦੇ ਵਿਕਾਸ ਲਈ 2-2 ਲੱਖ ਰੁਪਏ ਦੀ ਗ੍ਰਾਂਟ ਸੌਂਪੀ।ਐਮ.ਪੀ ਤਿਵਾੜੀ ਨੇ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਤਰਜੀਹ ਹੈ ਅਤੇ ਇਸ ਦਿਸ਼ਾ ਵਿੱਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਜੀਵਨ ਪੱਧਰ ਉਦੋਂ ਹੀ ਉੱਚਾ ਹੋਵੇਗਾ ਜਦੋਂ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਵੀ ਮਿਲਣਗੀਆਂ। ਉਹ ਸਿਰਫ਼ ਦਾਅਵੇ ਕਰਨ ਵਿੱਚ ਨਹੀਂ ਸਗੋਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਤੁਹਾਡਾ ਕੰਮ ਦਿਖਾਈ ਵੀ ਦੇਣਾ ਚਾਹੀਦਾ ਹੈ।ਇਸ ਤੋਂ ਇਲਾਵਾ, ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਸਮੇਂ 5 ਲੱਖ ਰੁਪਏ ਦੀ ਲਾਗਤ ਨਾਲ ਗੋਕੁਲ ਧਾਮ ਗਊਸ਼ਾਲਾ ਪੰਡੋਰਾ ਮੁਹੱਲਾ ਵਿਖੇ ਸਥਾਪਤ ਕੀਤੇ ਗਏ ਸੋਲਰ ਪਾਵਰ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਬੀਰ ਸਿੰਘ ਪੱਲੀਝਿੱਕੀ, ਬਲਕਾਰ ਸਿੰਘ ਸਰਪੰਚ, ਜਰਨੈਲ ਸਿੰਘ ਪ੍ਰਧਾਨ, ਬਲਵਿੰਦਰ ਕੌਰ ਪੰਚ, ਪ੍ਰਹਿਲਾਦ ਭਗਤ ਪੰਚ, ਰਾਮ ਕਿਸ਼ਨ ਮਾਸਟਰ ਜੀ, ਮਾਸਟਰ ਜਗਦੀਸ਼ ਰਾਜ, ਕੁਲਵਿੰਦਰ ਸਿੰਘ ਪ੍ਰਧਾਨ, ਦਰਸ਼ਨ ਸਿੰਘ ਬਾਬਾ ਜੀ, ਡਾ. ਅਸ਼ੋਕ ਕੁਮਾਰ ਪੰਚ, ਜਸਵੀਰ ਕੌਰ ਪੰਚ, ਕੁਲਬੀਰ ਸਿੰਘ ਸਰਪੰਚ, ਮਹਿੰਦਰ, ਰਾਣੀ ਮੱਲਪੁਰ, ਸ਼ੁਭ ਸੈਣੀ, ਲਲਿਤ ਮੋਹਨ ਪਾਠਕ, ਵਿਵੇਕ ਮਾਰਕੰਡਾ, ਰਮਨ ਉਮਤ, ਸਤਪਾਲ ਉਮਤ, ਡਾ: ਕਮਲਜੀਤ ਕੌਂਸਲਰ, ਪ੍ਰਮੋਦ ਭਾਰਤੀ, ਵਿਜੇ ਸੋਂਧੀ, ਮੁਕੇਸ਼ ਬਿੱਟੂ, ਮੇਜਰ ਸਿੰਘ ਜਲਵਾਹਾ, ਡਾ. ਕੈਪਟਨ ਸਤਨਾਮ ਸਿੰਘ, ਦੇਸ ਰਾਜ ਸਰਪੰਚ, ਕੁਲਬੀਰ ਸਿੰਘ ਸ਼ਾਹਪੁਰ, ਭਜਨ ਸਿੰਘ ਅਟਾਰੀ, ਤਰਸੇਮ ਲਾਲ ਸਰਪੰਚ, ਕੇਸਰ ਸਿੰਘ ਸਰਪੰਚ, ਸੁਖਵਿੰਦਰ ਸਿੰਘ ਧਾਵਾ, ਪਰਮਜੀਤ ਸਿੰਘ ਪਲੀਆਂ ਆਦਿ ਹਾਜ਼ਰ ਸਨ |