ਪੰਜਾਬ ਸਰਕਾਰ ਵੱਲੋਂ ਕਣਕ ਦਾ ਤਸਦੀਕਸ਼ੁਦਾ ਬੀਜ ਸਬਸਿਡੀ 'ਤੇ ਮੁਹੱਈਆ ਕਰਵਾਇਆ ਜਾਵੇਗਾ
ਨਵਾਂਸ਼ਹਿਰ, 13 ਅਕਤੂਬਰ : ਪੰਜਾਬ ਸਰਕਾਰ ਵੱਲੋ ਇਸ ਸਾਲ ਕਣਕ ਦੇ ਬੀਜ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਨੀਤੀ ਅਤੇ ਸੇਧਾਂ ਜਾਰੀ ਕਰ ਦਿਤੀਆ ਗਈਆ ਹਨ, ਜਿਸ ਤਹਿਤ ਕਣਕ ਦੇ ਤਸਦੀਕ ਸ਼ੁਦਾ ਬੀਜ ਦੀ ਕੀਮਤ ਦਾ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦਿਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ, ਹਰਵਿੰਦਰ ਲਾਲ ਨੇ ਦੱਸਿਆ ਕਿ ਬੀਜ, ਖਰੀਦ ਸਮੇਂ ਹੀ ਸਬਸਿਡੀ ਦੀ ਰਕਮ ਘਟਾ ਕੇ ਦਿੱਤਾ ਜਾਵੇਗਾ। ਇੱਕ ਕਿਸਾਨ ਨੂੰ ਵੱਧ ਤੋ ਵੱਧ ਪੰਜ ਏਕੜ ਲਈ ਹੀ ਬੀਜ 'ਤੇ ਸਬਸਿਡੀ ਮਿਲੇਗੀ। ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨ ਕੇਵਲ ਪੰਜਾਬ ਰਾਜ ਬੀਜ ਪ੍ਰਮਾਣਿਤ ਸਸੰਥਾ ਵੱਲੋਂ ਰਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾਂ/ ਅਦਾਰੇ ਆਦਿ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪਨਸੀਡ ਐਨ.ਐਸ.ਸੀ., ਇਫ਼ਕੋ, ਆਈ.ਐਫ.ਐਫ.ਡੀ.ਸੀ., ਐਚ.ਆਈ.ਐਲ., ਨੇਫੇਡ, ਐਨ.ਐਫ.ਐਲ. ਅਤੇ ਕਰਿਭਕੋ ਤੋਂ ਹੀ ਤਸਦੀਕਸ਼ੁਦਾ ਬੀਜ ਸਬਸਿਡੀ ਦੀ ਰਕਮ ਘਟਾ ਕੇ ਪ੍ਰਾਪਤ ਕਰਨਗੇ।
ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਬੀਜ ਵਿਕਰੇਤਾ ਤੋਂ ਖਰੀਦੇ ਬੀਜ 'ਤੇ ਸਬਸਿਡੀ ਨਹੀਂ ਦਿਤੀ ਜਾਵੇਗੀ। ਕਿਸਾਨ ਕਣਕ ਦਾ ਬੀਜ ਪ੍ਰਾਪਤ ਕਰਨ ਲਈ ਆਪਣਾ ਬਿਨੈਪੱਤਰ ਨਿਰਧਾਰਿਤ ਪ੍ਰੋਫ਼ਾਰਮੇ ਵਿੱਚ ਭਰ ਕੇ ਅਤੇ ਆਪਣੇ ਪਿੰਡ ਦੇ ਸਰਪੰਚ/ਨੰਬਰਦਾਰ/ਐਮ.ਸੀ. ਤੋਂ ਤਸਦੀਕ ਕਰਵਾ ਕੇ, ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਮਿਤੀ 13.10.2022 ਤੋਂ 26.10.2022 ਤੱਕ ਜਮ੍ਹਾ ਕਰਵਾ ਸਕਦਾ ਹੈ। ਵਿਭਾਗ ਦੇ ਦਫਤਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਵੀ ਖੁੱਲੇ ਰਹਿਣਗੇ। ਮਿਤੀ 26.10.2022 ਤੋਂ ਬਾਅਦ ਕੋਈ ਵੀ ਨਵਾਂ ਬਿਨੇ ਪੱਤਰ ਨਹੀ ਲਿਆ ਜਾਵੇਗਾ। ਬਿਨੇ ਪੱਤਰ ਬਲਾਕ ਖੇਤੀਬਾੜੀ ਦਫਤਰ/ਖੇਤੀਬਾੜੀ ਵਿਕਾਸ ਅਫਸਰ ਦੇ ਦਫਤਰ ਤੋਂ ਅਤੇ ਵਿਭਾਗ ਦੀ ਵੈਬਸਾਇਟ www.agri.punjab.gov.in ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ। ਯੋਗ ਪਾਏ ਗਏ ਕਿਸਾਨਾਂ ਨੂੰ ਮਿਤੀ 27.10.2022 ਨੂੰ ਸਬੰਧਤ ਬਲਾਕ ਖੇਤੀਬਾੜੀ ਅਫਸਰ ਵੱਲੋਂ ਪਰਮਿਟ ਜਾਰੀ ਕੀਤੇ ਜਾਣਗੇ। ਕਣਕ ਬੀਜ ਦੀ ਸਬਸਿਡੀ ਦੀ ਵੰਡ ਪਹਿਲਾਂ ਢਾਈ ਏਕੜ ਰਕਬੇ ਵਾਲੇ ਕਿਸਾਨਾਂ / ਕਾਸ਼ਤਕਾਰਾਂ ਨੂੰ ਦਿਤੀ ਜਾਵੇਗੀ। ਇਸ ਤੋਂ ਬਾਅਦ ਢਾਈ ਏਕੜ ਤੋਂ ਪੰਜ ਏਕੜ ਰਕਬੇ ਵਾਲੇ ਕਿਸਾਨਾਂ /ਕਾਸ਼ਤਕਾਰਾਂ ਨੂੰ ਦਿਤੀ ਜਾਵੇਗੀ। ਕਿਸਾਨ ਪਰਮਿਟ ਦੇ ਅਧਾਰ 'ਤੇ ਬੀਜ ਖ੍ਰੀਦਣ ਉਪਰੰਤ ਤਸਦੀਕਸ਼ੁਦਾ ਬੀਜ ਦਾ ਬਿੱਲ ਅਤੇ ਕਣਕ ਦੇ ਬੀਜ ਵਾਲਾ ਸਰਟੀਫਿਕੇਸ਼ਨ ਟੈਗ, ਸਬੰਧਤ ਬਲਾਕ ਖੇਤੀਬਾੜੀ ਅਫਸਰ, ਸਹਿਕਾਰੀ ਸਭਾਵਾਂ, ਰਜਿਸਟਰਡ ਡੀਲਰ ਕੋਲ ਬੀਜ ਖ੍ਰੀਦ ਸਮੇਂ ਹੀ ਜਮ੍ਹਾਂ ਕਰਵਾਏਗਾ। ਸਰਕਾਰ ਵੱਲੋ ਕਣਕ ਦੀਆ ਪੀ.ਬੀ.ਡਬਲਯੂ 725, ਪੀ.ਬੀ.ਡਬਲਯੂ 677, ਐਚ.ਡੀ. 3086, ਡਬਲਯ.ਐਚ 1105, ਡੀ.ਬੀ.ਡਬਲਯੂ 187, ਡੀ.ਬੀ.ਡਬਲਯੂ 222, ਡੀ.ਬੀ.ਡਬਲਯੂ 303, ਉੱਨਤ ਪੀ.ਬੀ.ਡਬਲਯੂ 550, ਉੱਨਤ ਪੀ.ਬੀ.ਡਬਲਯੂ 343 ਪੀ.ਬੀ.ਡਬਲਯੂ 1 ਜਿੰਕ, ਪੀ.ਬੀ.ਡਬਲਯੂ 752, ਪੀ.ਬੀ.ਡਬਲਯੂ 757, ਪੀ.ਬੀ.ਡਬਲਯੂ 660, ਪੀ.ਬੀ.ਡਬਲਯੂ 771, ਪੀ.ਬੀ.ਡਬਲਯੂ 803, ਪੀ.ਬੀ.ਡਬਲਯੂ 824 ਅਤੇ ਪੀ.ਬੀ.ਡਬਲਯੂ 869 ਕਿਸਮਾਂ 'ਤੇ ਹੀ ਸਬਸਿਡੀ ਦਿਤੀ ਜਾਵੇਗੀ।