ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਜਸਮੀਨ ਕੌਰ ਐਮ ਡੀ ਨੇ ਕਾਰਜ ਭਾਰ ਸੰਭਾਲਿਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਜਸਮੀਨ ਕੌਰ ਐਮ ਡੀ ਨੇ ਕਾਰਜ ਭਾਰ ਸੰਭਾਲਿਆ
ਬੰਗਾ : 04 ਅਕਤੂਬਰ : ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਮੈਡੀਕਲ  ਸੇਵਾਵਾਂ ਦੇ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੇ ਵਿਭਾਗ ਵਿਚ ਡਾ. ਜਸਮੀਨ ਕੌਰ ਐਮ.ਬੀ.ਬੀ.ਐਸ., ਐਮ.ਡੀ. ਨੇ ਮੁੱਖ ਡਾਕਟਰ ਦਾ ਕਾਰਜਭਾਰ ਸੰਭਾਲ ਲਿਆ ਹੈ। ਇਹ ਜਾਣਕਾਰੀ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ। ਉਹਨਾਂ ਦੱਸਿਆ ਕਿ  ਡਾ. ਜਸਮੀਨ ਕੌਰ ਐਮ.ਬੀ.ਬੀ.ਐਸ., ਐਮ.ਡੀ. ਨੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ । ਡਾ. ਜਸਮੀਨ ਕੌਰ ਨੇ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਬੱਚਿਆਂ ਦੀਆਂ ਬਿਮਾਰੀਆਂ ਦੇ  ਇਲਾਜ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਨਵ ਜਨਮੇ ਬੱਚਿਆਂ ਦੀ ਵਿਸ਼ੇਸ਼ ਸਾਂਭ ਸੰਭਾਲ ਅਤੇ ਇਲਾਜ ਵਿਚ ਵੀ ਵਿਸ਼ੇਸ਼ ਫੈਲੋਸ਼ਿੱਪ ਪ੍ਰਾਪਤ ਕੀਤੀ ਹੋਈ ਹੈ।ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੇ ਵਿਭਾਗ ਵਿਚ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਮਸ਼ੀਨਾਂ ਇਨਕੁਬੇਟਰ, ਰੇਡੀਅੰਟ ਵਾਰਮਰ, ਪੀਲੀਏ ਦੇ ਇਲਾਜ ਲਈ ਸਿੰਗਲ ਅਤੇ ਡਬਲ ਫ਼ੋਟੋਥੈਰਾਪੀ ਮਸ਼ੀਨਾਂ ਹਨ। ਹਸਪਤਾਲ ਵਿਖੇ ਬੱਚਿਆਂ ਲਈ 24 ਘੰਟੇ ਐਮਰਜੈਂਸੀ ਮੈਡੀਕਲ ਸੇਵਾਵਾਂ ਅਤੇ ਬੱਚਿਆਂ ਲਈ ਵਿਸ਼ੇਸ਼ ਨਰਸਿੰਗ ਕੇਅਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ। ਇੱਥੇ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਓ ਲਈ ਪੋਲੀਓ, ਡੀ.ਪੀ.ਟੀ., ਬੀ.ਸੀ.ਜੀ, ਖਸਰਾ, ਕਾਲਾ ਪੀਲੀਆ, ਮਿਆਦੀ ਬੁਖਾਰ, ਹੈਪਾਟਾਈਟਸ ਏ ਅਤੇ ਬੀ, ਚਿਕਨ ਪੌਕਸ (ਮਾਤਾ) ਅਤੇ ਦਿਮਾਗੀ ਬੁਖਾਰ (ਹਿਬ) ਦੇ ਟੀਕੇ ਵੀ ਲਾਏ ਜਾਂਦੇ ਹਨ।
ਫੋਟੋ ਕੈਪਸ਼ਨ :  ਡਾ. ਜਸਮੀਨ ਕੌਰ ਐਮ.ਬੀ.ਬੀ.ਐਸ., ਐਮ.ਡੀ. ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ