ਨਵਾਂਸ਼ਹਿਰ 07 ਅਕਤੂਬਰ-: ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਸੂਬਾ ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਵੱਲੋਂ ਸਾਥੀਆਂ ਸਮੇਤ ਗੁਜਰਾਤ ਵਿਖੇ ਹੋ ਰਹੇ ਵਿਧਾਨਸਭਾ ਇਲੈਕਸ਼ਨ ਨੂੰ ਮੁੱਖ ਰੱਖਦਿਆਂ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਨਵਾਂਸ਼ਹਿਰ ਹਲਕੇ ਤੋਂ ਜੱਥਾ ਲੈਕੇ ਬੁੱਧਵਾਰ ਨੂੰ ਰਵਾਨਾ ਹੋਏ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਗੁਜਰਾਤ ਵਿਖੇ ਚੋਣ ਪ੍ਰਚਾਰ ਕਰਨ ਲਈ ਰਵਾਨਾ ਹੋਣ ਤੋਂ ਪਹਿਲਾਂ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਾਂਗ ਹੁਣ ਗੁਜਰਾਤ ਦੇ ਲੋਕ ਪਿਛਲੇ 27 ਸਾਲਾਂ ਦਾ ਬੀਜੇਪੀ ਕੋਲੋਂ ਹਿਸਾਬ ਲੈਣ ਲਈ ਕਾਹਲੇ ਹਨ ਅਤੇ ਲੋਕ ਸਿਹਤ ਅਤੇ ਸਿੱਖਿਆ ਵਿੱਚ ਕੇਜਰੀਵਾਲ ਸਰਕਾਰ ਨੇ ਕੀਤੇ ਕ੍ਰਾਂਤੀਕਾਰੀ ਕੰਮਾਂ ਤੋਂ ਪ੍ਰਭਾਵਿਤ ਹੋਕੇ ਗੁਜਰਾਤ ਵਿਚ ਬਦਲਾਅ ਲਿਆਉਣ ਲਈ ਤੱਤਪਰ ਹਨ। ਅਹਿਮਦਾਬਾਦ ਸ਼ਹਿਰ ਦੇ ਨਾਲ ਲਗਦੇ ਵਿਧਾਨਸਭਾ ਹਲਕੇ ਨਡਿਆਡ ਵਿਖੇ ਜਲਵਾਹਾ ਵੱਲੋਂ ਆਪਣੇ ਸਾਥੀਆਂ ਸਮੇਤ ਚੋਣ ਪ੍ਰਚਾਰ ਕੀਤਾ ਗਿਆ ਅਤੇ ਉਨ੍ਹਾਂ ਦੱਸਿਆ ਕਿ ਗੁਜਰਾਤ ਦੇ ਲੋਕਾਂ ਵਿੱਚ ਬਦਲਾਅ ਨੂੰ ਲੈਕੇ ਕਾਫ਼ੀ ਉਤਸ਼ਾਹ ਹੈ ਅਤੇ ਬੀਜੇਪੀ ਵਲੋਂ ਦੁਕਾਨਦਾਰ ਵਪਾਰੀਆਂ ਅਤੇ ਬਿਜ਼ਨਸਮੈਨਾਂ ਨੂੰ ਡਰਾਇਆ ਧਮਾਕਿਆਂ ਜਾ ਰਿਹਾ ਤਾਂ ਜੋ ਆਮ ਆਦਮੀ ਪਾਰਟੀ ਦੀ ਖੁੱਲ੍ਹ ਕੇ ਲਹਿਰ ਨਾ ਬਣ ਸਕੇ। ਭਾਵੇਂ ਕਿ ਬੀਜੇਪੀ ਦੇ ਲੀਡਰ ਲੋਕਲ ਲੋਕਾਂ ਨੂੰ ਡਰਾ ਧਮਕਾ ਰਹੇ ਹਨ ਪਰ ਫਿਰ ਵੀ ਗੁਜਰਾਤ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਡੱਟਕੇ ਖੜੇ ਹਨ ਅਤੇ ਇਸ ਵਾਰ ਮੋਦੀ ਸਰਕਾਰ ਦਾ ਸੁਪੜਾ ਸਾਫ ਕਰਨ ਲਈ ਅਤੇ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕਰਨ ਲਈ ਗੁਜਰਾਤ ਦੇ ਲੋਕਾਂ ਨੇ ਕਮਰ ਕੱਸੀ ਹੋਈ ਹੈ। ਇਸ ਮੌਕੇ ਜਲਵਾਹਾ ਨੇ ਕਿਹਾ ਕਿ ਅਹਿਮਦਾਬਾਦ ਬੜੌਦਾ ਅਤੇ ਸੂਰਤ ਵਿੱਚ ਬਹੁਤ ਸਾਰੇ ਪਰਿਵਾਰ ਨਵਾਂਸ਼ਹਿਰ ਜ਼ਿਲ੍ਹੇ ਨਾਲ ਸਬੰਧਿਤ ਵਸੇ ਹੋਏ ਹਨ ਉਨ੍ਹਾਂ ਦੀ ਟੀਮ ਵੱਲੋਂ ਉਨ੍ਹਾਂ ਸਾਰੇ ਪੰਜਾਬੀ ਭਰਾਵਾਂ ਨਾਲ ਵੀ ਪਹਿਲ ਦੇ ਆਧਾਰ ਉੱਤੇ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਇਥੋਂ ਦੀ ਲੋਕਲ ਲੀਡਰਸ਼ਿਪ ਨਾਲ ਮਿਲਾਕੇ ਪਾਰਟੀ ਨਾਲ ਜੋੜਿਆ ਜਾਵੇਗਾ। ਇਸ ਮੌਕੇ ਗੁਜਰਾਤ ਦੇ ਨਡਿਆਡ ਵਿਧਾਨਸਭਾ ਹਲਕੇ ਵਿੱਚ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਉੜਾਪੜ ਜੀ ਦੇ ਜਾਣਕਾਰ ਪੰਜਾਬੀ ਪਰਿਵਾਰ ਅਤੇ ਮੁਹੱਲਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। ਇਸ ਮੌਕੇ ਜਲਵਾਹਾ ਵੱਲੋਂ ਪੰਜਾਬੀ ਢਾਬਿਆਂ ਵਾਲੇ ਭਰਾਵਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਥੇ ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਜਲਵਾਹਾ ਵੱਲੋਂ ਪਾਰਟੀ ਦੇ ਹੱਕ ਵਿੱਚ ਲਗਾਤਾਰ ਪਿਛਲੇ 10 ਸਾਲਾਂ ਤੋਂ ਡੱਟਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਹੁਣ ਉਨ੍ਹਾਂ ਦੀ ਸਮੁੱਚੀ ਨਵਾਂਸ਼ਹਿਰ ਟੀਮ ਵੱਲੋਂ ਗੁਜਰਾਤ ਵਿਖੇ ਪ੍ਰਚਾਰ ਕਰਕੇ ਲੋਕਾਂ ਨੂੰ ਆਪ ਨਾਲ ਜੋੜਿਆ ਜਾ ਰਿਹਾ ਹੈ। ਗੁਜਰਾਤ ਦੇ ਲੋਕਾਂ ਵਿੱਚ ਅੰਡਰ ਕਰੰਟ ਵੇਬ ਬਹੁਤ ਹੈ ਅਤੇ ਪੰਜਾਬ ਵਾਂਗ ਸਾਈਲੈਂਟ ਵੋਟਰ ਹੀ ਬਦਲਾਅ ਕਰੇਗਾ। ਇਸ ਮੌਕੇ ਗੁਜਰਾਤ ਚੋਣ ਪ੍ਰਚਾਰ ਲਈ ਸਤਨਾਮ ਸਿੰਘ ਜਲਵਾਹਾ ਦੇ ਨਾਲ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਉੜਾਪੜ ਬਲਾਕ ਪ੍ਰਧਾਨ ਕੁਲਵੰਤ ਸਿੰਘ ਰਕਾਸਣ ਯੂਥ ਆਗੂ ਸੰਤੋਖ ਸਿੰਘ ਜਲਵਾਹਾ ਆਦਿ ਸਾਥੀ ਹਾਜ਼ਰ ਸਨ ਅਤੇ ਪੰਜਾਬ ਦੇ ਵੱਖ ਵੱਖ ਹਲਕਿਆਂ ਤੋਂ ਭਾਰੀ ਗਿਣਤੀ ਵਿੱਚ ਪੋਜਾਬ ਵਾਸੀ ਗੁਜਰਾਤ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਹਨ।