ਨਿਗਰਾਨੀ ਲਈ 136 ਨੋਡਲ ਅਫ਼ਸਰ ਤਾਇਨਾਤ, ਬਲਾਕ ਪੱਧਰ 'ਤੇ ਸਬ ਡਵੀਜ਼ਨ ਅਧਿਕਾਰੀਆਂ ਦੀ ਨਿਗਰਾਨੀ 'ਚ ਪੰਜ ਟੀਮਾਂ ਗਠਿਤ
ਸਰਕਾਰੀ ਅਧਿਕਾਰੀ/ਮੁਲਾਜ਼ਮ ਅਤੇ ਪੰਚਾਇਤਾਂ ਆਪਣੀ ਮਾਲਕੀ ਨਾਲ ਸਬੰਧਤ ਜ਼ਮੀਨਾਂ 'ਤੇ ਅੱਗ ਨਾ ਲੱਗਣ ਨੂੰ ਯਕੀਨੀ ਬਣਾਉਣ ਦੇ ਹੋਣਗੇ ਜ਼ਿੰਮੇਂਵਾਰ
ਨਵਾਂਸ਼ਹਿਰ, 6 ਅਕਤੂਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਝੋਨੇ ਦੀ ਵਾਢੀ ਦੇ ਮੱਦੇਨਜ਼ਰ ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਦੇ ਉਪਰਾਲਿਆਂ ਦੀ ਲੜੀ 'ਚ ਜ਼ਿਲ੍ਹੇ ਨੂੰ 42 ਕਸਲਟਰਾਂ 'ਚ ਵੰਡ ਕੇ 136 ਨੋਡਲ ਅਫ਼ਸਰ ਤਾਇਨਾਤ ਕੀਤੇ ਹਨ ਜੋ ਕਿ ਇਨ੍ਹਾਂ 42 ਕਲਸਟਰ ਅਫ਼ਸਰਾਂ ਨੂੰ ਰਿਪੋਰਟ ਕਰਨਗੇ। ਅੱਜ ਇੱਥੇ ਜਾਣਕਾਰੀ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਦੀ ਘਟਨਾਵਾਂ ਸਮੁੱਚੀ ਮਾਨਵਤਾ, ਵਾਤਾਵਰਣ, ਪਸ਼ੂ-ਪੰਛੀਆਂ ਤੇ ਬਨਸਪਤੀ ਲਈ ਘਾਤਕ ਸਿੱਧ ਹੁੰਦੀਆਂ ਹਨ। ਉਨ੍ਹਾਂ ਪਿਛਲੇ ਸੀਜ਼ਨ ਦੌਰਾਨ ਸੂਬੇ 'ਚ ਅੱਗ ਲੱਗਣ ਨਾਲ ਮਨੁੱਖੀ ਜਾਨਾਂ ਨੂੰ ਪੁੱਜੇ ਨੁਕਸਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੜ੍ਹਕ 'ਤੇ ਫੈਲਣ ਵਾਲੇ ਧੂੰਏਂ ਨਾਲ ਜਿੱਥੇ ਨਜ਼ਰ ਪ੍ਰਭਾਵਿਤ ਹੁੰਦੀ ਹੈ, ਉੱਥੇ ਧੂੰਏਂ ਨਾਲ ਵਾਤਾਵਰਣ ਪਲੀਤ ਹੁੰਦਾ ਹੈ। ਇਸੇ ਤਰ੍ਹਾਂ ਖੇਤਾਂ 'ਚ ਲੱਗੇ ਦਰੱਖਤਾਂ 'ਤੇ ਰਹਿੰਦੇ ਪੰਛੀਆਂ ਅਤੇ ਦਰੱਖਤਾਂ ਦਾ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਨੋਡਲ ਅਫ਼ਸਰ ਤਿੰਨ ਤੋਂ ਚਾਰ ਪਿੰਡਾਂ 'ਤੇ ਨਿਗਰਾਨੀ ਰੱਖੇਗਾ ਅਤੇ ਕਿਸੇ ਵੀ ਅੱਗ ਲੱਗਣ ਦੀ ਘਟਨਾ ਦੀ ਰਿਪੋਰਟ ਮਿਲਣ 'ਤੇ ਵੈਰੀਫ਼ਾਈ ਕਰਵਾਏਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਲਾਕ ਪੱਧਰ 'ਤੇ ਸਬ ਡਵੀਜ਼ਨ ਅਧਿਕਾਰੀਆਂ ਦੀ ਅਗਵਾਈ 'ਚ ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ, ਮਾਲ ਮਹਿਕਮੇ ਤੇ ਪੁਲਿਸ ਮਹਿਕਮੇ ਦੇ ਪ੍ਰਤੀਨਿਧਾਂ ਦੀ ਸ਼ਮੂਲੀਅਤ ਵਾਲੀਆਂ ਕੁੱਲ ਪੰਜ ਟੀਮਾਂ ਸਰਗਰਮ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਹੜੀਆਂ ਜ਼ਮੀਨਾਂ ਦੀ ਮਾਲਕੀ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ, ਪੰਚਾਇਤਾਂ ਤੇ ਨੰਬਰਦਾਰਾਂ ਨਾਲ ਸਬੰਧਤ ਹਨ, ਉਹ ਆਪੋ-ਆਪਣੀ ਜ਼ਮੀਨ (ਚਾਹੇ ਠੇਕੇ 'ਤੇ ਦਿੱਤੀ ਹੋਵੇ) 'ਚ ਅੱਗ ਨਾ ਲੱਗਣ ਦੇਣ ਲਈ ਜ਼ਿੰਮੇਂਵਾਰ ਹੋਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਦੇ ਹੋਏ, ਜ਼ਿਲ੍ਹੇ 'ਚ ਪਰਾਲੀ/ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਅਤੇ ਵਾਤਵਾਰਣ, ਮਾਨਵਤਾ, ਬਨਸਪਤੀ ਅਤੇ ਪਸ਼ੂ-ਪੰਛੀਆਂ ਦਾ ਖਿਆਲ ਰੱਖਦੇ ਹੋਏ ਹੋਰਨਾਂ ਤਰੀਕਿਆਂ ਨਾਲ ਪਰਾਲੀ/ਫ਼ਸਲੀ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ।