ਪੰਜਾਬ ਉਘੇ ਸਿਵਲ ਅਧਿਕਾਰੀ, ਸੰਵੇਦਨਸ਼ੀਲ ਕਵੀ, ਲੋਕ ਹਿਤੈਸ਼ੀ ਅਮਰੀਕ ਸਿੰਘ ਪੂਨੀ

9️⃣ ਅਕਤੂਬਰ,1937
*ਪੰਜਾਬ ਉਘੇ ਸਿਵਲ ਅਧਿਕਾਰੀ, ਸੰਵੇਦਨਸ਼ੀਲ ਕਵੀ, ਲੋਕ ਹਿਤੈਸ਼ੀ ਅਮਰੀਕ ਸਿੰਘ ਪੂਨੀ ਦਾ ਜਨਮ*

ਅਮਰੀਕ ਸਿੰਘ ਪੂਨੀ, ਇਸ ਕੁਸ਼ਲ ਪ੍ਰਸ਼ਾਸਕ, ਸੁਹਿਰਦ ਕਲਾਕਾਰ ਅਤੇ ਸੰਵੇਦਨਸ਼ੀਲ ਕਵੀ ਦਾ ਜਨਮ ਪਿੰਡ ਜ਼ਿੰਦੋਵਾਲ ਜਲੰਧਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਵਿਖੇ 9 ਅਕਤੂਬਰ, 1937 ਨੂੰ ਸ. ਗੁਰਦਿਆਲ ਸਿੰਘ ਦੇ ਘਰ ਹੋਇਆ। ਆਪ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਮਕਾਲੀ ਮਨੁੱਖ ਦੀ ਅਰਥਹੀਨਤਾ ਦੇ ਸੰਤਾਪ ਨੂੰ ਰੂਪਮਾਨ ਕੀਤਾ ਹੈ। ਆਪ ਜੀ ਦੇ ਅਨੁਭਵ ਦਾ ਸੱਚ ਕਿਸੇ ਭਾਵੁਕਤਾ ਜਾਂ ਵਿਚਾਰਧਾਰਾ ਦਾ ਮੁਥਾਜ ਨਹੀਂ। ਆਪ ਦੀਆਂ ਗ਼ਜ਼ਲਾਂ ਵਿਚ ਪੰਜਾਬੀ ਵਿਰਸੇ ਨਾਲ ਜੁੜੇ ਬਿੰਬ ਝਲਕਦੇ ਹਨ।

*ਆਪ 1965 ਬੈਚ ਦੇ IAS ਅਫ਼ਸਰ ਸਨ,ਅਤੇ ਪੰਜਾਬ ਦੇ ਚੀਫ਼ ਸੈਕਟਰੀ ਨਿਯੁਕਤ ਰਹੇ।*

'ਕੰਡਿਆਲੇ ਰਾਹ' ਅਤੇ 'ਨੰਗੇ ਪੈਰ' ਆਪ ਦੇ ਕਾਵਿ ਸੰਗ੍ਰਹਿ ਹਨ ਅਤੇ ' ਪਾਣੀ ਵਿਚ ਲਕੀਰਾਂ' ਤੇ 'ਮੋਏ ਮੌਸਮ ਦਾ ਮਰਸੀਆ' ਆਪ ਦੇ ਪ੍ਰਸਿੱਧ ਗ਼ਜ਼ਲ ਸੰਗ੍ਰਹਿ ਹਨ।

ਇਸ ਨੂੰ ਵੱਖ-ਵੱਖ ਅਦਾਰਿਆਂ ਵੱਲੋਂ ਸਨਮਾਨਿਤ ਕੀਤਾ ਗਿਆ। ਸੰਨ 1986 ਵਿਚ ਇਸ ਨੂੰ ਨੈਸ਼ਨਲ ਲਿਟਰੇਚਰ ਅਤੇ ਆਰਟਸ ਕੌਂਸਲ ਵੱਲੋਂ ਐਮ.ਐਸ. ਰੰਧਾਵਾ ਪੁਰਸਕਾਰ ਅਤੇ ਸੰਨ 1989-90 ਦਾ ਕਵਿਤਾ ਲਈ ਧਾਲੀਵਾਲ ਐਵਾਰਡ ਪ੍ਰਦਾਨ ਕੀਤਾ ਗਿਆ।

ਭਾਸ਼ਾ ਵਿਭਾਗ, ਪੰਜਾਬ ਵੱਲੋਂ ਇਸ ਨੂੰ ਸੰਨ 1986 ਵਿਚ ' ਪਾਣੀ ਦੀਆਂ ਲਕੀਰਾਂ' ਅਤੇ ਸੰਨ 1991 ਵਿਚ 'ਮੋਏ ਮੌਸਮ ਦਾ ਮਰਸੀਆ' ਲਈ ਸਰਵੋਤਮ ਸਾਹਿਤ ਪੁਰਸਕਾਰ ਪ੍ਰਦਾਨ ਕੀਤਾ ਗਿਆ।

ਸੰਨ 1994 ਵਿਚ ਆਪ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਵੱਜੋਂ ਸਨਮਾਨਿਤ ਕੀਤਾ ਗਿਆ।

3 ਅਪ੍ਰੈਲ,2010 ਨੂੰ ਆਪ ਜੀ ਦਾ ਲੁਧਿਆਣਾ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ।