ਵਿਦਿਆਰਥੀਆਂ ਵਿੱਚ ਵਿਗਿਆਨਿਕ ਚੇਤਨਤਾ ਅਤੇ ਸਵੈ ਵਿਸ਼ਵਾਸ਼ ਵਧਾਉਣ ਵਿੱਚ ਸਾਇੰਸ ਮੇਲੇ ਸਹਾਈ ਹੁੰਦੇ ਹਨ

ਨਵਾਂਸ਼ਹਿਰ 19 ਅਕਤੂਬਰ :- ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਿਕ ਚੇਤਨਤਾ ਅਤੇ ਸਵੈ ਵਿਸ਼ਵਾਸ਼ ਵਿੱਚ ਵਾਧਾ ਕਰਨ ਅਤੇ ਵਿਗਆਨ ਦੀ ਪੜਾਈ ਨੂੰ ਦੈਨਿਕ ਜੀਵਨ ਵਿੱਚ ਪ੍ਰੇੈਕਟੀਕਲ ਰੂਪ ਵਿੱਚ ਵਰਤੋ ਕਰਨ ਲਈ ਪ੍ਰੇਰਿਤ ਕਰਨ ਹਿੱਤ ਸਾਇੰਸ ਮੇਲੇ ਆਯੋਜਿਤ ਕੀਤੇ ਜਾਂਦੇ ਹਨ। ਇਸ ਲੜੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੂਰ ਵਿਖੇ ਪ੍ਰਿੰਸੀਪਲ ਸੁਨੀਤਾ ਰਾਣੀ ਦੀ ਅਗੁਵਾਈ ਵਿੱਚ ਸਾਇੰਸ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ ਸਕੂਲ ਦੇ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਅਧਿਆਪਿਕਾਂ ਚੰਚਲ ਰਾਣੀ ਦੇ ਮਾਰਗਦਰਸ਼ਨ ਤਹਿਤ ਵੱਖ-ਵੱਖ ਕਿਿਰਆਵਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਪ੍ਰੌਜੈਕਟਾਂ ਦੀ ਪੇਸ਼ਕਾਰੀ ਕੀਤੀ ਗਈ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਕਿਰਿਆਵਾਂ ਦੀ ਵਿਆਖਿਆ ਪੂਰੇ ਵਿਸਵਾਸ਼ ਨਾਲ ਕੀਤੀ ਗਈ।ਸਿੱਖਿਆ ਵਿਭਾਗ ਪੰਜਾਬ ਦੇ ਸਾਬਕਾ ਬੁਲਾਰੇ ਅਤੇ ਇਸ ਸਕੂਲ ਤੋਂ ਸੇਵਾਮੁਕਤ ਹੋਏ ਲੈਕਚਰਾਰ ਪ੍ਰਮੋਦ ਭਾਰਤੀ ਨੇ ਮੇਲੇ ਵਿੱਚ ਵਿਸੇਸ਼ ਰੂਪ ਵਿੱਚ ਸ਼ਿਰਕਤ ਕੀਤੀ ਅਤੇ ਅਧਿਆਪਕਾਂ ਅਤੇ  ਵੱਲੋਂ ਮੇਲੇ ਦੇ ਆਯੋਜਣ ਵਿੱਚ ਵਿਖਾਈ ਗਈ ਕਾਰਜਕੁਸ਼ਲਤਾ ਦੀ ਸ਼ਲਾਘਾ ਕੀਤੀ। ਇਸ ਮੌਕੇ ਨਿਰਮਲ ਸਿੰਘ, ਰਣਜੀਤ ਸਿੰਘ,ਕੁਲਵਿੰਦਰ ਕੌਰ, ਮੋਨਿਕਾ,  ਕੁਲਵਿੰਦਰ ਕੌਰ, ਸਿਮਰਨ , ਬਲਜਿੰਦਰ ਕੌਰ , ਕਿਰਨ ਬੰਗੜ, ਜਸਵੀਰ ਸਿੰਘ, ਰੋਹਿਤ ਗੌਤਮ, ਨਰੇਸ਼ ਕੁਮਾਰ, ਸ਼ੈਲੀ ਮਾਨ ਆਦਿ ਹਾਜਰ ਸਨ।