ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਨਿਸ਼ਕਾਮ ਟਿਫਨ ਸੇਵਾ ਸੁਸਾਇਟੀ ਗੁਰੂ ਕੀ ਰਸੋਈ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਨਵਾਂ ਸ਼ਹਿਰ ਵਿਖੇ ਗੁਰਮਤਿ ਸਮਾਗਮਾਂ ਦੇ ਦੂਜੇ ਦਿਨ ਵੀ ਹਜ਼ਾਰਾਂ ਸੰਗਤਾਂ ਨਤ-ਮਸਤਕ ਹੋਈਆਂ
ਪੰਥ ਪ੍ਰਸਿੱਧ ਕੀਰਤਨੀ ਜਥਿਆਂ ਅਤੇ ਕਥਾ ਵਾਚਕਾਂ ਨੇ ਲੁਆਈ ਹਾਜ਼ਰੀ
ਨਵਾਂਸ਼ਹਿਰ, 17 ਅਕਤੂਬਰ :- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਨਿਸ਼ਕਾਮ ਟਿਫਨ ਸੇਵਾ ਸੁਸਾਇਟੀ ਗੁਰੂ ਕੀ ਰਸੋਈ ( ਰਜਿ.) ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਵਾਂ ਸ਼ਹਿਰ ਵਿਖੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਮਹਾਨ ਗੁਰਮਤਿ ਸਮਾਰੋਹ ਦੇ ਦੂਜੇ ਦਿਨ ਵੀ ਜਿੱਥੇ ਹਜ਼ਾਰਾਂ ਸੰਗਤਾਂ ਨੇ ਨਤ-ਮਸਤਕ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਉੱਥੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਅਤੇ ਕਥਾ ਵਾਚਕਾਂ ਨੇ ਰਸ ਭਿੰਨਾ ਕਥਾ-ਕੀਰਤਨ ਕਰਕੇ ਹਾਜ਼ਰੀਆਂ ਲੁਆਈਆਂ। ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸ਼੍ਰੀ ਗੁਰੂ ਅੰਗਦ ਨਗਰ ਗੁਰਦੁਆਰਾ ਸਾਹਿਬ ਤੋਂ ਬੈਂਡ-ਵਾਜਿਆਂ ਅਤੇ ਗੱਤਕਾ ਪਾਰਟੀਆਂ ਦੇ ਨਜ਼ਾਰਿਆਂ ਨਾਲ ਪੂਰੇ ਸਨਮਾਨ ਸਹਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਲਿਆਂਦੀ ਗਈ। ਸਮਾਗਮ ਦੀ ਸ਼ੁਰੂਆਤ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠਾਂ ਨਾਲ ਹੋਈ। ਇਸ ਤੋਂ ਉਪਰੰਤ ਭਾਈ ਗੁਰਚਰਨ ਸਿੰਘ ਰਸੀਆ ਲੁਧਿਆਣਾ ਵਾਲਿਆਂ ਅਤੇ ਭਾਈ ਜਸਕਰਨ ਸਿੰਘ ਪਟਿਆਲਾ ਵਾਲਿਆਂ ਦੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਅਤੇ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਸਰਬਜੀਤ ਸਿੰਘ ਜੀ ਲੁਧਿਆਣਾ ਵਾਲਿਆਂ ਨੇ ਜਗਤ ਗੁਰੂ ਨਾਨਕ ਦੇਵ ਜੀ ਦੀ ਬਗਦਾਦ ਫੇਰੀ, ਚਾਰ ਉਦਾਸੀਆਂ, ਉਨ੍ਹਾਂ ਦੀ ਜੀਵਨ ਜਾਂਚ, ਕੁੱਲ ਦੁਨੀਆਂ ਨੂੰ ਮਹਾਨ ਦੇਣ ਅਤੇ ਹੋਰ ਸਿੱਖ ਇਤਿਹਾਸ ਬਾਰੇ ਭਾਵਪੂਰਤ ਸਾਂਝ ਪੁਆਈ। ਇਸ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੇ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਲਈ ਸਮੂਹ ਸੁਸਾਇਟੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸੁਸਾਇਟੀ ਅਤੇ ਗੁਰੂ ਕੀ ਰਸੋਈ ਵਲੋਂ ਸਮਾਜ ਸੇਵਾ ਹਿਤ ਕੀਤੇ ਜਾ ਰਹੇ ਮਹਾਨ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਸਮੂਹ ਸੰਗਤਾਂ ਨੂੰ ਭਾਵਪੂਰਤ ਅਪੀਲ ਕਰਦਿਆਂ ਕਿਹਾ ਕਿ ਉਹ ਖੰਟੇ-ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਅਤੇ ਗੁਰੂ ਸਾਹਿਬਾਨ ਵਲੋਂ ਦਰਸਾਏ ਹੋਏ ਸੱਚ-ਧਰਮ ਦੇ ਮਾਰਗ ਦੇ ਪਾਂਧੀ ਬਣਨ। ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ, ਭਾਈ ਸਰਬਜੀਤ ਸਿੰਘ, ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਸੁਰਜੀਤ ਸਿੰਘ, ਪ੍ਰਸਿੱਧ ਸਮਾਜ ਸੇਵੀ ਸ. ਬਰਜਿੰਦਰ ਸਿੰਘ ਹੁਸੈਨਪੁਰ, ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪ੍ਰਵਾਸੀ ਪੰਜਾਬੀ ਸ.ਤਰਲੋਚਨ ਸਿੰਘ ਦੁਪਾਲਪੁਰੀ ਆਦਿ ਪਤਵੰਤਿਆਂ ਨੇ ਸੁਸਾਇਟੀ ਦਾ ਸੋਵੀਨਾਰ ਵੀ ਰਿਲੀਜ਼ ਕੀਤਾ। ਸਮਾਗਮ ਵਿੱਚ ਕੌਂਸਲਰ ਪਰਮ ਸਿੰਘ ਖਾਲਸਾ, ਅਮਰੀਕ ਸਿੰਘ ਗੁਰੂ ਕੀ ਰਸੋਈ, ਮਹਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਟਾਹਲੀ ਸਾਹਿਬ, ਰਾਜਵਿੰਦਰ ਸਿੰਘ , ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਦੀਦਾਰ ਸਿੰਘ ਡੀ.ਐੱਸ.ਪੀ., ਜਗਜੀਤ ਸਿੰਘ ਬਾਟਾ, ਗੁਰਪਿੰਦਰ ਸਿੰਘ ਜਗਦੀਪ ਸਿੰਘ, ਮੈਨੇਜਰ ਜਗਜੀਤ ਸਿੰਘ, ਕੁਲਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ ਸੈਣੀ, ਪਰਮਿੰਦਰ ਸਿੰਘ ਮੈਨੇਜਰ, ਜੋਗਾ ਸਿੰਘ, ਇੰਦਰਜੀਤ ਸਿੰਘ ਬਾਹੜਾ, ਨਵਦੀਪ ਸਿੰਘ, ਰਮਣੀਕ ਸਿੰਘ, ਰਣਜੀਤ ਸਿੰਘ, ਹਕੀਕਤ ਸਿੰਘ, ਬਖਸ਼ੀਸ਼ ਸਿੰਘ, ਇੰਦਰਜੀਤ ਸ਼ਰਮਾ, ਗਿਆਨ ਚੰਦ, ਕੁਲਜੀਤ ਸਿੰਘ, ਜਸਵਿੰਦਰ ਸਿੰਘ, ਸੁਖਦੇਵ ਸਿੰਘ ਮਾਨ ਰਾਹੋਂ, ਰਵਿੰਦਰ ਸਿੰਘ ਆਈ.ਟੀ.ਓ. ਚੱਕਦਾਨਾ, ਸਰਬਜੀਤ ਸਿੰਘ ਮਝੂਰ, ਰਸ਼ਪਾਲ ਸਿੰਘ ਜੱਬੋਵਾਲ, ਅਜੀਤ ਸਿੰਘ ਸਰਪੰਚ ਬਰਨਾਲਾ, ਗੁਰਤੇਗ ਸਿੰਘ ਹਿਆਲਾ, ਅਮਰਜੀਤ ਸਿੰਘ ਜੀਂਦੋਵਾਲ, ਗੁਰਸਿਮਰਪ੍ਰੀਤ ਸਿੰਘ, ਜਗਦੀਪ ਸਿੰਘ ਮਾਣੇਵਾਲ, ਸਰਬਜੀਤ ਸਿੰਘ ਸੁੱਜੋਂ, ਸੁਖਵੰਤ ਸਿੰਘ ਚੀਮਾ, ਮੇਜਰ ਸਿੰਘ ਲੋਹਟਾਂ, ਹਰਮੇਲ ਸਿੰਘ ਦਿਆਲ ਗਹੂੰਣ, ਸੁਰਿੰਦਰ ਸਿੰਘ ਸੋਇਤਾ, ਨਰਿੰਦਰ ਸਿੰਘ ਭਾਰਟਾ, ਕੁਲਵੰਤ ਸਿੰਘ ਖੈਰੜ ਅੱਛਰਵਾਲ, ਤਰਲੋਚਨ ਸਿੰਘ ਰਾਹੋਂ, ਦਿਲਬਾਗ ਸਿੰਘ ਰਾਹੋਂ, ਮਹਿੰਦਰ ਸਿੰਘ ਜਾਫਰਪੁਰ, ਸਤਵੀਰ ਸਿੰਘ ਗੋਨੀ, ਸੁਖਵੰਤ ਸਿੰਘ, ਮਨਜੀਤ ਸਿੰਘ ਰਾਹੋਂ, ਸੁਖਵਿੰਦਰ ਸਿੰਘ ਗੋਬਿੰਦਪੁਰ, ਦਲਜੀਤ ਸਿੰਘ ਕਰੀਹਾ ਅਤੇ ਬਲਦੀਪ ਸਿੰਘ ਕਾਜਮਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਸੁਸਾਇਟੀ ਮੈਂਬਰ ਬੀਬੀਆਂ ਸ਼ਾਮਲ ਸਨ। ਸਮਾਗਮ ਦੇ ਅਖੀਰ ਵਿੱਚ ਸੁਸਾਇਟੀ ਦੇ ਸਰਪ੍ਰਸਤ ਭਾਈ ਸਰਬਜੀਤ ਸਿੰਘ ਜੀ ਲੁਧਿਆਣਾ ਵਾਲਿਆਂ ਅਤੇ ਮੁੱਖ ਸੇਵਾਦਾਰ ਸ. ਸੁਰਜੀਤ ਸਿੰਘ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਤਰਲੋਚਨ ਸਿੰਘ ਖਟਕੜ ਕਲਾਂ ਨੇ ਬਾਖੂਬੀ ਨਿਭਾਈ। ਇਸ ਮੌਕੇ ਸੁਸਾਇਟੀ ਵਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਕੈਪਸ਼ਨ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਨਿਸ਼ਕਾਮ ਟਿਫਨ ਸੇਵਾ ਸੁਸਾਇਟੀ ਗੁਰੂ ਕੀ ਰਸੋਈ ( ਰਜਿ.) ਵਲੋਂ ਨਵਾਂ ਸ਼ਹਿਰ ਵਿਖੇ ਕਰਵਾਏ ਗੁਰਮਤਿ ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਅਤੇ ਹੋਰ ਪਤਵੰਤੇ ਸੋਵੀਨਾਰ ਰਿਲੀਜ਼ ਕਰਦੇ ਹੋਏ, ਕੀਰਤਨ ਕਰਦੇ ਹੋਏ ਕੀਰਤਨੀ ਜਥੇ ਅਤੇ ਸਮਾਗਮ ਵਿੱਚ ਸ਼ਾਮਲ ਸੰਗਤਾਂ ਦਾ ਠਾਠਾਂ ਮਾਰਦਾ ਦ੍ਰਿਸ਼।