ਪੰਜਾਬ ਦੀ ਮੋਜੂਦਾ ਸਰਕਾਰ ਝੂਠ ਅਤੇ ਲਾਰਿਆ ਦਾ ਪਲੰਦਾ-ਰਾਜਾ ਵੜਿੰਗ
ਬੰਗਾ, 21 ਅਕਤੂਤਲ:- - ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਗ੍ਰਿਫਤਾਰੀ ਨੂੰ ਲੈਕੇ ਪੰਜਾਬ ਦੇ ਸਮੂਹ ਕਾਗਰਸੀ ਆਗੂਆਂ ਨੇ ਪੰਜਾਬ ਕਾਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਹਿਨੁਮਾਈ ਵਿੱਚ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਜੀ ਦੇ ਜੱਦੀ ਪਿੰਡ ਉਨ੍ਹਾਂ ਦੇ ਬਣੇ ਸਮਾਰਕ ਦੇ ਸਾਹਮਣੇ ਧਰਨਾ ਲਾਕੇ ਆਪਣਾ ਰੋਸ ਪ੍ਰਦਰਸ਼ਨ ਦਿਖਾਇਆ।ਇਸ ਮੋਕੇ ਤੇ ਪੁੱਜੇ ਜਨ ਸਮੂਹ ਨੂੰ ਸੰਬੋਧਨ ਕਰਦੇ ਵੱਖ ਵੱਖ ਕਾਗਰਸੀ ਜਿਨ੍ਹਾਂ ਵਿੱਚ ਵਿਸ਼ੇਸ ਕਰਕੇ ਪੰਜਾਬ ਕਾਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਗੁਰਕੀਰਤ ਸਿੰਘ ਕੋਟਲੀ , ਸ ਪ੍ਰਤਾਪ ਸਿੰਘ ਬਾਜਵਾ , ਡਾ ਰਾਜ ਕੁਮਾਰ ਚੱਬੇਵਾਲ , ਸ ਪ੍ਰਗਟ ਸਿੰਘ , ਚੋਧਰੀ ਤਰਲੋਚਨ ਸਿੰਘ ਸੂੰਢ , ਸ ਸੁਖਪਾਲ ਸਿੰਘ ਖਹਿਰਾ , ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ , ਵਰਿੰਦਰ ਸਿੰਘ ਢਿੱਲੋਂ, ਰਾਣਾ ਗੁਰਜੀਤ ਸਿੰਘ ,ਐਪ ਪੀ ਅਮਰ ਸਿੰਘ , ਸੰਗਤ ਸਿੰਘ ਗਿਲਜੀਆ , ਦਰਸ਼ਨ ਸਿੰਘ ਮੰਗੂਪੁਰ , ਸ਼੍ਰੀਮਤੀ ਅਰੁਣਾ ਚੌਧਰੀ, ਸਤਵੀਰ ਸਿੰਘ ਪੱਲੀ ਝਿੱਕੀ ਨੇ ਆਪੋ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੂਹਰੀ ਰਾਜਨੀਤੀ ਕਰ ਆਪਣੇ ਭ੍ਰਿਸ਼ਟ ਮੰਤਰੀ ਅਤੇ ਵਿਧਾਇਕਾ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ।ਜਦੋ ਕਿ ਦੂਸਰੀਆ ਪਾਰਟੀਆ ਦੇ ਆਗੂਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾ ਹੇਠ ਜਾਣਬੁੱਝ ਫਸਾ ਰਹੇ ਹਨ।ਉਨਾਂ ਕਿਹਾ ਕਿ ਉਹ ਭ੍ਰਿਸ਼ਟਾ ਚਾਰ ਦੇ ਵਿਰੋਧ ਵਿੱਚ ਹਨ ਪਰ ਦੂਹਰੀ ਰਾਜਨੀਤੀ ਉਨ੍ਹਾਂ ਨੂੰ ਕਦੇ ਵੀ ਪਸੰਦ ਨਹੀ। ਉਨਾਂ ਕਿਹਾ ਕਿ ਜੇਕਰ ਪੰਜਾਬ ਮੁੱਖ ਮੰਤਰੀ ਸਾਹਿਬ ਜਾ ਉਨ੍ਹਾਂ ਦੀ ਸਮੁੱਚੀ ਪਾਰਟੀ ਸੱਚਮੁੱਚ ਭ੍ਰਿਸ਼ਟਾਚਾਰ ਵਿਰੁੱਧ ਹੈ ਤਾ ਉਹ ਆਪਣੇ ਮੰਤਰੀ ਖਿਲਾਫ ਐਕਸ਼ਨ ਕਿਉ ਨਹੀ ਲੈ ਰਹੇ।ਜਿਨ੍ਹਾਂ ਦੇ ਸਬੂਤ ਵੀ ਉਨ੍ਹਾਂ ਦੇ ਕੋਲ ਹਨ ।ਉਨਾਂ੍ਹ ਕਿਹਾ ਕਿ ਕਾਗਰਸ ਪਾਰਟੀ ਦੇ ਸਮੂਹ ਆਗੂ ਅਤੇ ਵਰਕਰ ਹੋ ਰਹੀ ਇਸ ਦੂਹਰੀ ਰਾਜਨੀਤੀ ਖਿਲਾਫ ਸੜਕਾ ਤੇ ਇਸ ਤਰ੍ਹਾਂ ਹੀ ਧਰਨੇ ਪ੍ਰਦਰਸ਼ਨ ਕਰਦੇ ਰਹਿਣਗੇ ਜਦੋ ਤੱਕ ਉਹ ਆਪਣੇ ਕੈਬਨਿਟ ਮੰਤਰੀ ਫੋਜਾ ਸਿੰਘ ਸਰਾਰੀ ਨੂੰ ਗ੍ਰਿਫਤਾਰ ਨਹੀ ਕਰਦੇ ।ਇਸ ਮੋਕੇ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਮੂਹ ਵਿੱਚ ਵਿਸ਼ੇਸ਼ ਕਰਕੇ ਰਜਿੰਦਰ ਸ਼ਰਮਾ, ਹਰੀਸ਼ ਸੱਦੀ , ਡਾ ਹਰਪ੍ਰੀਤ ਸਿੰਘ ਕੈਂਥ , ਗੁਰਦੀਪ ਸਿੰਘ , ਤਰਨਜੀਤ ਕੋਰ , ਕੀਮਤੀ ਸੱਦੀ, ਮਨਜਿੰਦਰ ਮੋਹਨ ਬੋਬੀ , ਕੁਲਵਰਨ ਸਿੰਘ ਥਾਂਦੀਆ , ਅਜੈ ਮੰਗੁਪੁਰ , ਪਕੰਜ ਕ੍ਰਿਪਾਲ ਤੇ ਹੋਰ ਹਾਜ਼ਰ ਸਨ।