ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ ਸਾਲਾਨਾ ਦੋ ਦਿਨਾਂ ਸਪੋਰਟਸ ਮੀਟ ਵਿਚ ਸੰਪਨ

ਖੇਡਾਂ ਖੇਡਣ ਨਾਲ ਵਿਦਿਆਰਥੀਆਂ ਦਾ ਜੀਵਨ ਅਨੁਸ਼ਾਸਨ ਵਾਲਾ ਬਣਦਾ ਹੈ : ਡਾ. ਗਿੱਲ
ਭਾਈ ਸਤੀ ਦਾਸ ਜੀ ਹਾਊਸ ਨੇ ਜਿੱਤੀ ਓਵਰ ਆਲ ਟਰਾਫੀ

ਬੰਗਾ : 08 ਅਕਤੂਬਰ :   ''ਖੇਡਾਂ ਖੇਡਣ ਨਾਲ ਵਿਦਿਆਰਥੀਆਂ ਦਾ ਜੀਵਨ ਅਨੁਸ਼ਾਸਨ ਵਾਲਾ ਬਣਦਾ ਹੈ ਅਤੇ ਅਨੁਸ਼ਾਸਨ ਵਿਚ ਰਹਿਣ ਵਾਲੇ ਵਿਦਿਆਰਥੀ ਹਮੇਸ਼ਾ ਜੀਵਨ ਵਿਚ ਕਾਮਯਾਬ ਹੁੰਦੇ ਹਨ,'' ਇਹ ਵਿਚਾਰ ਅੱਜ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਵਿਖੇ ਸਾਲਾਨਾ ਦੋ ਦਿਨਾਂ ਸਪੋਰਟਸ ਮੀਟ ਦੇ ਇਨਾਮ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਡਾ. ਐੱਸ ਐੱਸ ਗਿੱਲ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਨੇ ਪ੍ਰਗਟਾਏ। ਡਾ. ਗਿੱਲ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸ਼ਾਨਦਾਰ ਖੇਡ ਭਾਵਨਾ ਨਾਲ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਮੈਡਲ ਜਿੱਤਣ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਭੇਟ ਕੀਤੀਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਨੀਤਾ ਚੋਟ ਨੇ ਮੁੱਖ ਮਹਿਮਾਨ ਅਤੇ ਸਮੂਹ ਪਤਵੰਤੇ ਸੱਜਣਾਂ ਨੂੰ ਜੀ ਆਇਆਂ  ਕਿਹਾ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਨ ਲਈ ਧੰਨਵਾਦ ਕੀਤਾ।
               ਅੱਜ ਖੇਡਾਂ ਦੇ ਦੂਜੇ ਦਿਨ ਫੁੱਟਬਾਲ, ਰਗਬੀ ਅਤੇ ਰੱਸਾ ਕੱਸੀ ਦੇ ਮੁਕਾਬਲੇ ਹੋਏ।  ਦੋ ਦਿਨਾਂ ਸਪੋਰਟਸ ਮੀਟ ਦੌਰਾਨ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਕਰਕੇ  ਓਵਰਆਲ ਟਰਾਫੀ ਭਾਈ ਸਤੀ ਦਾਸ ਜੀ ਹਾਊਸ ਨੇ ਜਿੱਤੀ । ਵੱਖ ਵੱਖ ਖੇਡ ਮੁਕਾਬਲਿਆਂ ਵਿਚ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਖਿਡਾਰੀਆਂ ਨੂੰ ਮੁੱਖ ਮਹਿਮਾਨ  ਡਾ. ਐੱਸ ਐੱਸ ਗਿੱਲ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਨੇ ਆਪਣੇ ਕਰ ਕਮਲਾਂ ਨਾਲ  ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ  ਕੀਤਾ। ਉਨ੍ਹਾਂ ਦਾ ਸਹਿਯੋਗ  ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਅਤੇ ਪ੍ਰਿੰਸੀਪਲ ਵਨੀਤਾ ਚੋਟ ਨੇ ਦਿੱਤਾ।  ਇਸ ਮੌਕੇ ਸਟੇਜ ਸੰਚਾਲਨ ਅਤੇ ਕੁਮੈਂਟਰੀ ਦੀ ਜ਼ਿੰਮੇਵਾਰੀ ਅਧਿਆਪਕ ਰਮਨ ਕੁਮਾਰ ਨੇ ਬਾਖੂਬੀ ਨਿਭਾਈ।
              ਇਸ ਦੋ ਦਿਨਾ ਸਾਲਾਨਾ ਸਪੋਰਟਸ ਮੀਟ ਮੌਕੇ ਮਾਸਟਰ ਲਾਲ ਚੰਦ ਔਜਲਾ, ਭਾਈ ਜੋਗਾ ਸਿੰਘ, ਜਸਬੀਰ ਕੌਰ ਡੀ ਪੀ ਈ, ਕੋਮਲ ਡੀ ਪੀ, ਸੁਖਵਿੰਦਰ ਸਿੰਘ, ਗਗਨ ਅਹੂਜਾ, ਗੌਰਵ ਜੋਸ਼ੀ, ਮੈਡਮ ਬਲਜੀਤ ਕੌਰ, ਮੈਡਮ ਜਸਪਿੰਦਰ ਕੌਰ, ਮੈਡਮ ਰਸ਼ਪਾਲ ਕੌਰ, ਭਾਈ ਮਨਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੰਗਾ ਸਿੰਘ ਤੋਂ ਇਲਾਵਾ ਸਮੂਹ ਟੀਚਿੰਗ,  ਨਾਨ ਟੀਚਿੰਗ ਸਟਾਫ਼ ਅਤੇ ਸਮੂ ਸਕੂਲ ਵਿਦਿਆਰਥੀ  ਵੀ ਹਾਜ਼ਰ ਸਨ।

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ- ਕਲੇਰਾਂ  ਵਿਖੇ ਅੱਜ ਸਾਲਾਨਾ ਦੋ ਦਿਨਾਂ ਸਪੋਰਟਸ ਮੀਟ ਵਿਚ ਫੁੱਟਬਾਲ ਵਿਚ ਪਹਿਲੇ ਨੰਬਰ ਰਹਿਣ ਵਾਲੀ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਡਾ. ਐੱਸ ਐੱਸ ਗਿੱਲ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ  ਨਾਲ ਹਨ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ  ਅਤੇ ਹੋਰ ਪਤਵੰਤੇ