ਪ੍ਰਾਜੈਕਟ ਤਹਿਤ ਜ਼ਿਲ੍ਹੇ 'ਚ 10 ਹਜ਼ਾਰ ਘਰਾਂ ਤੱਕ ਰਸੋਈ ਗੈਸ ਪਹੁੰਚਾਉਣ ਦੀ ਯੋਜਨਾ ਕਾਰਜ ਅਧੀਨ
ਨਵਾਂਸ਼ਹਿਰ, 21 ਅਕਤੂਬਰ : ਐਸ ਡੀ ਐਮ ਨਵਾਂਸ਼ਹਿਰ ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਵੱਲੋਂ ਅੱਜ ਜ਼ਿਲ੍ਹੇ ਵਿੱਚ ਪਾਈਪ ਲਾਈਨ ਰਾਹੀਂ ਘਰੇਲੂ ਗੈਸ ਸਪਲਾਈ ਦੀ ਪਿੰਡ ਲੰਗੜੋਆ ਤੋਂ ਸ਼ੁਰੂਆਤ ਕੀਤੀ ਗਈ।ਉਨ੍ਹਾਂ ਪਾਈਪ ਲਾਈਨ ਰਾਹੀਂ ਘਰੇਲੂ ਗੈਸ ਪ੍ਰਾਪਤ ਕਰਨੇ ਵਾਲੇ ਉਪਭੋਗਤਾ ਗੁਰਦੇਵ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਅੱਜ ਜ਼ਿਲ੍ਹੇ 'ਚ ਘਰੇਲੂ ਗੈਸ ਦੀ ਸਪਲਾਈ ਪਾਈਪ ਲਾਈਨ ਰਾਹੀਂ ਰਸਮੀ ਤੌਰ 'ਤੇ ਸ਼ੁਰੂ ਕਰ ਦਿੱਤੀ ਗਈ ਹੈ। ਐਸ ਡੀ ਐਮ ਡਾ. ਬੱਲ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਵੀ ਪੰਜਾਬ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਪਹਿਲੇ ਪੜਾਅ ਵਿੱਚ ਗੈਸ ਪਾਈਪਲਾਈਨ ਰਾਹੀਂ ਘਰੇਲੂ ਗੈਸ ਸਪਲਾਈ ਲਈ ਚੁਣਿਆ ਗਿਆ ਸੀ। ਇਸ ਸਬੰਧੀ ਜ਼ਿਲ੍ਹੇ ਵਿੱਚ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਇਸ ਮੌਕੇ ਮੌਜੂਦ ਜ਼ਿਲ੍ਹੇ ਵਿੱਚ ਗੈਸ ਪਾਈਪ ਲਾਈਨ ਰਾਹੀਂ ਘਰਾਂ ਵਿੱਚ ਘਰੇਲੂ ਗੈਸ ਸਪਲਾਈ ਕਰਨ ਵਾਲੀ ਥਿੰਕ ਗੈਸ ਕੰਪਨੀ ਦੇ ਡਿਪਟੀ ਜਨਰਲ ਮੈਨੇਜਰ ਜੋਹਨੀ ਸ਼ਰਮਾ ਅਤੇ ਅਜੇ ਬਹਾਦਰ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਲੰਗੜੋਆ ਵਿੱਚ ਕਰੀਬ 250 ਤੋਂ 300 ਘਰਾਂ ਵਿੱਚ ਕੁਨੈਕਸ਼ਨ ਦਿੱਤੇ ਗਏ ਹਨ, ਜਿਨ੍ਹਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾ ਦੱਸਿਆ ਕਿ ਨਵਾਂਸ਼ਹਿਰ ਵਿੱਚ ਕਰੀਬ 1500 ਅਤੇ ਬਲਾਚੌਰ ਵਿੱਚ 1300 ਘਰਾਂ ਵਿੱਚ ਕੰਪਨੀ ਵੱਲੋਂ ਕੁਨੈਕਸ਼ਨ ਸਪਲਾਈ ਫਿਟਿੰਗ ਕਰਵਾਈ ਜਾ ਚੁੱਕੀ ਹੈ ਅਤੇ ਉਮੀਦ ਹੈ ਕਿ ਨਵੰਬਰ ਦੇ ਅੰਤ ਤੱਕ ਸ਼ਹਿਰ ਵਿੱਚ ਗੈਸ ਦੀ ਸਪਲਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 10 ਹਜ਼ਾਰ ਘਰੇਲੂ ਗੈਸ ਕੁਨੈਕਸ਼ਨ ਪਾਈਪ ਲਾਈਨ ਰਾਹੀਂ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦੀ ਹੀ ਸਜਾਵਲਪੁਰ, ਰਾਮਰਾਏਪੁਰ ਅਤੇ ਜਾਡਲਾ ਵਿੱਚ ਵੀ ਕੁਨੈਕਸ਼ਨ ਚਾਲੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸੀ ਐਨ ਜੀ ਗੈਸ ਵਰਤਣ ਲਈ ਸੁਰੱਖਿਅਤ ਹੈ ਅਤੇ ਇਸ ਨਾਲ ਗੈਸ ਰੀਫਿਲਿੰਗ ਅਤੇ ਸਿਲੰਡਰ ਆਦਿ ਦੀ ਪਰੇਸ਼ਾਨੀ ਤੋਂ ਵੀ ਛੁਟਕਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸੀ ਐਨ ਜੀ ਗੈਸ ਦੀ ਵਰਤੋਂ ਵਾਤਾਵਰਨ ਲਈ ਵੀ ਵਧੀਆ ਹੈ ਅਤੇ ਇਸ ਕਾਰਨ ਲੋਕਾਂ ਨੂੰ ਗੈਸ ਦੀ ਸਪਲਾਈ 24 ਘੰਟੇ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗੀ। ਇਸ ਮੌਕੇ ਥਿੰਕ ਗੈਸ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਜੈਦੀਪ, ਨਵੀਨ ਬਾਂਸਲ, ਅਰਸ਼ਦੀਪ, ਮਨੀਸ਼, ਹਰਸ਼ਵਰਧਨ, ਸਰਪੰਚ ਗੁਰਦੇਵ ਸਿੰਘ, ਸਤਪਾਲ ਲੰਡੋਆ, ਜਸਵੀਰ ਕੌਰ, ਲਾਲ ਚੰਦ ਆਦਿ ਹਾਜ਼ਰ ਸਨ।