ਪੰਜਾਬੀ ਸੂਬਾ ਮੋਰਚਾ, ਪਟਿਆਲਾ ਵਿਖੇ ਗ਼ੋਲੀ ਨਾਲ 2 ਸਿਖ ਸਹੀਦ,56 ਹਜਾਰ ਤੋ ਵਧ ਗਿਰਫਤਾਰੀਆਂ

1️⃣1️⃣ ਅਕਤੂਬਰ,1960

1929 ਚ ਲਾਹੋਰ ਵਿਖੇ ਗਾਧੀ ਤੇ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਦੇ ਵੱਖਰੇ ਰਾਜ ਬਾਰੇ ਬਿਆਨ ਦਿੱਤਾ ਗਿਆ ਸੀ ਕਿ:-

ਕਾਂਗਰਸ ਸਿੱਖਾਂ ਨੂੰ ਯਕੀਨ ਦਿਵਾਉਦੀ ਹੈ ਕਿ ਭਵਿਖ ਵਿੱਚ ਪਰਵਾਣ ਹੋਣ ਵਾਲਾ ਦੇਸ਼ ਦਾ ਸਵਿਧਾਨ ਸਿੱਖਾਂ ਲਈ ਪੂਰੇ ਤੌਰ ਤੇ ਤਸੱਲੀਬਖਸ਼ ਹੋਵੇਗਾ (Indian Constitution doc.vol (ii) By AC Banerjee)

1931 ਵਿਚ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਮਹਾਤਮਾ ਗਾਧੀ ਨੇ ਕਿਹਾ ਕਿ:-

ਸਿੱਖਾਂ ਨਾਲ ਕਾਂਗਰਸ ਕੋਈ ਵਿਸ਼ਵਾਸਘਾਤ ਨਹੀ ਕਰੇਗੀ,ਕਿਓਂਕਿ ਅਜਿਹਾ ਕਰਨਾ ਕਾਂਗਰਸ ਦੇ ਲਈ ਹੀ ਨਹੀ ਸਗੋਂ ਸਾਰੇ ਦੇਸ਼ ਲਈ ਤਬਾਹੀ ਲਿਆਓਣ ਵਾਲੀ ਗੱਲ ਹੋਵੇਗੀ। ਇਹ ਵੀ ਕਿਹਾ ਕਿ ਸਿੱਖ ਇਕ ਬਹਾਦਰ ਕੌਮ ਹੈ ਅਤੇ ਜੇ ਕਦੀਂ ਸਮਾਂ ਬਣ ਵੀ ਜਾਏ ਤਾਂ ਓਹ ਆਪਣੇ ਹੱਕਾਂ ਦੀ ਰਾਖੀ ਸ਼ਸਤਰ ਦੁਆਰਾ ਵੀ ਕਰ ਸਕਦੇ ਹਨ (Young India 19 March 1931)

ਭਾਰਤ ਦੀ ਆਜਾਦੀ ਤੋ ਪਹਿਲਾ 1946 ਵਿਚ ਨਹਿਰੂ ਦੇ ਵਖਰੇ ਸਿੱਖ ਸੂਬੇ ਬਾਰੇ (Statesman Calcutta 7 July 1946 ਵਿਚ) ਬਿਆਨ ਦਿੱਤਾ ਸੀ ਕਿ:-

"ਪੰਜਾਬ ਦੇ ਸਿੱਖ ਵਿਸ਼ੇਸ਼ ਧਿਆਨ ਦਿੱਤੇ ਜਾਣ ਦੇਣ ਯੋਗ ਹਨ, ਮੈਨੂੰ ਇਹ ਗੱਲ ਗਲਤ ਨਹੀਂ ਜਾਪਦੀ ਕਿ ਦੇਸ਼ ਦੇ ਉੱਤਰ ਵਿੱਚ ਇੱਕ ਖਿੱਤਾ ਰਾਖਵਾਂ ਕੀਤਾ ਜਾਵੇ ਜਿਸ ਵਿੱਚ ਸਿੱਖ ਵੀ ਆਜ਼ਾਦੀ ਦੀ ਮਹਿਕ ਮਾਣ ਸਕਣ"।

1947 ਵਿਚ ਦੇਸ ਆਜਾਦ ਹੋਇਆ,25 ਲੱਖ ਸਿਖ ਬੇਘਰ ਹੋਏ,175 ਇਤਿਹਾਸਕ ਗੁਰਦੁਆਰੇ ਵਿਛੜ ਗਏ ਪਰ ਦੇਸ ਆਜ਼ਾਦ ਹੋਣ ਉਪਰੰਤ ਸਰਕਾਰ ਇਹ ਨਹੀਂ ਚਾਹੁਦੀ ਸੀ ਕਿ ਸਿੱਖ ਇਕੱਠੇ ਹੋ ਕੇ ਆਪਣੀਆਂ ਮੰਗਾਂ ਮੁਤਾਬਿਕ ਆਪਣਾ ਲੀਡਰ ਚੁਣ ਸਕਣ,ਇਸੇ ਕਰਕੇ ਹਿੰਦੂਸਤਾਨ ਨੇ ਬਾਹਰਲੇ ਸੂਬਿਆਂ ਦੇ ਲੋਕ ਵੀ ਪੰਜਾਬ ਵਿੱਚ ਵਸਾ ਦਿੱਤੇ,ਤਾਂ ਕਿ ਸਿੱਖ ਵਸੋਂ ਦਾ ਅਨੁਪਾਤ (Ratio) ਘਟਾਇਆ ਜਾ ਸਕੇ।

1947 ਤੋਂ ਬਾਦ ਹੀ ਸਰਕਾਰ ਵਲੋ ਗੁਰਦੁਆਰੇ, ਕਿਲੇ, ਬੁੰਗੇ, ਮੋਰਚੇ ਢਾਹ ਦਿੱਤੇ ਗਏ (ਅਜੇ ਵੀ ਕੰਮ ਜਾਰੀ ਹੈ)ਤਾਂ ਕਿ ਇਨਾ ਚੀਜਾਂ ਤੋਂ ਸਿੱਖਾਂ ਨੂੰ ਜੰਗ ਦੀ ਪ੍ਰੇਰਣਾ ਨਾ ਮਿਲੇ।

1953 ਵਿਚ ਭਾਰਤ ਸਰਕਾਰ ਨੇ ਭਾਸ਼ਾ ਦੇ ਆਧਾਰ ਤੇ ਸੂਬੇ ਬਨਾਉਣ ਲਈ ਕਮਿਸਨ ਬਣਾਇਆ ਉਸ ਵੇਲੇ ਦੇ ਅਕਾਲੀਆਂ ਨੇ ਪੰਜਾਬੀ ਸੂਬੇ ਦੀ ਮੰਗ ਰੱਖੀ ਸਰਕਾਰ ਨੇ ਇਹ ਜਾਇਜ ਮੰਗ ਤੋ ਇਨਕਾਰ ਕਰ ਦਿਤਾ।

2 ਅਕਤੂਬਰ,1962 ਨੂੰ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਪੰਜਾਬੀ ਸੂਬਾ ਨਹੀਂ ਬਣੇਗਾ,ਇਸ ਨਾਲ ਦੇਸ ਅੰਦਰ ਸਿਵਲ ਵਾਰ ਚਲੇਗੀ।

ਫਿਰ ਪੰਜਾਬੀ ਸੂਬਾ ਮੋਰਚਾ ਲੱਗਾ,ਸਰਕਾਰ ਵਲੋ ਨਾਅਰਿਆ ਤੇ ਪਾਬੰਦੀ।

ਮਈ,1954 ਚ ਮਾਸਟਰ ਤਾਰਾ ਸਿੰਘ ਪ੍ਰਧਾਨ ਅਕਾਲੀ ਦਲ ਗਿਰਫਤਾਰ।1960 ਚ ਪੰਜਾਬੀ ਸੂਬਾ ਨਾਮ ਤੇ ਗੁਰਦੁਆਰਾ ਚੋਣਾਂ ਚ ਉਸ ਵੇਲੇ ਦੇ ਅਕਾਲੀ ਦਲ ਨੂੰ 140 ਚੋ 136 ਸੀਟਾਂ ਮਿਲੀਆਂ।

22 ਮਈ,1960 ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬੀ ਸੂਬਾ ਕਨਵੈਨਸਨ ਹੋਈ ਜਿਸ ਚ ਗੈਰ ਸਿਖਾ( ਹਿੰਦੂ/ਮੁਸਲਮਾਨਾ ਨੇ ਵੀ)ਭਾਗ ਲਿਆ।

25 ਮਈ,1960 ਨੂੰ ਮਾਸਟਰ ਤਾਰਾ ਸਿੰਘ ਗਿਰਫਤਾਰ। ਅਕਾਲੀਆ ਦੇ ਅਖਬਾਰ 'ਪ੍ਰਭਾਤ' ਅਤੇ 'ਅਕਾਲੀ' ਬੰਦ।

ਸਿਖਾਂ ਤੇ ਲਾਠੀਆਂ ਵਰਸਾਈਆਂ ਗਈਆਂ 10 ਸਿਖ ਸਹੀਦ,ਸੈਕੜੇ ਜਖਮੀ,ਸਿੱਖ ਜੇਲਾਂ ਚ ਬੰਦ।

9 ਅਕਤੂਬਰ,1960 ਬਠਿੰਡਾ ਜੇਲ ਚ ਗ਼ੋਲੀ ਨਾਲ 4 ਸਿਖ ਸਹੀਦ।

*11 ਅਕਤੂਬਰ,1960 ਪਟਿਆਲੇ ਗ਼ੋਲੀ ਨਾਲ 2 ਸਿਖ ਸਹੀਦ। 56 ਹਜਾਰ ਤੋ ਵਧ ਗਿਰਫਤਾਰੀਆਂ*।

18 ਦਸੰਬਰ,1960 ਨੂੰ ਸੰਤ ਫਤਹਿ ਸਿਘ ਭੁਖ ਹੜਤਾਲ ਤੇ ਬੈਠ ਗਏ 9 ਜਨਵਰੀ,1961 ਨੂੰ ਭਰੋਸਾ ਦੇਣ ਤੇ ਹੜਤਾਲ ਖਤਮ। ਸਰਕਾਰ ਵਾਰ-ਵਾਰ ਮੁਕਰਦੀ ਰਹੀ ਸੰਤ ਫਤਹਿ ਸਿਘ ਤੇ ਮਾਸਟਰ ਤਾਰਾ ਸਿੰਘ ਵਾਰ-ਵਾਰ ਭੁਖ ਹੜਤਾਲ ਤੇ ਬੈਠਦੇ ਰਹੇ/ਕੇਦਰ ਸਰਕਾਰ ਦੇ ਦਮਨ/ਜ਼ੁਲਮ ਵਿਰੁੱਧ ਦਿਲੀ ਪ੍ਰਦਰਸਨ ਅਥਰੂ ਗੈਸ,ਲਾਠੀ ਚਾਰਜ।

ਇੰਦਰਾ ਕੇਦਰ ਦੀ ਪ੍ਰਧਾਨ ਮੰਤਰੀ ਬਣੀ ਜਿਸਨੇ 1 ਨਵੰਬਰ,1966 ਨੂੰ ਪੰਜਾਬ ਨੂੰ ਅਲਗ ਸੂਬਾ ਬਣਾਇਆ, ਭਾਸ਼ਾ ਦੇ ਆਧਾਰ ਤੇ ਸਭ ਤੋਂ ਬਾਦ ਸੂਬਾ ਬਣਿਆ:-

*ਪੰਜਾਬ ਪਰ ਲੰਗੜਾ ਪੰਜਾਬੀ ਸੂਬਾ,ਜਿਸ ਵਿਚ ਇੰਦਰਾ ਨੇ ਚੰਡੀਗੜ,ਅੰਬਾਲਾ,ਕਰਨਾਲ, ਸਰਸਾ,ਗੰਗਾਨਗਰ ਸਰਾਰਤ ਨਾਲ ਨਵੇ ਪੰਜਾਬ ਵਿਚ ਨਹੀ ਪਾਏ, ਤੇ ਕਈ ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ ਵੀ ਪੰਜਾਬ ਤੋ ਖੁਸ ਗਏ।*

ਦਰਿਆਈ *ਪਾਣੀਆਂ ਚੋ ਵੀ ਪੰੰਜਾਬ ਨੂੰ 25% ਹੀ ਦਿਤਾ ਗਿਆ,75% ਹੋਰ ਸੂਬਿਆਂ ਨੂੰ ਦੇ ਦਿਤਾ, ਜਦ ਕਿ ਜਿਸ ਸੂਬੇ ਚੋ ਦਰਿਆ ਲਗਦੇ ਹੋਣ,ਉਸ ਸੂਬੇ ਦਾ ਪਾਣੀਆਂ ਤੇ ਹੱਕ ਬਣਦਾ ਹੈ,*

(ਸਾਂਝੇ ਪੰਜਾਬ ਦੇ *3 ਦਰਿਆਵਾਂ ਚੋ 2 ਦਰਿਆ ਪੰਜਾਬ ਦੀ ਜ਼ਮੀਨ ਚੋ ਲਗਦੇ ਹਨ ਜਿਨ੍ਹਾਂ ਤੇ ਪੂਰਾ ਹੱਕ ਸਿਰਫ ਪੰਜਾਬ ਦਾ ਬਣਦਾ ਹੈ,1 ਦਰਿਆ ਗਵਾਂਢੀ ਸੂਬੇ ਨਾਲ ਲੱਗਦਾ ਹੈ ਜਿਸ ਦਾ ਖੇਤਰਫਲ ਦੇ ਹਿਸਾਬ ਨਾਲ ਹਿਸਾ ਬਣਦਾ ਹੈ)।*

(ਅੱਜ ਵੀ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀਆਂ ਕੋਸ਼ਿਸ਼ਾਂ ਪੂਰੈ ਜੋਰ ਨਾਲ ਜਾਰੀ ਹਨ।)

ਚੰਡੀਗੜ ਪੂਰਨ ਤੌਰ ਤੇ ਪੰਜਾਬ ਨੂੰ ਮਿਲੇ, ਇਸ ਮੰਗ ਨੂੰ ਲੈ ਕੇ ਸ: ਦਰਸ਼ਨ ਸਿੰਘ ਫੇਰੂਮਾਨ 15 ਅਗਸਤ,1969 ਨੂੰ ਭੁਖ ਹੜਤਾਲ ਤੇ ਬਹਿ ਗਏ, ਜੋ ਇਹ ਭੁੱਖ ਹੜਤਾਲ ਓਨਾ ਦੇ ਆਖਰੀ ਸਾਹਾਂ ਤੱਕ ਚੱਲੀ, ਓਹ 74 ਦਿਨ ਭੁੱਖੇ ਰਹਿਣ ਤੋਂ ਬਾਦ 27 ਅਕਤੂਬਰ,1969 ਨੂੰ ਸ਼ਹੀਦੀ ਪ੍ਰਾਪਤ ਕਰ ਗਏ।

ਫਿਰ 1978 ਵਿਚ ਪੰਜਾਬ ਚ ਨਕਲੀ ਨਿਰੰਕਾਰੀ ਟਕਰਾਉ ਹੋਇਆ।

80 ਦੇ ਦਹਾਕੇ ਚ ਆਪਣੀਆਂ ਜਾਇਜ ਮੰਗਾ ਲਈ ਸ਼ੰਘਰਸ

1982 ਦਿਲੀ ਏਸੀਆਈ ਖ਼ੇਡਾਂ ਚ ਸਿਖਾ ਨਾਲ ਦੁਰਵਿਵਹਾਰ, ਹਰਿਆਣਾ ਦੇ ਭਜਨ ਲਾਲ ਕਾਗਰਸੀ ਨੇ ਇੰਦਰਾ ਦੀ ਵਫਾਦਰੀ ਨਿਭਾਉਣ ਲਈ ਪੰਜਾਬ ਤੋ ਆਉਣ ਵਾਲੇ ਹਰ ਵਹੀਕਲ ਵਾਲੇ ਨੂੰ ਅਪਮਾਨਿਤ ਕੀਤਾ,ਲੁਟ ਖੋਹ,ਮਾਰ ਕੁਟਾਈ ਸਿਖ ਬੀਬੀਆਂ ਨਾਲ ਬਦਤਮੀਜੀ ਕੀਤੀ ਗਈ।

ਫਿਰ ਪੰਜਾਬ ਵਿਚ ਫਿਰਕੂ ਹੋਲੀ ਖੇਡੀ ਗਈ 1984 ਚ ਦਰਬਾਰ ਸਾਹਿਬ,ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ, ਨਵੰਬਰ,1984 ਚ ਦਿੱਲੀ ਵਿਚ ਤੇ ਪੂਰੇ ਭਾਰਤ ਚ ਸਿਖਾਂ ਦੀ ਨਸਲਕੁਸੀ ਕੀਤੀ ਗਈ।

ਸਿੱਖਾਂ ਨੂੰ ਵਿਆਹ ਤੋਂ ਬਾਦ ਅੰਗਰੇਜੀ ਰਾਜ ਸਮੇਂ ਸਿੱਖ ਹੋਣ ਦਾ ਸਰਟੀਫਿਕੇਟ ਦਿੱਤਾ ਜਾਂਦਾ ਸੀ ਜੋ ਇਹ ਵਿਆਹ ਅਨੰਦ ਮੈਰਿਜ ਐਕਟ" ਅਧੀਨ ਹੁੰਦਾ ਸੀ। ਹੁਣ ਹਿੰਦੂ ਮੈਰਿਜ ਐਕਟ(ਧਾਰਾ 25 B) ਤਹਿਤ ਵਿਆਹ ਰਜਿਸਟਰ ਹੁੰਦਾ ਹੈ ਤੇ ਮੈਰਿਜ ਸਰਟੀਫਿਕੇਟ ਹਿੰਦੂ ਮੈਰਿਜ ਐਕਟ ਤਹਿਤ ਹੀ ਮਿਲਦਾ ਹੈ।

*ਪੰਜਾਬ ਦਾ ਖੇਤਰਫਲ(area)* ਜੋ
1.ਆਜਾਦੀ ਤੋ ਪਹਿਲਾਂ 3.5 ਲੱਖ ਵਰਗ ਕਿ.ਮੀ ਵਿਚ ਸੀ,

2.ਆਜਾਦੀ ਤੋ ਬਾਦ 1.5 ਲੱਖ ਵਰਗ ਕਿ.ਮੀ ਰਹਿ ਗਿਆ ਅਤੇ

3.ਭਾਸਾ ਦੇ ਆਧਾਰ ਤੇ ਬਣੇ ਮੋਜੂਦਾ ਪੰਜਾਬ ਦਾ ਖੇੇਤਰਫਲ 50 ਹਜਾਰ ਵਰਗ ਕਿ.ਮੀ. ਹੀ ਰਹਿ ਗਿਆ ਹੈ।

4. ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚੋ ਸੰਨ 2022 ਚ ਪੰਜਾਬ ਦਾ ਹੱਕ ਖਤਮ ਕਰ ਦਿੱਤਾ ਗਿਆ।

5. ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖਤਮ ਕਰਨ ਲਈ ਕੇਦਰ ਤੋ 2020 DGP ਪੁਲਿਸ ਮੁਖੀ ਲਗਾ ਦਿੱਤਾ ਗਿਆ।

6.ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖਤਮ ਕਰਨ ਲਈ ਪੰਜਾਬ ਸਰਵਿਸ ਨਿਯਮ ਖਤਮ ਕਰਕੇ 2022 ਚ ਕੇਦਰ ਸਰਵਿਸ ਰੂਲ ਲਾਗੂ ਕਰ ਦਿੱਤੇ ਗਏ ਹਨ।

ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੋਇਆਂ ਚਾਰ ਦਹਾਕਿਆਂ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਇਸ ਨੂੰ ਸਿੱਖਿਆ,ਨਿਆਂਪਾਲਿਕਾ ਤੇ ਹੋਰ ਖੇਤਰਾਂ 'ਚ ਗੰਭੀਰਤਾ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ।
56 ਸਾਲ ਬਾਅਦ ਵੀ ਰਾਜਧਾਨੀ,ਪੰਜਾਬੀ ਬੋਲਦੇ ਇਲਾਕੇ,ਤੇ ਪਾਣੀਆਂ ਦਾ ਚੱਲ ਰਿਹਾ ਮਸਲਾ ਰਾਜਨੀਤਕਾਂ ਵਲੋਂ ਸੁਲਝਾਇਆ ਨਹੀਂ ਜਾ ਸਕਿਆ ਪਾਣੀ ਅਜੇ ਹੋਰ ਖੋਹਣ ਨੂੰ ਫਿਰ ਰਹੇ ਹਨ,
ਪੰਜਾਬੀ ਸੂਬਾ ਸਿਰਫ ਵੋਟਾਂ ਦੀ ਰਾਜਨੀਤੀ ਤਕ ਹੀ ਸੀਮਤ/ਸੁਕੜ ਕੇ ਰਹਿ ਗਿਆ ਹੈ।

ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।