ਕੂਨਰ ਪਰਿਵਾਰ ਵੱਲੋਂ ਸਵ: ਮਾਤਾ ਮਹਿੰਦਰ ਕੌਰ ਦੀ ਮਿੱਠੀ ਯਾਦ ਵਿਚ ਚਿੱਟਾ ਮੋਤੀਆ ਮੁਕਤ ਲਹਿਰ ਲਈ ਹਸਪਤਾਲ ਢਾਹਾਂ ਕਲੇਰਾਂ ਨੂੰ ਦੋ ਲੱਖ ਰੁਪਏ ਦਾ ਦਾਨ
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਵਿਖੇ ਸਰਵਣ ਸਿੰਘ ਕੂਨਰ, ਬਲਵਿੰਦਰ ਸਿੰਘ ਕੂਨਰ ਅਤੇ ਜਰਨੈਲ ਸਿੰਘ ਕੂਨਰ ਦਾ ਸਨਮਾਨ ਕਰਦੇ ਹੋਏ ਬਰਜਿੰਦਰ ਸਿੰਘ ਢਾਹਾਂ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਅਤੇ ਹੋਰ ਪਤਵੰਤੇ
ਬੰਗਾ : 11 ਅਕਤੂਬਰ : -() ਪਿੰਡ ਡਘਾਮ ਦੇ ਜੱਦੀ ਅਤੇ ਨਿਊਜ਼ੀਲੈਂਡ ਵੱਸਦੇ ਕੂਨਰ ਪਰਿਵਾਰ ਨੇ ਸਵ: ਬੀਬੀ ਮਹਿੰਦਰ ਕੌਰ ਸੁਪਤਨੀ ਸ. ਸਰਵਣ ਸਿੰਘ ਕੂਨਰ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵੱਲੋਂ ਇਲਾਕੇ ਦੇ ਲੋੜਵੰਦ ਅੱਖਾਂ ਦੇ ਮਰੀਜ਼ਾਂ ਦੀ ਬਿਮਾਰੀ ਚਿੱਟਾ ਮੋਤੀਆਬਿੰਦ ਦੇ ਖਾਤਮੇ ਲਈ ਮੁਫਤ ਅਪਰੇਸ਼ਨ ਕਰਨ ਲਈ ਚਲਾਈ ਜਾ ਰਹੀ ਚਿੱਟਾ ਮੋਤੀਆ ਮੁਕਤ ਲਹਿਰ ਲਈ ਦੋ ਲੱਖ ਰੁਪਏ ਦਾਨ ਦਿੱਤਾ ਹੈ। ਕੂਨਰ ਪਰਿਵਾਰ ਵੱਲੋਂ ਸਵ: ਬੀਬੀ ਮਹਿੰਦਰ ਕੌਰ ਦੇ ਪਤੀ ਸ. ਸਰਵਣ ਸਿੰਘ ਕੂਨਰ ਅਤੇ ਬੇਟੇ ਬਲਵਿੰਦਰ ਸਿੰਘ ਕੂਨਰ ਨੇ ਮਾਨਵਤਾ ਦੀ ਭਲਾਈ ਦੀ ਨਿਸ਼ਕਾਮ ਸੇਵਾ ਕਰਦੇ ਹੋਏ ਢਾਹਾਂ ਕਲੇਰਾਂ ਹਸਪਤਾਲ ਵਿਖੇ ਆ ਕੇ ਦਾਨ ਦੀ ਰਕਮ ਭੇਟ ਕੀਤੀ। ਇਸ ਮੌਕੇ ਬਰਜਿੰਦਰ ਸਿੰਘ ਢਾਹਾਂ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਨੇ ਕੂਨਰ ਪਰਿਵਾਰ ਦਾ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੋੜਵੰਦ ਅੱਖਾਂ ਦੇ ਮਰੀਜ਼ਾਂ ਦੀ ਬਿਮਾਰੀ ਚਿੱਟਾ ਮੋਤੀਆਬਿੰਦ ਦੇ ਖਾਤਮੇ ਲਈ ਚੱਲ ਰਹੀ ਚਿੱਟਾ ਮੋਤੀਆ ਮੁਕਤ ਲਹਿਰ ਵਿਚ ਦਾਨ ਦੇਣ ਦਾ ਤਹਿ ਦਿਲੋਂ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਕੂਨਰ ਨੇ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਦਾ ਸਮੂਹ ਪਰਿਵਾਰ ਆਉਣ ਵਾਲੇ ਸਮੇਂ ਵਿਚ ਵੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਕੇ ਦੇ ਲੋੜਵੰਦ ਮਰੀਜ਼ਾਂ ਲਈ ਚੱਲ ਰਹੇ ਵੱਖ ਵੱਖ ਭਲਾਈ ਕਾਰਜਾਂ ਵਿਚ ਵੱਧ ਤੋਂ ਵੱਧ ਸਹਿਯੋਗ ਦੇਵੇਗਾ। ਹਸਪਤਾਲ ਪ੍ਰਬੰਧਕਾਂ ਵੱਲੋਂ ਦਾਨੀ ਸਰਵਣ ਸਿੰਘ ਕੂਨਰ, ਬਲਵਿੰਦਰ ਸਿੰਘ ਕੂਨਰ ਅਤੇ ਜਰਨੈਲ ਸਿੰਘ ਕੂਨਰ ਦਾ ਸਿਰੋਪਾ ਭੇਟ ਕਰ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਅਤੇ ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਦਾਨੀ ਕੂਨਰ ਪਰਿਵਾਰ ਵੱਲੋਂ ਪਿੰਡ ਡਘਾਮ ਦਾ ਬੈਡ ਵੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਕਰਵਾਇਆ ਹੋਇਆ ਹੈ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਵਿਖੇ ਸਰਵਣ ਸਿੰਘ ਕੂਨਰ, ਬਲਵਿੰਦਰ ਸਿੰਘ ਕੂਨਰ ਅਤੇ ਜਰਨੈਲ ਸਿੰਘ ਕੂਨਰ ਦਾ ਸਨਮਾਨ ਕਰਦੇ ਹੋਏ ਬਰਜਿੰਦਰ ਸਿੰਘ ਢਾਹਾਂ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਅਤੇ ਹੋਰ ਪਤਵੰਤੇ