ਦੁਸਹਿਰੇ ਮੌਕੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ
ਨਵਾਂਸ਼ਹਿਰ/ਬੰਗਾ/ਰਾਹੋ, 5 ਅਕਤੂਬਰ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਦੁਸਹਿਰੇ ਦਾ ਤਿਉਹਾਰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਸਾਨੂੰ ਸਾਰਿਆਂ ਨੂੰ ਸਮਾਜ ਵਿਚਲੀਆਂ ਗਲਤ ਚੀਜ਼ਾਂ ਵਿਰੁੱਧ ਰਲ ਕੇ ਲੜਨਾ ਚਾਹੀਦਾ ਹੈ।
ਇੱਥੇ ਵੱਖ-ਵੱਖ ਥਾਵਾਂ 'ਤੇ ਦੁਸਹਿਰੇ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮਾਂ 'ਚ ਸ਼ਿਰਕਤ ਕਰਨ ਦੌਰਾਨ ਸੰਬੋਧਨ ਕਰਦਿਆਂ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਭਗਵਾਨ ਰਾਮ ਨੇ ਇਸ ਦਿਨ ਬੁਰਾਈ ਦੇ ਰੂਪ 'ਚ ਰਾਵਣ ਨੂੰ ਮਾਰਿਆ ਸੀ | ਸਾਨੂੰ ਸਮਾਜ ਵਿੱਚ ਮੌਜੂਦ ਨਸ਼ਿਆਂ ਵਰਗੀਆਂ ਗਲਤ ਚੀਜ਼ਾਂ ਵਿਰੁੱਧ ਵੀ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ, ਤਾਂ ਜੋ ਇੱਕ ਚੰਗੇ ਸਮਾਜ ਦੀ ਉਸਾਰੀ ਹੋ ਸਕੇ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸਤਬੀਰ ਸਿੰਘ ਪੱਲੀਝਿੱਕੀ, ਬਾਬਾ ਦਵਿੰਦਰ ਕੌੜਾ ਪ੍ਰਧਾਨ ਬੰਗਾ ਦੁਸਹਿਰਾ ਕਮੇਟੀ, ਮਾਸਟਰ ਕੁਲਵਰਨ ਸਿੰਘ, ਦ੍ਰਵਜੌਤ ਪੂਨੀ, ਹਰੀਸ਼ ਸੱਦੀ, ਅੰਗਦ ਸਿੰਘ ਸਾਬਕਾ ਵਿਧਾਇਕ, ਦਾਨਿਸ਼ ਕੁਮਾਰ ਚੋਪੜਾ, ਵਿਨੋਦ ਚੋਪੜਾ, ਨਰੇਸ਼ ਪ੍ਰਭਾਕਰ, ਹਰਮੇਸ਼ ਪੁਰੀ, ਮੁਕੰਦ ਜੁਲਕਾ, ਅਜੀਤ ਸਰੀਨ, ਸੁਰਜੀਤ ਸ਼ੋਤਾ, ਅਸ਼ਵਨੀ ਜੋਸ਼ੀ ਆਦਿ ਹਾਜ਼ਰ ਸਨ।