ਪੰਜਾਬ ਸਰਕਾਰ ਵੱਲੋਂ ਸਮਾਰਟ ਸੀਡਰ ਮਸ਼ੀਨ ਸਬਸਿਡੀ ਤੇ ਖਰੀਦਣ ਲਈ ਆਨਲਾਈਨ ਅਰਜੀਆ ਦੀ 15 ਅਕਤੂਬਰ 22 ਤੱਕ ਮੰਗ- ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ

ਅੰਮ੍ਰਿਤਸਰ 9 ਅਕਤੂਬਰ--- ਕੁਲਦੀਪ ਸਿੰਘ ਧਾਰੀਵਾਲ ਖੇਤੀਬਾੜੀ ਮੰਤਰੀ ਦੀ ਅਗਵਾਹੀ ਹੇਠ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ "ਸੈਂਟਰਲ ਸੈਕਟਰ ਸਕੀਮ ਆਨ ਪ੍ਰਮੋਸ਼ਨ ਆਫ ਐਗਰੀਕਲਚਰਲ ਮੈਕੇਨਾਈਜੇਸ਼ਨ ਫਾਰ ਇੰਨ-ਸਿਟੂ ਮੈਨੇਜਮੈਂਟ ਆਫ ਕਰਾਪ ਰੇਜ਼ਿਡਿਓ " (ਸੀ.ਆਰ.ਐਮ) ਸਾਲ 2022-23 ਅਧੀਨ ਸਮਾਰਟ ਸੀਡਰ ਮਸ਼ੀਨ ਸਬਸਿਡੀ ਤੇ ਖਰੀਦਣ ਲਈ   ਆਨਲਾਈਨ ਪੋਰਟਲ ਤੇ ਅਰਜੀਆ ਦੀ  15 ਅਕਤੂਬਰ 22 ਤੱਕ ਮੰਗ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ agrimachinerypb.com (ਐਗਰੀ ਮਸ਼ਨਰੀ )ਪੋਰਟਲ 'ਤੇ  ਸਮਾਰਟ ਸੀਡਰ ਖ਼ਰੀਦਣ ਦੇ ਚਾਹਵਾਨ ਕਿਸਾਨ ਸਬਸਿਡੀ ਲਈ ਅਰਜੀਆ ਦੇ ਸਕਦੇ ਹਨ।ਸਮਾਰਟ ਸੀਡਰ ਮਸ਼ੀਨ ਹੈਪੀ ਸੀਡਰ ਅਤੇ ਸੂਪਰ ਸੀਡਰ ਦੇ ਵਿਚਾਲੇ ਦੀ ਮਸ਼ੀਨ ਹੈ।ਇਹ ਮਸ਼ੀਨ ਬੱਸ ਉੱਥੇ ਹੀ ਵਹਾਈ ਕਰਦੀ ਹੈ ਜਿੱਥੇ ਬੀਜ਼ ਖਾਦ ਸਿਟਣਾ ਹੁੰਦਾ ਹੈ ਅਤੇ ਬਾਕੀ ਜਗ੍ਹਾ ਤੇ ਪਰਾਲੀ ਬਿਛੀ ਰਹਿਦੀ ਹੈ, ਜਿਸ ਨਾਲ ਪਾਣੀ ਅਤੇ ਨਦੀਨਾਂ ਨਾਸ਼ਕਾਂ ਦੀ ਬੱਚਤ ਹੁੰਦੀ ਹੈ।ਵਹਾਈ ਹੋਣ ਕਰਕੇ ਬੀਜ਼ ਅਤੇ ਮਿੱਟੀ ਵਿੱਚ ਸੰਪਰਕ ਵਧੀਆ ਹੁੰਦਾ ਹੈ, ਜਿਸ ਕਰਕੇ ਕਣਕ ਦਾ ਜੰਮ ਬਹੁਤ ਹੀ ਸ਼ਾਨਦਾਰ, ਛੇਤੀ ਅਤੇ ਬਰਾਬਰ ਹੁੰਦਾ ਹੈ।ਇਹ ਮਸ਼ੀਨ ਇਕ ਦਿਨ ਵਿਚ 7-8 ਕਿੱਲੇ ਜ਼ਮੀਨ ਬੀਜ਼ ਸਕਦੀ ਹੈ ਅਤੇ 45-50 ਹਾਰਸ ਪਾਵਰ ਟਰੈਕਟਰ ਦੀ ਲੋੜ ਪੈਦੀ ਹੈ। ਵਧੇਰੇ ਜਾਣਕਾਰੀ ਲਈ ਕਿਸਾਨ ਬਲਾਕ ਖੇਤਬਾੜੀ ਦਫ਼ਤਰਾਂ ਵਿੱਚ ਸੰਪਰਕ ਕਰ ਸੱਕਦੇ ਹਨ।