ਨਵਾਂਸ਼ਹਿਰ 11 ਅਕਤੂਬਰ : ਸਿੱਖਿਆ ਵਿਭਾਗ ਵੱਲੋਂ ਹਰੇਕ ਖੇਤਰ ਵਿੱਚ ਆਪਣੀ ਡਿਊਟੀ ਵਧੀਆਂ ਢੰਗ ਨਾਲ ਨਿਭਾਉਣ ਵਾਲੇ ਬਲਾਕ ਨਵਾਂ ਸ਼ਹਿਰ ਦੇ 30 ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇੱਕ ਸਾਦੇ ਸਮਾਗਮ ਦੌਰਾਨ ਸ਼੍ਰੀ ਰੌਸ਼ਨ ਲਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਨਵਾਂ ਸ਼ਹਿਰ ਨੇ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹੁੰਦੇ ਹਨ। ਇੱਕ ਵਧੀਆਂ ਅਤੇ ਨਰੋਏ ਸਮਾਜ ਦੀ ਨੀਂਹ ਇੱਕ ਵਧੀਆਂ ਅਧਿਆਪਕ ਵੱਲੋਂ ਹੀ ਰੱਖੀ ਜਾਂਦੀ ਹੈ,ਕਿਉਂਕਿ ਅਧਿਆਪਕ ਨੇ ਹੀ ਸਮਾਜ ਨੂੰ ਚੰਗੀ ਸੇਧ ਦੇਣੀ ਹੁੰਦੀ ਹੈ। ਇਸ ਲਈ ਅਧਿਆਪਕ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਸਮਾਜ ਪ੍ਰਤੀ ਆਪਣੇ ਫ਼ਰਜ਼ ਨੂੰ ਇਮਾਨਦਾਰੀ ਨਾਲ ਪੂਰਾ ਕਰਨਾ ਚਾਹੀਦਾ ਹੈ।ਇਸ ਮੌਕੇ ਸ਼੍ਰੀ ਗੁਰਦਿਆਲ ਮਾਨ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਅੱਗੇ ਵਧਾਉਣ ਵਿੱਚ ਮਾਰਗ ਦਾਰਸ਼ਿਕ ਦਾ ਕੰਮ ਕਰਨ। ਉਨ੍ਹਾਂ ਕਿਹਾ ਕਿ ਬੱਚੇ ਦਾ ਮਨ ਕੋਰੀ ਸਲੇਟ ਦੀ ਤਰ੍ਹਾਂ ਹੁੰਦਾ ਹੈ,ਅਧਿਆਪਕ ਨੇ ਜੋ ਉਸ ਉੱਤੇ ਉੱਕਰ ਦੇਣਾ ਹੁੰਦਾ,ਸਾਰੀ ਉਮਰ ਉਸ ਦਾ ਪ੍ਰਭਾਵ ਬੱਚੇ ਦੀ ਜ਼ਿੰਦਗੀ ਉੱਤੇ ਰਹਿੰਦਾ ਹੈ। ਇਸ ਲਈ ਅਧਿਆਪਕ ਨੂੰ ਰੋਲ ਮਾਡਲ ਦਾ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸ਼੍ਰੀਮਤੀ ਸੁਰਿੰਦਰ ਕੌਰ ਸੈਂਟਰ ਹੈੱਡ ਟੀਚਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਧਿਆਪਕਾਂ ਵੱਲੋਂ ਕੀਤੇ ਕੰਮ ਦੀ ਸਮੇਂ-ਸਮੇਂ ਤੇ ਕੀਤੀ ਪ੍ਰਸ਼ੰਸਾ ਉਨ੍ਹਾਂ ਅਤੇ ਬਾਕੀ ਅਧਿਆਪਕਾਂ ਨੂੰ ਅੱਗੇ ਵਧਣ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦੀ ਹੈ। ਇਸ ਲਈ ਸਾਨੂੰ ਅਧਿਆਪਕਾਂ ਦੀ ਹੌਸਲਾ ਅਫ਼ਜਾਈ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਰਮਨ ਕੁਮਾਰ, ਬਲਕਾਰ ਚੰਦ, ਹੰਸ ਰਾਜ ,ਜਸਵਿੰਦਰ ਕੌਰ ਸਾਰੇ ਸੈਂਟਰ ਹੈੱਡ ਟੀਚਰਜ਼, ਜੁਗਿੰਦਰ ਪਾਲ ਬਲਾਕ ਖੇਡ ਅਫ਼ਸਰ, ਰਾਮ ਲਾਲ,ਬਲਜਿੰੰਦਰ ਸਿੰਘ,ਅਸ਼ਵਨੀ ਕੁਮਾਰ, ਬਲਵੀਰ ਨੌਰਾ, ਜਸਵੰਤ ਸਿੰਘ ਸੋਨਾ ,ਵਰਿੰਦਰ ਕੁਮਾਰ, ਸਤਪਾਲ, ਮਨਜੀਤ ਕੌਰ, ਹਰਜਿੰਦਰ ਕੌਰ, ਮੋਨਿਕਾ ਗੁਲਾਟੀ,ਬਲਵਿੰਦਰ ਕੌਰ, ਅਮਰੀਕ ਕੌਰ, ਕਿਰਨ ਬਾਲਾ, ਪਿੰਕੀ ਦੇਵੀ ਅਤੇ ਨਰਿੰਦਰ ਕੌਰ ਆਦਿ ਵੀ ਹਾਜ਼ਰ ਸਨ।
ਕੈਪਸ਼ਨ:ਸਨਮਾਨਿਤ ਹੋਏ ਅਧਿਆਪਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਾਲ ਗਰੁੱਪ ਫੋਟੋ ਕਰਵਾਉਂਦੇ ਹੋਏ।
ਕੈਪਸ਼ਨ:ਸਨਮਾਨਿਤ ਹੋਏ ਅਧਿਆਪਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਾਲ ਗਰੁੱਪ ਫੋਟੋ ਕਰਵਾਉਂਦੇ ਹੋਏ।