7 ਦੁਸ਼ਹਿਰਾ ਕਮੇਟੀਆਂ ਨੂੰ ਦੁਸ਼ਹਿਰਾ ਮਨਾਉਣ ਦੀ ਦਿੱਤੀ ਪ੍ਰਵਾਨਗੀ - ਕਮਿਸ਼ਨਰ ਪੁਲਿਸ

ਅੰਮ੍ਰਿਤਸਰ 3 ਅਕਤੂਬਰ : 05 ਅਕਤੂਬਰ 2022 (ਬੁੱਧਵਾਰ)ਨੂੰ ਦੁਸ਼ਹਿਰੇ ਵਾਲੇ ਦਿਨ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ 07 ਦੁਸ਼ਹਿਰਾਂ ਕਮੇਟੀਆਂ,ਸ੍ਰੀ ਦੁਰਗਿਆਨਾ ਮੰਦਰ, ਗਰਾਊਂਡ ਮਾਤਾ ਭਰਦਕਾਲੀ, ਪੁਰਾਣਾ ਨਰੈਣਗੜ੍ਹ ਬਾਈਪਾਸ ਛੇਹਰਟਾ, ਟਿੱਬਾ ਗਰਾਊਂਡ ਰਾਮ ਨਗਰ ਕਲੋਨੀ, ਲਕਸ਼ਮੀ ਵਿਹਾਰ ਦੁਸ਼ਹਿਰਾ ਗਰਾਊਂਡ, ਲੇਨ ਨੰਬਰ 05 ਡੀ.ਆਰ. ਇੰਨਕਲੇਵ ਅਤੇ ਟੈਲੀਫੋਨ ਐਕਸਚੇਜ਼ ਕਟੜਾ ਸ਼ੇਰ ਸਿੰਘ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ।    ਸ੍ਰੀ ਅਰੁਨ ਪਾਲ ਸਿੰਘ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵਲੋਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ, ਸਕਿਉਰਟੀ ਦੇ ਪੁਖਤਾ ਬੰਦੋਬਸਤ ਕੀਤੇ ਗਏ ਹਨ ਅਤੇ ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਡੀ.ਸੀ.ਪੀ,ਲਾਅ-ਐਂਡ-ਆਰਡਰ,ਅੰਮ੍ਰਿਤਸਰ ਅਤੇ ਸ੍ਰੀ ਮੁੱਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਮੂੰਹ ਏ.ਡੀ.ਸੀ.ਪੀ ਤੇ ਏ.ਸੀ.ਪੀ.ਰੈਂਕ ਦੇ ਅਫ਼ਸਰਾਂਨ, ਮੁੱਖ ਅਫ਼ਸਰਾਨ ਅਤੇ ਪੁਲਿਸ ਕਮਰਚਾਰੀਆਂ ਨੂੰ ਦੁਸ਼ਹਿਰਾ 'ਡਿਊਟੀ ਤੇ ਲਗਾਇਆ ਗਿਆ ਹੈ। ਕਮਿਸ਼ਨਰ ਪੁਲਿਸ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਅਮਨ ਕਾਨੂੰਨ ਦੀ ਸਥਿਤੀ ਅਤੇ ਸ਼ਾਤੀ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਜਾਂ ਹੁਲੜਬਾਜ਼ੀ ਨਾ ਕੀਤੀ ਜਾਵੇ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ ਜਾਵੇ।  ਉਨਾਂ ਕਿਹਾ ਕਿ ਅਗਰ ਕਿਸੇ ਕਿਸਮ ਦਾ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ/ਲਵਾਰਸ ਵਸਤੂ ਦਿਖਾਈ ਦਿੰਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੰਜਾਬ ਪੁਲਿਸ ਕੰਟਰੋਲ ਰੂਮ ਦੇ 112 ਨੰਬਰ ਤੋਂ ਇਲਾਵਾ ਫੋਨ ਨੰਬਰ 97811-30666 ਤੇ ਦਿੱਤੀ ਜਾਵੇ ਤਾਂ ਜੋ ਕੋਈ ਵੀ ਅਣ-ਸੁਖਾਂਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।