ਵੋਟਰਾਂ ਨੂੰ ਆਪਣੇ ਮਤਦਾਤਾ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਲਈ ਕੈਂਪਾਂ ਦਾ ਲਾਭ ਲੈਣ ਦਾ ਸੱਦਾ
ਨਵਾਂਸ਼ਹਿਰ, 13 ਅਕਤੂਬਰ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਪ੍ਰਤੀਨਿਧਤਾ ਐਕਟ 1950 ਵਿੱਚ ਲੋੜੀਂਦੀ ਸੋਧ ਕਰਨ ਉਪਰੰਤ ਪਹਿਲੀ ਅਗਸਤ 2022 ਤੋਂ ਅਧਾਰ ਕਾਰਡ ਨੂੰ ਵੋਟਰ ਸੂਚੀ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ, ਜਿਸ ਤਹਿਤ ਜ਼ਿਲ੍ਹੇ ਵਿੱਚ 16 ਅਕਤੂਬਰ ਨੂੰ ਬੂਥ ਪੱਧਰੀ ਵਿਸ਼ੇਸ਼ ਕੈਂਪ ਲਾ ਕੇ ਬੀ ਐਲ ਓਜ਼ ਵੱਲੋਂ ਫ਼ਾਰਮ 6-ਬੀ 'ਚ ਆਧਾਰ ਕਾਰਡ ਨੰਬਰ ਪ੍ਰਾਪਤ ਕੀਤੇ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ, ਇਸ ਮੁਹਿੰਮ ਦਾ ਮੁੱਖ ਮੰਤਵ ਵੋਟਰ ਸੂਚੀ ਨੂੰ ਸ਼ੁੱਧ ਅਤੇ ਪਾਰਦਰਸ਼ੀ ਬਣਾਉਣਾ ਹੈ, ਤਾਂ ਜੋ ਕੋਈ ਵੀ ਵਿਅਕਤੀ/ਵੋਟਰ, ਦੋ ਜਾਂ ਦੋ ਤੋਂ ਵੱਧ ਥਾਵਾਂ 'ਤੇ ਆਪਣੀ ਵੋਟ ਨਾ ਬਣਾ ਸਕਣ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਸੰਬੰਧੀ ਮਿਤੀ 16.10.2022 (ਦਿਨ ਐਤਵਾਰ) ਨੂੰ ਲਾਏ ਜਾ ਰਹੇ ਬੂਥ ਪੱਧਰੀ ਵਿਸ਼ੇਸ਼ ਕੈਂਪਾਂ 'ਚ ਵੋਟਰ ਆਪਣੇ ਪੋਲਿੰਗ ਬੂਥ 'ਤੇ ਜਾ ਕੇ ਬੀ.ਐਲ.ਓ. ਨੂੰ ਆਪਣੇ ਆਧਾਰ ਕਾਰਡ ਬਾਬਤ ਜਾਣਕਾਰੀ ਦੇਣ ਤਾਂ ਜੋ ਉਨ੍ਹਾਂ ਦਾ ਵੋਟਰ ਕਾਰਡ ਅਧਾਰ ਕਾਰਡ ਨਾਲ ਲਿੰਕ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਕੋਈ ਵੀ ਵੋਟਰ ਆਪਣੇ ਮੋਬਾਈਲ ਰਾਹੀ Voter Help Line App (Voter registration->form 6B->mobile no.->Voter Card number and state Punjab->Aadhar Card number and mobile number->submit) ਜਾਂ ਆਨਲਾਈਨ NVSP (Register with Mobile number and Voter Card number->click form 6B->fil detail of Aadhar Card number and Mobile number) ਪੋਰਟਲ 'ਤੇ ਲਿੰਕ ਕਰਕੇ ਵੀ ਆਪਣਾ ਆਧਾਰ ਕਾਰਡ, ਵੋਟਰ ਸੂਚੀ ਨਾਲ ਲਿੰਕ ਕਰ ਸਕਦਾ ਹੈ। ਇਸ ਲਈ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਰ ਵਿਅਕਤੀ ਆਪਣੀ ਨਿੱਜੀ ਜਿੰਮੇਵਾਰੀ ਸਮਝਦੇ ਹੋਏ, ਆਪਣੇ ਆਧਾਰ ਕਾਰਡ ਨੂੰ