ਜਲ੍ਹਿਆਂ ਵਾਲੇ ਬਾਗ਼ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਮਹਿਤਾਬ ਸਿੰਘ ਬੀਰ ਹੁਣਾਂ ਦੀ ਅਗਵਾਈ ਹੇਠ ਪੱਛੜੀਆਂ ਸ਼੍ਰੇਣੀਆਂ ਜਾਂ ਅਖੌਤੀ ਨੀਵੀਆਂ ਜਾਤਾਂ ਦਾ ਇਕ ਇੱਕਠ ਹੋਇਆ

1️⃣2️⃣ ਅਕਤੂਬਰ 1920

*12 ਅਕਤੂਬਰ,1920 ਵਾਲੇ ਦਿਨ ਜਲ੍ਹਿਆਂ ਵਾਲੇ ਬਾਗ਼ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਮਹਿਤਾਬ ਸਿੰਘ ਬੀਰ ਹੁਣਾਂ ਦੀ ਅਗਵਾਈ ਹੇਠ ਪੱਛੜੀਆਂ ਸ਼੍ਰੇਣੀਆਂ ਜਾਂ ਅਖੌਤੀ ਨੀਵੀਆਂ ਜਾਤਾਂ ਦਾ ਇਕ ਇੱਕਠ ਹੋਇਆ।*

ਅਖੌਤੀ ਨੀਵੀਂ ਜਾਤੀ ਵਾਲੇ ਅਖਵਾਏ ਜਾਣ ਵਾਲੇ ਸਿੱਖਾਂ ਨੂੰ ਅੰਮ੍ਰਿਤ ਛੱਕਣ ਦੇ ਬਾਵਜੂਦ ਵੀ ਓਸ ਵੇਲੇ ਦੇ ਗੁਰਦਵਾਰਿਆਂ ਤੇ ਕਾਬਜ਼ ਭ੍ਰਿਸ਼ਟ ਮਹੰਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਵੱਲੋਂ ਦੇਗ ਕਰਵਾਉਣ, ਉਨ੍ਹਾਂ ਦੀ ਅਰਦਾਸ ਕਰਣ ਅਤੇ ਉਨ੍ਹਾਂ ਦੇ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਤੋਂ ਇਨਕਾਰ ਕਰ ਕੇ ਬੇਸ਼ਰਮੀ ਦੀ ਹੱਦ ਹੀ ਮੁੱਕਾ ਦਿੱਤੀ ਸੀ।

12 ਅਕਤੂਬਰ,1920 ਵਾਲੇ ਦਿਨ ਜਲ੍ਹਿਆਂ ਵਾਲੇ ਬਾਗ਼ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਮਹਿਤਾਬ ਸਿੰਘ ਬੀਰ ਹੁਣਾਂ ਦੀ ਅਗਵਾਈ ਹੇਠ ਪੱਛੜੀਆਂ ਸ਼੍ਰੇਣੀਆਂ ਜਾਂ ਅਖੌਤੀ ਨੀਵੀਆਂ ਜਾਤਾਂ ਦਾ ਇਕ ਇੱਕਠ ਹੋਇਆ। ਉਸ ਵਿਚ ਇਨ੍ਹਾਂ ਭ੍ਰਿਸ਼ਟ ਮਹੰਤਾਂ ਦੀ ਮਰਿਆਦਾ ਨੂੰ ਚੁਣੌਤੀ ਦੇਣ ਦੇ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ਼ ਚੜ੍ਹਾਉਣ ਦਾ ਫ਼ੈਸਲਾ ਕੀਤਾ ਗਿਆ।

12 ਅਕਤੂਬਰ,1920 ਨੂੰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਇਹ ਜਥਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਅਤੇ ਕੜਾਹ ਪ੍ਰਸ਼ਾਦ ਭੇਟ ਕਰਨ ਲਈ ਪੁੱਜਿਆ। ਜਿੱਥੇ ਪੁਜਾਰੀਆਂ ਨੇ ਪੇਸ਼ ਕਰਵਾਉਣ ਅਤੇ ਉਨ੍ਹਾਂ ਦੀ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਅਖੌਤੀ ਨੀਵੀਂ ਜਾਤੀ ਵਾਲੇ ਅਖਵਾਏ ਜਾਂਦੇ ਸਨ।
ਇੰਝ 12 ਅਕਤੂਬਰ,1920 ਵਾਲੇ ਦਿਨ ਅਖੌਤੀ ਨੀਵੀਂ ਜਾਤੀ ਵਾਲੇ ਅਖਵਾਏ ਜਾਣ ਵਾਲੇ ਸਿੱਖਾਂ ਨੂੰ ਭ੍ਰਿਸ਼ਟ ਮਹੰਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਉਨ੍ਹਾਂ ਵੱਲੋਂ ਦੇਗ ਕਰਵਾਉਣ ਅਤੇ ਉਨ੍ਹਾਂ ਦੇ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
*ਇਹ ਇੱਕ ਬਹੁਤ ਹੀ ਦੁਖਦਾਈ ਅਤੇ ਨਿਰਾਸ਼ ਕਰ ਦੇਣ ਵਾਲੀ ਖਬਰ ਸੀ ਜਦੋਂ ਕੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਹਰ ਜਾਤਿ ਪਾਤਿ ਅਤੇ ਉੱਚ ਨੀਚ ਦੇ ਕਿਸੇ ਵੀ ਭੇਦ ਭਾਵ ਤੋਂ ਮੁਕਤ ਕਰ ਦਿੱਤਾ ਸੀ।

ਇਸ ਸਮੇ ਇੱਕ ਪਾਸੇ ਜਿੱਥੇ ਸਿੱਖ ਕੌਮ ਜ਼ੁਲਮਾਂ ਅਤੇ ਤਸ਼ੱਦਤਾ ਦਾ ਸ਼ਿਕਾਰ ਹੋ ਰਹੀ ਸੀ ਤਾਂ ਦੂਜੇ ਪਾਸੇ ਮਹੰਤ, ਸਿੱਖ ਗੁਰਦੁਆਰਾ ਸਾਹਿਬਾਨਾਂ ਵਿਚ ਜੋ ਕਰ ਰਹੇ ਸਨ ਉਹ ਆਪਣੇ ਆਪ ਵਿੱਚ ਇੱਕ ਸ਼ਰਮਨਾਕ ਇਤਿਹਾਸਕ ਬਿਰਤਾਂਤ ਹੈ।
ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਤੱਕ ਅਖੌਤੀ ਨੀਵੀਆਂ ਜਾਤੀਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਚ, ਆਮ ਸਿੱਖ ਸ਼ਰਧਾਲੂਆਂ ਵਾਂਗ ਵਿਚਰਨ ਦੀ ਇਜ਼ਾਜਤ ਨਹੀਂ ਸੀ ਹੁੰਦੀ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਉਨ੍ਹਾਂ ਦੇ ਵਾਸਤੇ ਵੱਖਰਾ ਸਮਾਂ ਮਿਥਿਆ ਹੋਇਆ ਸੀ ਅਤੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਦੇ ਲਈ ਵੀ ਖਾਸ ਥਾਂ ਮੁਕਰਰ ਸੀ।
ਜਿੱਥੇ ਉਹ ਇੱਕ ਜਗ੍ਹਾ ਉੱਪਰ ਹੀ ਇਸ਼ਨਾਨ ਕਰਨ ਦੇ ਲਈ ਪਾਬੰਦ ਸਨ। ਇਹ ਸੋਚ ਮਹੰਤਾਂ ਦੀ ਸੀ,ਜੋ ਗੁਰੂ ਸਿਧਾਂਤਾਂ ਦੀ ਘੋਰ ਉਲੰਘਣਾ ਸੀ,ਮਹੰਤ ਕਿਉਂਕਿ ਜ਼ਾਤ ਪਾਤ ਦੇ ਹਾਮੀ ਸਨ, ਇਸ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਸੰਭਾਲ ਕਰ ਰਹੀ, ਮਨਮਤੀਏ ਮਹੰਤਾਂ ਦੀ ਇਹ ਪੁਜਾਰੀ ਜਮਾਤ ਕਿਸੇ ਦੀ ਗਲ ਸੁਣਨ ਦੇ ਲਈ ਤਿਆਰ ਨਹੀਂ ਸੀ।
ਦੂਜੇ ਪਾਸੇ ਗੋਰੀ ਸਰਕਾਰ ਦਾ ਥਾਪੜਾ ਇਨ੍ਹਾਂ ਦੀ ਪਿੱਠ ਉਤੇ ਸੀ।ਇਸ ਵਕਤ ਬਹੁਤ ਹੀ ਨਿੰਦਣਯੋਗ ਹਾਲਾਤ ਬਣ ਚੁੱਕੇ ਸਨ, ਜਿਨ੍ਹਾਂ ਦੇ ਨਾਲ ਨਜਿੱਠਣ ਦੇ ਲਈ "ਖਾਲਸਾ ਬਿਰਾਦਰੀ ਕਾਰਜ ਸਾਧਕ ਦਲ" ਨਾਂ ਦੀ ਇਕ ਜਥੇਬੰਦੀ ਅੱਗੇ ਆਈ ਇਸ ਸੰਸਥਾ ਦੀ ਕਮਾਨ, ਸੰਤ ਲਖਬੀਰ ਸਿੰਘ ਦੇ ਪੁੱਤਰ ਭਾਈ ਮਹਿਤਾਬ ਸਿੰਘ ਦੇ ਹੱਥਾਂ ਵਿੱਚ ਸੀ।
*ਇਸ ਜਥੇਬੰਦੀ ਵਲੋਂ ਕੁਝ ਬੁੱਧੀਜੀਵੀਆਂ ਦੀ ਹਮਾਇਤ ਦੇ ਨਾਲ ਅਖੋਤੀ ਜਾਤ ਪਾਤ ਦਾ ਸਿੱਖ ਧਰਮ ਵਿੱਚ ਕੋਈ ਸੰਕਲਪ ਹੀ ਨਹੀਂ ਹੈ,ਬਾਬਤ ਪਰਚਾਰ ਦੇ ਲਈ ਮਿਤੀ 25, 26 ਅਤੇ 27 ਅੱਸੂ ਸੰਮਤ 1977 ਮੁਤਾਬਿਕ 10, 11 ਅਤੇ 12 ਅਕਤੂਬਰ 1920 ਵਾਲੇ ਤਿੰਨ ਦਿਨ ਜਲ੍ਹਿਆਂਵਾਲੇ ਬਾਗ਼ ਵਿਚ ਦੀਵਾਨ ਸਜਾਏ ਗਏ।*

ਪਹਿਲੇ ਦੋ ਦਿਨ ਸਿੱਖ ਪੰਥ ਵਿੱਚ ਅਖੌਤੀ ਜਾਤ ਪਾਤ ਨੂੰ ਮਿਟਾਉਣ ਦੇ ਪੱਖ ਵਿਚ ਅਤੇ ਸਤਿਗੁਰੂ ਜੀ ਦਾ ਸਰਬ ਸਾਂਝੀਵਾਲਤਾ ਵਾਲਾ ਸੰਦੇਸ਼ ਦ੍ਰਿੜ੍ਹ ਕਰਵਾਉਣ ਦੇ ਲਈ ਖੁੱਲ ਕੇ ਪ੍ਰਚਾਰ ਕੀਤਾ ਗਿਆ ਅਤੇ ਮਿੱਥੇ ਪ੍ਰੋਗਰਾਮ ਦੇ ਮੁਤਾਬਿਕ ਤੀਜੇ ਦਿਨ *ਭਾਵ 12 ਅਕਤੂਬਰ, 1920 ਵਾਲੇ ਦਿਨ ਅਖੌਤੀ ਨੀਵੀਂਆਂ ਜਾਤਾਂ ਜਾਂ ਅਖੌਤੀ ਪਛੜੀਆਂ ਜਾਤਾਂ ਵਿੱਚੋਂ ਸਿੱਖਾਂ ਵਿੱਚ ਅੰਮ੍ਰਿਤ ਅਭਿਲਾਖੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਈ ਗਈ।*
ਅੰਮ੍ਰਿਤ ਛੱਕਣ ਤੋਂ ਉਪਰੰਤ ਸਿੰਘ ਸਜੇ,ਗੁਰੂ ਕੇ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਦੇਗ ਕਰਵਾਉਣ ਅਤੇ ਭੇਟ ਅਰਦਾਸ ਕਰਵਾਉਣ ਦੀ ਮਨਸ਼ਾ ਦੇ ਨਾਲ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਰਵਾਨਾ ਹੋਏ।
ਮਿੰਟਾਂ ਸਕਿੰਟਾਂ ਵਿੱਚ ਇਹ ਗਲ ਸ਼ਹਿਰ ਵਿੱਚ ਘੁੰਮ ਗਈ ਕੇ ਅਖੌਤੀ ਨੀਵੀਆਂ ਜਾਤੀਆਂ ਵਿੱਚੋਂ ਸਿੰਘ ਸੱਜੇ ਗੁਰਸਿੱਖ ਸ੍ਰੀ ਦਰਬਾਰ ਸਾਹਿਬ ਦੇਗ਼ ਕਰਵਾਉਣ ਜਾ ਰਹੇ ਹਨ।
ਇਸ ਦਾ ਕਾਰਨ ਇਹ ਸੀ ਕਿ ਪਹਿਲਾਂ ਪ੍ਰਚਲਤ ਰਵਾਇਤ ਅਨੁਸਾਰ ਪੁਜਾਰੀ ਜਾਂ ਮਹੰਤ ਨਾ ਤਾਂ ਅਜਿਹੇ ( ਅਖੌਤੀ ਅਛੂਤ) ਵਿਅਕਤੀਆਂ ਪਾਸੋਂ ਕੜਾਹ ਪ੍ਰਸ਼ਾਦ ਦੀ ਦੇਗ ਸਵੀਕਾਰ ਹੀ ਕਰਦੇ ਸਨ ਅਤੇ ਨਾ ਹੀ ਉਨ੍ਹਾਂ ਦੀ ਅਰਦਾਸ ਹੀ ਕਰਦੇ ਸਨ।
ਪਿਛਲੇ ਲੰਮੇ ਸਮੇਂ ਤੋਂ ਅਖੌਤੀ ਨੀਵੀਂਆਂ ਜਾਤੀਆਂ ਵਿਚੋਂ ਕੋਈ ਵੀ ਵਿਅਕਤੀ ਮਹੰਤਾਂ ਦੀਆਂ ਇਨ੍ਹਾਂ ਰਵਾਇਤ ਨੂੰ ਚੁਣੌਤੀ ਦੇਣ ਦਾ ਹੌਸਲਾ ਨਹੀਂ ਸੀ ਕਰ ਸਕਿਆ। ਪਰ ਇਸ ਵਾਰ ਇਹ ਗੁਰੂ ਕੇ ਸਿੱਖ ਗੁਰੂ ਦੇ ਹੋਸਲੇ ਦੇ ਨਾਲ ਭਰਪੂਰ ਸਨ ਅਤੇ ਪੰਥ ਦੇ ਕਈ ਬੁੱਧੀਜੀਵੀਆਂ ਅਤੇ ਕਈ ਸਤਿਕਾਰਯੋਗ ਸਖਸ਼ੀਅਤਾਂ ਇਨ੍ਹਾਂ ਦੇ ਨਾਲ ਸਨ, ਜਿਨ੍ਹਾਂ ਵਿਚ ਖਾਲਸਾ ਕਾਲਜ ਦੇ ਤਿੰਨ ਪ੍ਰੋਫ਼ੈਸਰ ਭਾਈ ਤੇਜਾ ਸਿੰਘ,ਭਾਈ ਨਿਰੰਜਨ ਸਿੰਘ ਅਤੇ ਬਾਵਾ ਹਰਿਕਿਸ਼ਨ ਸਿੰਘ ਵੀ ਇਨ੍ਹਾਂ ਦੇ ਨਾਲ ਤੁਰ ਰਹੇ ਸਨ।
ਇਹ ਸਾਰੇ ਸੰਗਤ ਰੂਪ ਵਿਚ ਦਰਬਾਰ ਸਾਹਿਬ ਵੱਲ ਜਾ ਰਹੇ ਸਨ ਅਤੇ ਮਹੰਤਾਂ ਨੂੰ ਇਨ੍ਹਾਂ ਦੀ ਆਮਦ ਦੀ ਖਬਰ ਪੁਜ ਚੁੱਕੀ ਸੀ। ਹੋਰ ਸੰਗਤ ਵੀ ਇੱਕਠੀ ਹੋ ਗਈ ਜੋ ਇਹ ਜਾਨਣ ਦੀ ਇੱਛੁਕ ਸੀ ਕਿ ਹੁਣ ਪੁਜਾਰੀਆਂ ਦਾ ਕੀ ਵਤੀਰਾ ਹੋਵੇਗਾ?
ਇਸ ਜਥੇ ਦੇ ਦਰਬਾਰ ਸਾਹਿਬ ਪੁੱਜਣ ਤੱਕ ਕਾਫੀ ਸੰਗਤਾਂ ਇਕੱਠੀਆਂ ਹੋ ਗਈਆਂ। ਮਹੰਤਾਂ,ਪੁਜਾਰੀਆਂ ਨੇ ਆਪਣਾ ਵਤੀਰਾ ਜਰਾ ਵੀ ਨਾ ਬਦਲਿਆ। ਅੰਮ੍ਰਿਤ ਛਕ ਕੇ ਸਿੰਘ ਸਜੇ ਖਾਲਸੇ ਵੱਲੋਂ ਲੰਗਰ ਭੇਟ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਕਰਨ ਤੋਂ ਇਨ੍ਹਾਂ ਬੇਸ਼ਰਮਾਂ ਵੱਲੋਂ ਇਨਕਾਰ ਕਰ ਦਿੱਤਾ ਗਿਆ। ਇਨ੍ਹਾਂ ਦੇ ਲਈ ਅਰਦਾਸ ਕਰਨ ਤੋਂ ਵੀ ਟਾਲਾ ਵੱਟ ਲਿਆ ਗਿਆ।
ਇਨ੍ਹਾਂ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਸ੍ਰੀ ਅਕਾਲ ਤੱਖਤ ਸਾਹਿਬ ਤੋਂ ਖੜੇ ਹੋ ਕੇ ਇਹ ਐਲਾਨ ਕਰ ਦਿੱਤਾ ਕਿ ਸ੍ਰੀ ਦਰਬਾਰ ਸਾਹਿਬ ਸਾਡੇ ਸਤਿਗੁਰੂ ਦਾ ਸਿਧਾਂਤ ਹੈ,ਇਹ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ, ਇਹ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਪਾਵਨ ਦਰਬਾਰ ਹੈ। ਹੁਣ ਇਥੇ ਅਸੀਂ ਆਪ ਸਤਿਗੁਰੂ ਦੇ ਸਨਮੁੱਖ ਹੋ ਕੇ ਖੁਦ ਅਰਦਾਸ ਕਰਾਂਗੇ ਅਤੇ ਸਾਰੇ ਅੰਮ੍ਰਿਤਧਾਰੀ ਸਿੰਘ ਆਪ ਅਰਦਾਸ ਕਰਨਗੇ।

ਪ੍ਰੋ. ਨਿਰੰਜਨ ਸਿੰਘ ਜੀ ਨੇ ਇਸ ਮੌਕੇ ਦਾ ਅੱਖੀਂ ਡਿੱਠਾ ਹਾਲ 'ਅਕਾਲੀ ਲਹਿਰ ਦੀਆਂ ਕੁੱਝ ਯਾਦਾਂ' ਵਿਚ ਇਝ ਅੰਕਿਤ ਕੀਤਾ ਹੈ:
*"ਸਾਰਿਆਂ ਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਕੀਤੀ, ਪਰ ਪੁਜਾਰੀ ਅਰਦਾਸਾਂ ਕਰਨ ਨੂੰ ਤਿਆਰ ਨਹੀਂ ਹੋਏ। ਬਾਵਾ ਜੀ ਪ੍ਰੋ. ਹਰਿਕ੍ਰਿਸ਼ਨ ਸਿੰਘ ਨੇ ਪਹਿਲਾਂ ਪੁਜਾਰੀ ਨੂੰ ਅਤੇ ਉਸਦੇ ਪਿੱਛੋਂ ਭਾਈ ਗੁਰਬਚਨ ਸਿੰਘ ਗਰੰਥੀ ਨੂੰ, ਜੋ ਤਾਬਿਆ ਬੈਠੇ ਸਨ, ਬੜੇ ਸਹਿਜ ਸ਼ਬਦਾਂ ਵਿਚ ਅਪੀਲ ਕੀਤੀ ਕਿ ਅਰਦਾਸ ਕਰ ਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਦਿਓ ਪਰ ਉਹ ਨਾ ਮੰਨੇ। ਇਸੇ ਵੇਲੇ ਬਾਹਰੋਂ ਜੈਕਾਰਿਆਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਜੈਕਾਰਿਆਂ ਦੀ ਗੂੰਜ ਦੇ ਨਾਲ ਜਥੇਦਾਰ ਕਰਤਾਰ ਸਿੰਘ ਝੱਬਰ, ਪ੍ਰੋ ਤੇਜਾ ਸਿੰਘ ਚੂਹੜਕਾਣਾ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਹੱਥਾਂ ਵਿਚ ਕਿਰਪਾਨਾਂ ਅਤੇ ਟਕੂਏ ਫੜੇ ਹੋਏ ਅੰਦਰ ਦਾਖਲ ਹੋਏ। ਉਨ੍ਹਾਂ ਅੰਦਰ ਆਉਂਦਿਆਂ ਹੀ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ, ਜਿਸਦੇ ਨਾਲ ਸਾਰਾ ਸ੍ਰੀ ਦਰਬਾਰ ਸਾਹਿਬ ਗੂੰਜ ਉੱਠਿਆ, ਅਤੇ ਪੂਰਾ ਵਾਤਾਵਰਣ ਹੀ ਬਦਲ ਗਿਆ।* 

ਆਖਰ ਸਿੱਖਾਂ ਅਤੇ ਪੁਜਾਰੀਆਂ ਦੀਆਂ ਦੋਵਾਂ ਧਿਰਾਂ ਨੇ ਇਸ ਫ਼ੈਸਲੇ 'ਤੇ ਸਹਿਮਤੀ ਜਤਾਈ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲੈ ਲਿਆ ਜਾਵੇ ਅਤੇ ਉਸ ਪਵਿੱਤਰ ਵਾਕ ਦੀ ਮੁਬਾਰਕ ਰੋਸ਼ਨੀ ਵਿਚ ਅਗਲੀ ਕਾਰਵਾਈ ਕੀਤੀ ਜਾਵੇ।
ਪਵਿੱਤਰ ਵਾਕ ਲਏ ਗਏ ਜੋ ਸੋਰਠਿ ਰਾਗ ਵਿੱਚ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਮੁਬਾਰਿਕ ਬਾਣੀ ਵਿਚੋਂ ਆਏ।
ਸੋਰਠਿ ਮਹਲਾ ਤੀਜਾ ਦੂਤਕੀ 
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥'
ਦੇ ਅਰਥ ਸਪਸ਼ਟ ਸਨ।
ਵਾਕ ਸਰਵਣ ਕਰਕੇ ਸਾਰੀ ਸੰਗਤ ਖ਼ੁਸ਼ੀ ਵਿੱਚ ਸਤਿਗੁਰੂ ਜੀ ਦਾ ਧੰਨਵਾਦ ਕਰਨ ਲਗ ਪਈ।ਪੁਜਾਰੀ ਵੀ ਸੰਗਤ ਦਾ ਰੋਹ ਸਮਝ ਗਏ। ਉਨ੍ਹਾਂ ਭੇਟ ਕੀਤਾ ਕੜਾਹ ਪ੍ਰਸ਼ਾਦ ਪ੍ਰਵਾਨ ਕੀਤਾ ਅਤੇ ਅਰਦਾਸ ਵੀ ਕੀਤੀ ਅਤੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤਾ ਦਿੱਤਾ ਗਿਆ।

ਸ੍ਰੀ ਦਰਬਾਰ ਸਾਹਿਬ ਵਿਚ ਹਾਜ਼ਰੀ ਭਰਨ ਮਗਰੋਂ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਚਾਲੇ ਪਾਏ। ਸ੍ਰੀ ਦਰਬਾਰ ਸਾਹਿਬ ਵਿਖੇ ਹੋਇਆ ਫ਼ੈਸਲਾ ਸ੍ਰੀ ਅਕਾਲ ਤਖਤ ਤੇ ਬੈਠੇ ਪੁਜਾਰੀਆਂ ਤਕ ਵੀ ਪੁੱਜ ਗਿਆ।
*ਇੰਝ ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀਆਂ ਵੱਲੋਂ ਪ੍ਰਚਲਤ ਰਵਾਇਤ ਨੂੰ ਦਿੱਤੀ ਤਿਲਾਂਜਲੀ' ਤੇ ਗੁੱਸੇ ਵਿੱਚ ਅੱਗ ਬਬੂਲੇ ਤਾਂ ਹੋਏ ਪਰ ਗੁਰੂ ਵਾਕ ਅਤੇ ਸੰਗਤ ਦੇ ਰੋਸ ਦਾ ਸਾਹਮਣਾ ਕਰਨ ਦਾ ਹੌਸਲਾ ਉਨ੍ਹਾਂ ਵਿਚ ਨਹੀਂ ਸੀ। ਇਸ ਲਈ ਉਹ ਉਥੋਂ ਭਜ ਗਏ।* 

ਪੁਜਾਰੀਆਂ ਦੇ ਭੱਜ ਜਾਣ ਤੋਂ ਬਾਅਦ ਉਨ੍ਹਾਂ ਦੀ ਗ਼ੈਰਹਾਜ਼ਰੀ ਦੀ ਇਤਲਾਹ ਸਰਬਰਾਹ ਸਰਦਾਰ ਸੁੰਦਰ ਸਿੰਘ ਰਾਮਗੜ੍ਹੀਆ ਨੂੰ ਦਿੱਤੀ ਗਈ। ਸਰਬਰਾਹ ਸਰਦਾਰ ਸੁੰਦਰ ਸਿੰਘ ਨੇ ਪੁਜਾਰੀਆਂ ਨੂੰ ਸ੍ਰੀ ਅਕਾਲ ਤਖਤ ਵਿਖੇ ਹਾਜ਼ਰ ਹੋਣ ਲਈ ਸੁਨੇਹਾ ਭੇਜਿਆ,ਪਰ ਪੁਜਾਰੀਆਂ ਦੇ ਵਾਪਸ ਨਾ ਪਰਤਣ ਵਾਲੇ ਵਤੀਰੇ ਨੂੰ ਦੇਖਦਿਆਂ ਬਾਕੀ ਦੀ ਕਾਰਵਾਈ ਜਥੇਦਾਰ ਕਰਤਾਰ ਸਿੰਘ ਝੱਬਰ ਹੁਣਾਂ ਨੇ ਆਪਣੇ ਹੱਥ ਵਿੱਚ ਲੈ ਲਈ।
ਇਸ ਘਟਨਾ ਦਾ ਜ਼ਿਕਰ 'ਅਕਾਲੀ ਮੋਰਚੇ ਅਤੇ ਝੱਬਰ' ਨਾਂ ਦੀ ਪੁਸਤਕ ਦੇ ਲੇਖਕ ਸਰਦਾਰ ਨਰੈਣ ਸਿੰਘ ਨੇ ਇੰਜ ਕੀਤਾ ਹੈ:-

*ਸਭਨਾਂ ਨੂੰ ਸ੍ਰੀ ਤਖਤ ਸਾਹਿਬ ਦੇ ਸਾਹਮਣੇ ਖੜੇ ਕਰਕੇ ਸਰਦਾਰ ਝੱਬਰ ਨੇ ਅਰਦਾਸਾ ਸੋਧਿਆ, 'ਸੱਚੇ ਪਾਤਸ਼ਾਹ ਜੀ! ਇਹ ਆਪ ਜੀ ਦੇ ਸਿੱਖ ਤਨ,ਮਨ ਅਤੇ ਧਨ ਨੂੰ ਆਪ ਜੀ ਦੇ ਸਪੁਰਦ ਕਰਦੇ ਹਨ,ਆਪਣੇ ਸੇਵਕਾਂ ਦੇ ਅੰਗ ਸੰਗ ਰਹਿਣਾ ਤੇ ਸਹਾਇਤਾ ਕਰਨੀ, ਤੇ ਸੇਵਾ ਦਾ ਬਲ ਬਖ਼ਸ਼ਣਾ।*

ਜਥੇਦਾਰ ਝੱਬਰ ਜੀ ਨੇ ਖਾਲਸਾ ਬਰਾਦਰੀ ਦੇ ਸਕੱਤਰ ਭਾਈ ਮਹਿਤਾਬ ਸਿੰਘ 'ਬੀਰ' ਨੂੰ ਕਿਹਾ ਕਿ ਲਿਆਓ ਕੜਾਹ ਪ੍ਰਸ਼ਾਦ,ਤਾਂ ਕੜਾਹ ਪ੍ਰਸ਼ਾਦ ਲਿਆਂਦਾ ਗਿਆ।ਇੰਝ 25 ਰੁਪਏ ਦੀ ਦੇਗ ਅਤੇ 25 ਰੁਪਏ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਟ ਕੀਤੇ ਗਏ। ਅਰਦਾਸਾ ਕਰ ਕੇ ਸਭਨਾਂ ਦੇ ਵਿੱਚ ਦੇਗ਼ ਵਰਤਾਈ ਗਈ।
ਜਥੇਦਾਰ ਕਰਤਾਰ ਸਿੰਘ ਝੱਬਰ ਨੇ ਆਪਣੇ ਲੈਕਚਰ ਵਿੱਚ ਕਿਹਾ,
*"ਖਾਲਸਾ ਜੀ! ... ਪੁਜਾਰੀਆਂ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ ਅਤੇ ਇਨ੍ਹਾਂ ਦਾ ਬੇੜਾ ਅੱਜ ਡੁੱਬ ਗਿਆ ਹੈ। ਸੋ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਹੁਣ ਪੰਥ ਆਪ ਕਰੇਗਾ। ਸ੍ਰੀ ਤਖਤ ਸਾਹਿਬ ਦੇ ਜਥੇਦਾਰ ਵਜੋਂ ਮੈਂ ਜਥੇਦਾਰ ਤੇਜਾ ਸਿੰਘ ਭੁੱਚਰ ਹੁਣਾਂ ਦਾ ਨਾਮ ਤਜਵੀਜ਼ ਕਰਦਾ ਹਾਂ।*

ਇਸ ਵੇਲੇ ਜਥੇਦਾਰ ਭੁੱਚਰ ਪੁਰਾਤਨ ਸਿੰਘਾਂ ਵਾਲਾ ਗੋਲ ਅਤੇ ਕਾਲਾ ਦਸਤਾਰਾ ਸੀਸ 'ਤੇ ਸਜਾਈ ਅਤੇ ਖਾਲਸਾਈ ਬਾਣਾ ਪਾਈ ਬੈਠੇ ਸਨ, ਦਸਤਾਰ ਦੇ ਉੱਤੇ ਚੱਕਰ ਵੀ ਸਜਾਇਆ ਹੋਇਆ ਸੀ। ਜਥੇਦਾਰ ਝੱਬਰ ਹੁਣਾਂ ਨੇ ਜਥੇਦਾਰ ਭੁੱਚਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜਥੇਦਾਰ ਸਾਹਿਬ ਜੀ ਖੜ੍ਹੇ ਹੋ ਕੇ ਸੰਗਤ ਨੂੰ ਦਰਸ਼ਨ ਦਿਓ। ਆਪ ਉਸੇ ਵੇਲੇ ਹੱਥ ਜੋੜ ਕੇ ਖੜ੍ਹੇ ਹੋ ਗਏ। ਸੰਗਤਾਂ ਨੇ ਜੈਕਾਰਿਆਂ ਨਾਲ ਨਵੇਂ ਜਥੇਦਾਰ ਦਾ ਸੁਆਗਤ ਕਰਦਿਆਂ ਹੋਇਆਂ ਉਨ੍ਹਾਂ ਨੂੰ ਪ੍ਰਵਾਨਗੀ ਦਿੱਤੀ।
ਜਥੇਦਾਰ ਝੱਬਰ ਜੀ ਨੇ ਜਥੇਦਾਰ ਭੁੱਚਰ ਜੀ ਨੂੰ ਕਿਹਾ ਕਿ ਹੁਣ ਆਪ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਾਉ ਅਤੇ ਪੰਥ ਦੀ ਕਮਾਨ ਸੰਭਾਲ ਲਵੋ।
ਜਥੇਦਾਰ ਭੁੱਚਰ ਜੀ ਉੱਠ ਕੇ ਸ੍ਰੀ ਤਖਤ ਸਾਹਿਬ 'ਤੇ ਪੁੱਜ ਗਏ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
ਅਗਲੇ ਦਿਨ 1 ਅਕਤੂਬਰ,1920 ਨੂੰ ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਨੇ ਮੁਖੀ ਸਿੱਖਾਂ ਨੂੰ ਅਤੇ ਪੁਜਾਰੀਆਂ ਨੂੰ ਆਪਣੀ ਕੋਠੀ ਵਿੱਚ ਬੁਲਾਇਆ। ਪਰ ਪੁਜਾਰੀ ਇਸ ਮੀਟਿੰਗ ਵਿਚ ਵੀ ਨਹੀਂ ਪੁੱਜੇ। 

ਡਿਪਟੀ ਕਮਿਸ਼ਨਰ ਨੇ ਸਿੰਘਾਂ ਨੂੰ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਚਲਾਉਣ ਲਈ ਇਕ ਆਰਜ਼ੀ ਕਮੇਟੀ ਗਠਿਤ ਕਰਨ ਦਾ ਸੁਝਾਓ ਦਿੱਤਾ।

ਸੋ ਹਾਜ਼ਰ ਸੰਗਤ ਦੀ ਸਲਾਹ ਨਾਲ ਅੱਠ ਮੈਂਬਰੀ ਕਮੇਟੀ ਦਾ ਅਰਜ਼ੀ ਤੌਰ ਤੇ ਗਠਨ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਦੇ ਸੁਝਾਅ ਉੱਤੇ ਨੌਵਾਂ ਮੈਂਬਰ ਤਤਕਾਲੀ ਸਰਬਰਾਹ ਸਰਦਾਰ ਸੁੰਦਰ ਸਿੰਘ ਰਾਮਗੜ੍ਹੀਆ ਨੂੰ ਬਣਾ ਕੇ ਉਸ ਨੂੰ ਕਮੇਟੀ ਦਾ ਮੁਖੀ ਥਾਪਿਆ ਗਿਆ।ਡਿਪਟੀ ਕਮਿਸ਼ਨਰ ਨੇ ਇਸ ਕਮੇਟੀ ਨੂੰ ਲਿਖਤੀ ਪ੍ਰਵਾਨਗੀ ਦੇ ਦਿੱਤੀ।

*ਇੰਝ ਨਿਚੋੜ ਵਜੋਂ ਆਖਰ ਵਿੱਚ ਇਹ ਕਿਹਾ ਜਾਣਾ ਯੋਗ ਹੋਵੇਗਾ ਕੇ ਅੱਜ ਦੇ ਦਿਨ 12 ਅਕਤੂਬਰ,1920 ਨੂੰ ਇਸ ਜਥੇ ਵਿਚ ਸਰਦਾਰ ਕਰਤਾਰ ਸਿੰਘ ਝੱਬਰ ਨੇ ਕੜਾਹ ਪ੍ਰਸ਼ਾਦ ਮੰਗਵਾ ਕੇ ਅਰਦਾਸ ਕੀਤੀ। ਇਸ ਤੋਂ ਬਾਅਦ ਸਾਰੀ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਹੋਈ।ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਵਿਚ ਜਥੇਦਾਰ ਝੱਬਰ ਨੇ ਲੈਕਚਰ ਕੀਤਾ। ਸੰਗਤਾਂ ਨੇ 25 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਨਿਯੁਕਤ ਕੀਤਾ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਬਣੇ। ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਏ। ਕਈ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਂਦਾ ਗਿਆ।*

ਇੰਝ 12 ਅਕਤੂਬਰ,1920 ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਸੰਗਤੀ ਰੂਪ ਵਿੱਚ ਸਿੱਖ ਸੰਗਤ ਦਾ ਕਬਜ਼ਾ ਹੋ ਗਿਆ।ਉਸ ਦਿਨ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਪੰਥ ਪ੍ਰਸਤੀ, ਪੰਥ ਪ੍ਰਤੀ ਸੇਵਾਵਾਂ ਭਰੇ ਜਜ਼ਬੇ ਅਤੇ ਉਨ੍ਹਾਂ ਦੀ ਕੁਰਬਾਨੀ ਦੇ ਮਾਦੇ ਨੂੰ ਮੁੱਖ ਰੱਖਦਿਆਂ ਹੋਇਆਂ, ਜਥੇਦਾਰ ਭੁੱਚਰ ਨੂੰ ਸਰਕਾਰੀ ਸ਼ਹਿ ਪ੍ਰਾਪਤ ਪੁਜਾਰੀਵਾਦ ਅਤੇ ਮਹੰਤਵਾਦ ਨੂੰ ਠੱਲ੍ਹਣ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਸਰਬਰਾਹ ਬਨਣ ਦਾ ਮਾਣ ਦਿੱਤਾ ਗਿਆ। 

ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਪੰਥਕ ਸਰੂਪ ਦੇਣ ਦੇ ਲਈ ਸ਼ਲਾਘਾ ਯੋਗ ਕਦਮ ਚੁੱਕੇ ਅਤੇ ਬਿਪਰਵਾਦੀ ਕਰਮਕਾਂਡਾ ਅਤੇ ਰਹੁ-ਰੀਤਾਂ ਨੂੰ ਗੁਰਦੁਆਰਾ ਸਾਹਿਬਾਨਾਂ ਵਿਚੋਂ ਕੱਢਣ ਦੀ ਸ਼ੁਰੂਆਤ ਕੀਤੀ। 

*ਸ੍ਰੀ ਅਕਾਲ ਬੁੰਗਾ, ਸਾਰੇ ਪੰਥਕ ਜਥੇਬੰਦਿਆਂ (ਸਮੂਹਾਂ) ਦੇ ਕੇਂਦਰ ਦੀ ਨੁਮਾਇੰਦਗੀ ਕਰਦਾ ਹੈ। ਇਹ ਉਹ ਥਾਂ ਹੈ ਜਿੱਥੇ ਗੁਰਮਤਿ ਸੰਕਲਪਾਂ ਦੀ ਘੋਸ਼ਣਾ ਕੀਤੀ ਜਾਂਦੀ ਹੈ ਅਤੇ ਘੋਸ਼ਣਾ ਕੀਤੀ ਜਾਂਦੀ ਹੈ ਜੋ ਦੁਨੀਆ ਭਰ ਦੇ ਸਾਰੇ ਸਿੱਖਾਂ ਲਈ ਪਾਬੰਦ ਹਨ। ਅਕਾਲ ਬੁੰਗਾ ਸਿੱਖਾਂ ਲਈ ਪਹਿਲਾ ਤਖ਼ਤ ਹੈ ਅਤੇ ਇਸ ਲਈ ਅਕਾਲ ਤਖ਼ਤ ਵਜੋਂ ਜਾਣਿਆ ਜਾਂਦਾ ਹੈ। ਇਸ ਸਥਾਨ 'ਤੇ ਸੁਰੱਖਿਅਤ ਕੁਝ ਹਥਿਆਰਾਂ ਵਿੱਚ ਸ਼ਾਮਲ ਹਨ:
1. ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ੍ਰੀ ਸਾਹਿਬ (ਤਲਵਾਰਾਂ) ਜੋ ਮੀਰੀ ਅਤੇ ਪੀਰੀ ਨੂੰ ਦਰਸਾਉਂਦੇ ਹਨ
2. ਗੁਰੂ ਗੋਬਿੰਦ ਸਿੰਘ ਜੀ ਦੇ
ਸ੍ਰੀ ਸਾਹਿਬ (ਤਲਵਾਰ) 3. ਬਾਬਾ ਬੁੱਢਾ ਜੀ ਦੇ
ਸ੍ਰੀ ਸਾਹਿਬ (ਤਲਵਾਰ) 4. ਭਾਈ ਜੇਠਾ ਜੀ ਦੀ ਸ੍ਰੀ ਸਾਹਿਬ (ਤਲਵਾਰ)
5. ਸ੍ਰੀ ਸਾਹਿਬ ਬਾਬਾ ਕਰਮ ਸਿੰਘ ਜੀ ਸ਼ਹੀਦ
6. ਸ੍ਰੀ ਸਾਹਿਬ ਭਾਈ ਉਦੈ ਸਿੰਘ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਨ
7. ਸ੍ਰੀ ਸਾਹਿਬ ਭਾਈ ਬਿਧੀ ਚੰਦ ਜੀ
8. ਬਾਬਾ ਗੁਰਬਖਸ਼ ਸਿੰਘ ਜੀ ਦਾ ਦੁਧਾਰਾ ਖੰਡਾ (ਦੋ ਧਾਰੀ ਤਲਵਾਰ) ਸ਼ਹੀਦ
9. ਬਾਬਾ ਦੀਪ ਸਿੰਘ ਜੀ ਦਾ ਦੁਧਾਰਾ ਖੰਡਾ (ਦੋ ਧਾਰੀ ਤਲਵਾਰ)
10. ਬਾਬਾ ਨੋਧ ਸਿੰਘ ਜੀ ਸ਼ਹੀਦ ਦਾ ਦੁਧਾਰਾ ਖੰਡਾ
11. ਖੜਗ ਭਾਈ ਬਚਿੱਤਰ ਸਿੰਘ ਜੀ ਜਿਸ ਦਾ ਵਜ਼ਨ 10 ਸੇਰ
12. ਗੁਰੂ ਹਰਗੋਬਿੰਦ ਸਾਹਿਬ ਜੀ ਦਾ "ਗੁਰਜ" 16 ਸੇਰ ਤੋਲਿਆ ਗਿਆ। ਇਹ ਧਰਮਵੀਰ ਜੱਸਾ ਸਿੰਘ ਨੂੰ ਮਾਤਾ ਸੁੰਦਰੀ ਨੇ ਦਿੱਤੀ ਸੀ
13. ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਤ ਇੱਕ ਤਲਵਾਰ ਵਰਗਾ ਹਥਿਆਰ, ਗੁਰੂ ਹਰਗੋਬਿੰਦ ਸਾਹਿਬ ਦਾ ਕਟਾਰ
14. ਬਾਬਾ ਅਜੀਤ ਸਿੰਘ ਦਾ ਕਟਾਰ
15. ਬਾਬਾ ਜੁਝਾਰ ਸਿੰਘ ਦਾ ਕਟਾਰ
16. ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾਨ
17. ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾਨ 17. ਗੁਰੂ ਹਰਗੋਬਿੰਦ ਸਾਹਿਬ 8
. ਬਾਬਾ ਦੀਪ ਸਿੰਘ ਦਾ ਪਾਸ਼ਕਾਬਾਜ
19. ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਤਲਵਾਰ ਵਰਗੀ ਹਥਿਆਰ
20. ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਪਿਸਤੌਲ
21. ਗੁਰੂ ਗੋਬਿੰਦ ਸਿੰਘ ਜੀ ਦੇ ਦੋ ਤੀਰ ਜਿਸ ਵਿੱਚ ਇੱਕ ਇੱਕ ਤੋਲਾ ਸੋਨਾ
22. ਬਾਬਾ ਦੀਪ ਸਿੰਘ ਜੀ ਦਾ ਦਰਮਿਆਨੇ ਆਕਾਰ ਦਾ ਖੰਡਾ
23. ਦੋ ਕਿਰਪਾਨਾਂ। ਬਾਬਾ ਦੀਪ ਸਿੰਘ ਜੀ
24. ਬਾਬਾ ਦੀਪ ਸਿੰਘ ਜੀ ਦੇ ਦੋ ਛੋਟੇ ਖੰਡ
25. ਬਾਬਾ ਦੀਪ ਸਿੰਘ ਜੀ ਦਾ ਚਕਰ
26. ਬਾਬਾ ਦੀਪ ਸਿੰਘ ਜੀ ਦਾ ਛੋਟਾ ਚਕਰ
27. ਬਾਬਾ ਦੀਪ ਸਿੰਘ ਜੀ ਦਾ ਸਿਰ ਸਜਾਉਣ ਦਾ ਚਕਰ

ਭੁੱਲਾਂ ਦੀ ਖਿਮਾ ਬਖਸ਼ੋ ਜੀ।