ਨਵਾਂਸ਼ਹਿਰ, 8 ਅਤਕੂਬਰ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਸ਼ਨਿੱਚਰਵਾਰ ਸ਼ਾਮ ਤੱਕ 29171 ਮੀਟਿ੍ਰਕ ਟਨ ਝੋਨੇ ਦੀ ਆਮਦ ਦਰਜ ਕੀਤੀ ਗਈ, ਜਿਸ ਵਿੱਚੋਂ 27376 ਮੀਟਿ੍ਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਅੱਜ ਦੇ ਦਿਨ ਤੱਕ 7284 ਮੀਟਿ੍ਰਕ ਟਨ ਝੋਨਾ ਖਰੀਦਿਆ ਗਿਆ ਸੀ, ਇਸ ਵਾਰ ਪਿਛਲੇ ਸੀਜ਼ਨ ਨਾਲੋਂ 20 ਹਜ਼ਾਰ ਮੀਟਿ੍ਰਕ ਟਨ ਜ਼ਿਆਦਾ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦੇ ਜਾ ਚੁੱਕੇ ਧਾਨ 'ਚੋਂ 10429 ਮੀਟਿ੍ਰਕ ਟਨ ਪਨਗ੍ਰੇਨ ਨੇ, 6982 ਮੀਟਿ੍ਰਕ ਟਨ ਮਾਰਕਫ਼ੈਡ ਨੇ 8105 ਮੀਟਿ੍ਰਕ ਟਨ ਪਨਸਪ ਨੇ, 1686 ਮੀਟਿ੍ਰਕ ਟਨ ਪੰਜਾਬ ਰਾਜ ਗੋਦਾਮ ਨਿਗਮ ਨੇ, 110 ਮੀਟਿ੍ਰਕ ਟਨ ਐਫ ਸੀ ਆਈ ਨੇ ਅਤੇ 64 ਮੀਟਿ੍ਰਕ ਟਨ ਪ੍ਰਾਈਵੇਟ ਵਪਾਰੀਆਂ ਨੇ ਖਰੀਦਿਆ ਹੈ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰੇਨੂ ਬਾਲਾ ਵਰਮਾ ਨੇ ਦੱਸਿਆ ਕਿ 48 ਘੰਟੇ ਦੀ ਸ਼ਰਤ ਮੁਤਾਬਕ ਹੁਣ ਤੱਕ 33.29 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜੋ ਕਿ 138 ਫ਼ੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਹੀ ਖਰੀਦ ਕੇਂਦਰਾਂ ਵਿੱਚ ਆਮਦ ਅਤੇ ਖਰੀਦ ਸ਼ੁਰੂ ਹੋ ਚੁੱਕੀ ਹੈ। ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਲਈ 30 ਮੰਡੀਆਂ ਕੰਮ ਕਰ ਰਹੀਆਂ ਹਨ।