ਨਹਿਰੂ ਯੁਵਾ ਕੇਂਦਰ ਵੱਲੋਂ ਕੇ ਸੀ ਕਾਲਜ ਵਿੱਚ ਯੁਵਕ ਮੇਲੇ ਦਾ ਆਯੋਜਨ

ਨਵਾਂਸ਼ਹਿਰ, 3 ਅਕਤੂਬਰ : ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਨਹਿਰੂ ਯੁਵਾ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਥਾਨਕ ਕਰਿਆਮ ਰੋਡ 'ਤੇ ਸਥਿਤ ਕੇ ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਜ਼ਿਲ੍ਹਾ ਯੁਵਾ ਅਫ਼ਸਰ ਵੰਦਨਾ ਲੌਅ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ, ਜਿਸ ਵਿੱਚ 15 ਤੋਂ 29 ਸਾਲ ਦੇ ਕਰੀਬ 300 ਨੌਜਵਾਨਾਂ ਨੇ ਭਾਗ ਲਿਆ।  ਅਜ਼ਾਦੀ ਦੇ ਅੰਮਿ੍ਰਤ ਉਤਸਵ ਨੂੰ ਸਮਰਪਿਤ ਜ਼ਿਲ੍ਹਾ ਯੁਵਕ ਮੇਲੇ ਵਿੱਚ ਪੇਂਟਿੰਗ, ਭਾਸ਼ਣ, ਕਵਿਤਾ, ਫੋਟੋਗ੍ਰਾਫੀ, ਨੌਜਵਾਨ ਵਾਰਤਾਲਾਪ, ਸਭਿਆਚਾਰਕ ਮੁਕਾਬਲੇ, ਭੰਗੜਾ ਅਤੇ ਗਿੱਧਾ ਕਰਵਾਇਆ ਗਿਆ। ਇਸ ਦੇ ਰਿਸੋਰਸ ਪਰਸਨ ਕੇ. ਸੀ. ਕੈਂਪਸ ਡਾਇਰੈਕਟਰ ਡਾ: ਰਸ਼ਮੀ ਗੁਜਰਾਤੀ, ਆਰ.ਕੇ.ਆਰਿਆ. ਕਾਲਜ ਦੇ ਪਿ੍ੰਸੀਪਲ ਡਾ: ਸੰਜੀਵ ਡਾਬਰ, ਇੰਦਰਜੀਤ ਪਾਲ, ਸ਼ਾਮ ਸੁੰਦਰ, ਸਵਿਤਾ ਰਾਣੀ, ਤੇਜਿੰਦਰ ਸਿੰਘ, ਰਮਿੰਦਰਜੀਤ ਕੌਰ, ਸੁਲੱਖਣ ਸਿੰਘ, ਸੰਜੀਵ ਦੁੱਗਲ, ਸ਼ਮਿੰਦਰ ਸਿੰਘ, ਪਵਨ ਕੁਮਾਰ, ਗੁਰਪ੍ਰੀਤ ਸਿੰਘ ਕਲਸੀ, ਪਿ੍ਰਆ, ਪੂਨਮ ਚੋਪੜਾ ਸਨ। ਸਮਾਗਮ ਤੋਂ ਪਹਿਲਾਂ ਜੋਤ ਜਗਾਈ ਗਈ, ਉਪਰੰਤ ਸਰਸਵਤੀ ਵੰਦਨਾ ਕੀਤੀ ਗਈ। ਜ਼ਿਲ੍ਹਾ ਯੁਵਾ ਅਫ਼ਸਰ ਵੰਦਨਾ ਲੌਅ ਨੇ ਦੱਸਿਆ ਕਿ ਪੇਂਟਿੰਗ ਮੁਕਾਬਲੇ ਵਿੱਚ ਕੇ ਸੀ ਕਾਲਜ ਦੀ ਅੰਜਲੀ ਨੇ ਪਹਿਲਾ, ਆਰ ਕੇ ਆਰੀਆ ਕਾਲਜ ਦੀ ਅੰਬਿਕਾ ਨੇ ਦੂਜਾ ਅਤੇ ਪੁਨੀਤ ਨੇ ਤੀਜਾ ਜਦਕਿ ਭਾਸ਼ਣ ਮੁਕਾਬਲੇ ਵਿੱਚ ਐਸ ਐਨ ਕਾਲਜ ਬੰਗਾ ਦੀ ਰੀਟਾ ਪਰਮਾਰ ਨੇ ਪਹਿਲਾ, ਸਰਕਾਰੀ ਸਕੂਲ ਕਰੀਹਾ ਦੀ ਮਹਿਕਪ੍ਰੀਤ ਨੇ ਦੂਜਾ, ਕੇਸੀ ਕਾਲਜ ਦੇ ਸ਼ੇਖ ਯਾਸਿਰ ਨੇ ਤੀਜਾ ਸਥਾਨ ਹਾਸਲ ਕੀਤਾ।  ਕਵਿਤਾ ਉਚਾਰਣ ਮੁਕਾਬਲੇ ਵਿੱਚ ਆਰ ਕੇ ਆਰੀਆ ਕਾਲਜ ਦੀ ਸਿਰਮਨਪ੍ਰੀਤ ਨੇ ਪਹਿਲਾ, ਹਰਮਨ ਕੌਰ ਨੇ ਦੂਜਾ ਅਤੇ ਕੇ ਸੀ ਕਾਲਜ ਦੀ ਸ਼ਮਨ ਅੰਸਾਰੀ ਨੇ ਤੀਜਾ ਸਥਾਨ ਹਾਸਲ ਕੀਤਾ।  ਫੋਟੋਗ੍ਰਾਫੀ ਵਿੱਚ ਭਗਵਾਨ ਮਹਾਂਵੀਰ ਸਕੂਲ ਦਾ ਰਾਜਵੀਰ ਸਿੰਘ ਪਹਿਲੇ, ਕੇ ਸੀ ਕਾਲਜ ਦਾ ਹਰਸ਼ ਬੰਗੜ ਦੂਜੇ ਅਤੇ ਕੇ ਸੀ ਕਾਲਜ ਦਾ ਰਮਨਦੀਪ ਬੱਸੀ ਤੀਜੇ ਸਥਾਨ 'ਤੇ ਰਿਹਾ। ਯੁਵਾ ਸੰਵਾਦ ਮੁਕਾਬਲੇ ਵਿੱਚ ਕੇ ਸੀ ਕਾਲਜ ਦੇ ਰਮਨਦੀਪ, ਰਵੀਸ਼ ਅਤੇ ਪੱਪੂ ਕੁਮਾਰ ਅਤੇ ਸੇਂਟ ਜੋਸਫ਼ ਸਕੂਲ ਦੀ ਵੈਸ਼ਾਲੀ ਦੀ ਟੀਮ ਪਹਿਲੇ ਸਥਾਨ 'ਤੇ ਰਹੀ।   ਸਭਿਆਚਾਰਕ ਮੁਕਾਬਲੇ ਵਿੱਚ ਐਸ ਐਨ ਕਾਲਜ ਬੰਗਾ ਦੀ ਭੰਗੜਾ ਟੀਮ ਪਹਿਲੇ, ਐਸ ਐਨ ਕਾਲਜ ਬੰਗਾ ਦੀ ਲੁੱਡੀ ਟੀਮ ਦੂਜੇ ਅਤੇ ਬੀ ਐਲ ਐਮ ਗਰਲਜ਼ ਕਾਲਜ ਦੀ ਗਿੱਧਾ ਟੀਮ ਤੀਜੇ ਸਥਾਨ 'ਤੇ ਰਹੀ। ਵੰਦਨਾ ਲੌਅ ਨੇ ਦੱਸਿਆ ਕਿ ਯੰਗ ਆਰਟਿਸਟ (ਚਿੱਤਰਕਾਰ), ਯੰਗ ਰਾਈਟਰ (ਕਵਿਤਾ ਲੇਖਣ), ਫੋਟੋਗ੍ਰਾਫੀ ਮੁਕਾਬਲੇ ਅਤੇ ਵਰਕਸ਼ਾਪ (ਮੋਬਾਈਲ ਫੋਟੋਗ੍ਰਾਫੀ) ਮੁਕਾਬਲੇ ਦੇ ਜੇਤੂਆਂ ਨੂੰ 1000 ਰੁਪਏ ਦਾ ਪਹਿਲਾ ਇਨਾਮ, 750 ਰੁਪਏ ਦਾ ਦੂਜਾ ਅਤੇ 500 ਰੁਪਏ ਦਾ ਤੀਜਾ ਇਨਾਮ ਦਿੱਤਾ ਗਿਆ ਹੈ। ਭਾਸ਼ਣ ਮੁਕਾਬਲੇ ਦੇ ਜੇਤੂਆਂ ਨੂੰ ਪਹਿਲਾ ਇਨਾਮ 5000 ਰੁਪਏ, ਦੂਜੇ ਨੂੰ 2000 ਰੁਪਏ, ਤੀਜੇ ਜੇਤੂ ਨੂੰ 1000 ਰੁਪਏ ਦਾ ਇਨਾਮ ਦਿੱਤਾ ਗਿਆ। ਸਭਿਆਚਾਰਕ ਫੈਸਟੀਵਲ-ਗਰੁੱਪ ਪੇਸ਼ਕਾਰੀ ਵਿੱਚ ਪਹਿਲਾ ਇਨਾਮ 5000 ਰੁਪਏ, ਦੂਜਾ 2500 ਰੁਪਏ ਅਤੇ ਤੀਜਾ 1250 ਰੁਪਏ ਦਿੱਤਾ ਗਿਆ ਹੈ।  ਯੁਵਾ ਸੰਵਾਦ ਭਾਰਤ @ 2047 ਦੀ ਪਹਿਲੇ ਸਥਾਨ ਵਾਲੀ ਟੀਮ ਨੂੰ 1500 ਰੁਪਏ ਪ੍ਰਤੀ ਮੈਂਬਰ ਮਿਲੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਜੇਤੂ ਪ੍ਰਤੀਯੋਗੀ ਹੁਣ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਮੰਚ 'ਤੇ ਸਾਹਮਣੇ ਲਿਆਂਦਾ ਜਾਂਦਾ ਹੈ। ਮੰਚ ਸੰਚਾਲਨ ਅਕਾਂਕਸ਼ਾ ਠਾਕੁਰ ਅਤੇ ਨਵਲੀਨ ਕੌਰ ਬਖੂਵੀ ਨੇ ਕੀਤਾ। ਇਸ ਮੌਕੇ ਡਾ: ਦੀਪਤੀ ਸ਼ਰਮਾ, ਅੰਕੁਸ਼ ਨਿਝਾਵਨ, ਐਚ ਆਰ ਮਨੀਸ਼ਾ, ਪ੍ਰੋ.  ਕਪਿਲ ਕੰਵਰ, ਡਾ: ਗੁਰਦੇਵ ਸਿੰਘ ਠਾਕੁਰ, ਮੋਨਿਕਾ ਧੰਮਾ, ਮਿਰਜ਼ਾ ਸ਼ਾਹਜਹਾਂ ਵੇਗ, ਸੁਸ਼ੀਲ ਭਾਰਦਵਾਜ, ਕੁਲਵੰਤ ਸਿੰਘ ਗਿੱਲ, ਜਗਮੀਤ ਸਿੰਘ, ਯਮਨ, ਓਮ ਪ੍ਰਕਾਸ਼, ਸੋਨੀਆ ਅੰਗਰੀਸ਼, ਗੁਰਪ੍ਰੀਤ ਸਿੰਘ, ਪ੍ਰੋ.  ਰਜਿੰਦਰ ਗੁਪਤਾ, ਭੁਪਿੰਦਰ ਕੌਰ, ਪ੍ਰਭਜੋਤ ਕੌਰ, ਅਨਾਮਿਕਾ, ਅਲਕਾ ਭਾਰਦਵਾਜ, ਗੋਬਿੰਦਾ, ਬਰਖਾ ਸੰਧੂ, ਵਿਕਾਸ ਵਿਰਦੀ, ਜਤਿੰਦਰ ਕੁਮਾਰ, ਨਵਦੀਪ, ਅਜੇ, ਵਿਪਨ ਕੁਮਾਰ, ਏ.ਈ.ਓ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।