ਹੁਸ਼ਿਆਰਪੁਰ, 8 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ 7 ਤੇ 8 ਅਕਤੂਬਰ ਨੂੰ ਨਿਕਲਣ ਵਾਲੀਆਂ ਸ਼ੋਭਾ ਯਾਤਰਾਵਾਂ ਦੇ ਸੁਚਾਰੂ ਪ੍ਰਬੰਧਾਂ ਸਬੰਧੀ ਜਾਰੀ ਪ੍ਰੈਸ ਨੋਟ ਦਾ ਮਕਸਦ ਸ਼ਰਧਾਲੂਆਂ ਨੂੰ ਜਾਣਕਾਰੀ ਦੇਣਾ ਸੀ ਤਾਂ ਜੋ ਯਾਤਰਾ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਅਤੇ ਨਾਗਰਿਕਾਂ ਨੂੰ ਡਾਇਵਰਸ਼ਨ ਪੁਆਇੰਟਾਂ ਅਤੇ ਰੂਟ ਬਾਰੇ ਸਹੀ ਜਾਣਕਾਰੀ ਮਿਲ ਸਕੇ ਅਤੇ ਸੁਚਾਰੂ ਟ੍ਰੈਫਿਕ ਵਿਵਸਥਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਸਪੱਸ਼ਟ ਕਰਦਿਆ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੋਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢੀਆਂ ਗਈਆਂ ਸ਼ੋਭਾ ਯਾਤਰਾਵਾਂ ਜ਼ਿਲ੍ਹਾ ਪ੍ਰਸ਼ਾਸਨ ਲਈ ਇਕ ਸਮਾਨ ਅਤੇ ਸਤਿਕਾਰਤ ਹਨ। ਕਿਸੇ ਵੀ ਸ਼ੋਭਾ ਯਾਤਰਾ ਨੂੰ ਮੇਨ ਕਹਿਣਾ ਸਹਿਬਨ ਸੀ ਜਿਸ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਫਿਰ ਵੀ ਇਸ ਸਬੰਧੀ ਜੇਕਰ ਕਿਸੇ ਜਥੇਬੰਦੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਪ੍ਰਸ਼ਾਸਨ ਇਸ ਲਈ ਖੇਦ ਪ੍ਰਗਟ ਕਰਦਾ ਹੈ।