ਚਾਰ ਨਗਰ ਕੌਂਸਲ ਚੋਣਾਂ ਦੇ 92 ਵਾਰਡਾਂ ਲਈ 1,97,812 ਵੋਟਰ 438 ਉਮੀਦਵਾਰਾਂ ਲਈ ਕਰਨਗੇ ਵੋਟ
ਪਟਿਆਲਾ, 12 ਫਰਵਰੀ: (ਬਿਊਰੋ) ਪਟਿਆਲਾ ਜ਼ਿਲ੍ਹੇ ਦੀਆਂ ਸਮਾਣਾ, ਰਾਜਪੁਰਾ, ਪਾਤੜਾਂ ਅਤੇ ਨਾਭਾ ਨਗਰ ਕੌਂਸਲ ਚੋਣਾਂ ਲਈ 14 ਫਰਵਰੀ 2021 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ 12 ਫਰਵਰੀ ਸ਼ਾਮ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਪਟਿਆਲਾ ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲ ਚੋਣਾਂ ਦੇ 92 ਵਾਰਡਾਂ ਲਈ 1 ਲੱਖ 97 ਹਜ਼ਾਰ 812 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿਚੋਂ 1 ਲੱਖ 3 ਹਜ਼ਾਰ 458 ਪੁਰਸ਼ ਵੋਟਰ, 94 ਹਜ਼ਾਰ 334 ਮਹਿਲਾ ਵੋਟਰ ਤੇ 20 ਤੀਸਰੇ ਲਿੰਗ ਨਾਲ ਸਬੰਧਤ ਹਨ, ਜੋ 190 ਪੋਲਿੰਗ ਬੂਥਾਂ 'ਤੇ ਜਾਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹੋਏ 438 ਉਮੀਦਵਾਰਾਂ ਲਈ ਵੋਟ ਕਰਨਗੇ। 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਸਮਾਣਾ ਨਗਰ ਕੌਂਸਲ ਦੇ 21 ਵਾਰਡਾਂ ਲਈ ਬਣਾਏ 43 ਪੋਲਿੰਗ ਬੂਥਾਂ 'ਤੇ 44 ਹਜ਼ਾਰ 288 ਵੋਟਰ 14 ਫਰਵਰੀ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ, ਇਨ੍ਹਾਂ ਵਿਚੋਂ 22 ਹਜ਼ਾਰ 942 ਪੁਰਸ਼ ਵੋਟਰ, 21 ਹਜ਼ਾਰ 332 ਮਹਿਲਾ ਵੋਟਰ ਅਤੇ 14 ਤੀਸਰੇ ਲਿੰਗ ਨਾਲ ਸਬੰਧਤ ਵੋਟਰ ਹਨ, ਜੋ 110 ਉਮੀਦਵਾਰਾਂ ਲਈ ਵੋਟ ਕਰਨਗੇ।
ਨਗਰ ਕੌਂਸਲ ਰਾਜਪੁਰਾ ਦੇ 31 ਵਾਰਡਾਂ ਲਈ ਬਣਾਏ 76 ਪੋਲਿੰਗ ਬੂਥਾਂ 'ਤੇ 80 ਹਜ਼ਾਰ 416 ਵੋਟਰ ਹਨ, ਜਿਨ੍ਹਾਂ ਵਿਚੋਂ 42 ਹਜ਼ਾਰ 9 ਪੁਰਸ਼ ਵੋਟਰ ਤੇ 38 ਹਜ਼ਾਰ 403 ਮਹਿਲਾ ਵੋਟਰ ਤੇ 4 ਤੀਸਰੇ ਲਿੰਗ ਦੇ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆ 123 ਉਮੀਦਵਾਰਾਂ ਲਈ ਵੋਟ ਕਰਨਗੇ। ਇਸੇ ਤਰ੍ਹਾਂ ਨਗਰ ਕੌਂਸਲ ਪਾਤੜਾਂ ਦੇ 17 ਵਾਰਡਾਂ ਲਈ 26 ਪੋਲਿੰਗ ਬੂਥਾਂ 'ਤੇ 23 ਹਜ਼ਾਰ 13 ਵੋਟਰ ਵੋਟ ਪਾਉਣਗੇ, ਜਿਨ੍ਹਾਂ ਚੋਂ 12 ਹਜ਼ਾਰ 49 ਪੁਰਸ਼ ਵੋਟਰ, 10 ਹਜ਼ਾਰ 962 ਮਹਿਲਾ ਵੋਟਰ ਤੇ 2 ਤੀਸਰੇ ਲਿੰਗ ਦੇ ਵੋਟਰ 109 ਉਮੀਦਵਾਰਾਂ ਲਈ ਵੋਟ ਕਰਨਗੇ। ਨਗਰ ਕੌਂਸਲ ਨਾਭਾ ਦੇ 23 ਵਾਰਡਾਂ ਲਈ 45 ਪੋਲਿੰਗ ਬੂਥ ਬਣਾਏ ਗਏ ਹਨ, ਜਿਥੇ 96 ਉਮੀਦਵਾਰਾਂ ਲਈ 50 ਹਜ਼ਾਰ 95 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿਚੋਂ 26 ਹਜ਼ਾਰ 458 ਪੁਰਸ਼ ਵੋਟਰ ਤੇ 23 ਹਜ਼ਾਰ 637 ਮਹਿਲਾ ਵੋਟਰ ਹਨ।