ਨਵਾਂਸ਼ਹਿਰ 5 ਮਈ ( ਵਿਸ਼ੇਸ਼ ਪ੍ਰਤੀਨਿਧੀ) ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਨਦੀਪ ਕਮਲ ਦੀਆ ਹਦਾਇਤਾਂ ਅਨੁਸਾਰ ਅਤੇ ਡਾਕਟਰ ਹਰਪਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਚੱਲ ਰਹੇ ਟੀਕਾਕਰਨ ਤਹਿਤ ਜ਼ਿਲ੍ਹਾ ਸਿਵਲ ਹਸਪਤਾਲ਼ ਨਵਾਂਸ਼ਹਿਰ ਵਿਖੇ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ ਸਚਿਨ ਦੀਵਾਨ ਅਤੇ ਹੋਰ ਸ਼ਹਿਰ ਵਾਸੀਆਂ ਨੇ ਕੋਰੋਨਾ-19 ਵੈਕਸੀਨ ਪ੍ਰਤੀ ਲੋਕਾਂ ਦੇ ਮਨਾਂ ਵਿਚੋਂ ਅਫ਼ਵਾਹਾਂ ਨੂੰ ਦੂਰ ਕਰਨ ਲਈ ਅੱਜ ਉੱਪਰੋਕਤ ਥਾਵਾਂ ਵਿਖੇ ਪਹੁੰਚ ਕੇ ਖ਼ੁਦ ਕੋਵਿਡਡ-19 ਦਾ ਟੀਕਾ ਲਗਵਾਇਆ ਅਤੇ ਬਾਕੀ ਬਜ਼ੁਰਗਾ ਅਤੇ ਫ਼ਰੰਟ ਲਾਈਨ ਵਰਕਰਾਂ ਨੂੰ ਪ੍ਰੇਰਤ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਨਦੀਪ ਕਮਲ ਨੇ ਕਿਹਾ ਕਿ 1 ਅਪ੍ਰੈਲ ਤੋਂ 45 ਸਾਲ ਤੋ ਉੱਪਰ ਦੇ ਵਿਅਕਤੀਆਂ ਨੂੰ ਵੀ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ ਉਹ ਆਪਣੇ ਨਾਲ ਆਈ ਡੀ ਪਰੂਫ਼ ਜ਼ਰੂਰ ਲੈ ਕੇ ਆਉਣ।
ਇਸ ਮੌਕੇ ਨੋਡਲ ਅਫ਼ਸਰ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਹਰਤੇਸ਼ ਪਾਹਵਾ ਨੇ ਦੱਸਿਆ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਜ਼ਿਲ੍ਹਾ ਹਸਪਤਾਲ਼ ਨਵਾਂਸ਼ਹਿਰ ਵਿਖੇ ਅੱਜ ਹੈਲਥ ਕੇਅਰ ਅਤੇ ਫ਼ਰੰਟ ਲਾਈਨ ਵਰਕਰਾਂ ਨੂੰ ਅਤੇ 45 ਅਤੇ 60 ਸਾਲ ਤੋ ਉੱਪਰ ਦੀ ਉਮਰ ਵਾਲਿਆਂ ਨੂੰ ਵੀ ਕੋਵਿਡ-19 ਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਦੇ ਫ਼ਰੰਟ ਲਾਈਨ ਵਰਕਰਾ ਤੇ ਉਸ ਤੋਂ ਬਾਅਦ ਬਾਕੀ ਉਮਰ ਵਾਲਿਆਂ ਨੂੰ ਲਗਾਇਆ ਜਾਣੀ ਆ ਹਨ। ਤਰਸੇਮ ਲਾਲ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਵਿਖੇ ਸੈਲਫੀ ਸਟੈਂਡ ਤੇ ਆਪਣੀ ਫ਼ੋਟੋ ਖਿੱਚਣ ਲਈ ਲੋਕਾਂ ਵਿਚ ਬਹੁਤ ਦਿਲਚਸਪੀ ਦਿਖਾਈ ਦਿੱਤੀ ਗਈ।