ਪੁਲਿਸ ਨੇ 1085 ਦੇ ਕਰਵਾਏ ਕੋਵਿਡ ਟੈਸਟ, ਬਿਨ੍ਹਾਂ ਮਾਸਕ ਘੁੰਮ ਰਹੇ 71 ਲੋਕਾਂ ਦੇ ਕੀਤੇ ਚਲਾਨ
ਮੀਡੀਆ ਵੈਨ ਇੰਚਾਰਜ ਏ.ਐਸ.ਆਈ. ਹੁਸਨ ਲਾਲ ਪਿੰਡ ਕਰੀਹਾ ਵਿਖੇ ਪਿੰਡ ਵਾਸੀਆਂ ਨੂੰ ਕਰੋਨਾ ਮਾਹਾਂਮਾਰੀ ਅਤੇ ਲਾਕਡਾਉਨ ਦੀਆਂ ਸਰਕਾਰੀ ਹਦਾਇਤਾਂ ਤੋ ਜਾਣੂ ਕਰਵਾਉਦੇ ਹੋਏ
ਨਵਾਂਸ਼ਹਿਰ, 12 ਮਈ 2021 : (ਵਿਸ਼ੇਸ਼ ਪ੍ਰਤੀਨਿਧੀ) ਲਾਕਡਾਊਨ ਅਤੇ ਕੋਵਿਡ ਸਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਖਤੀ ਵਰਤਦੇ ਹੋਏ ਦੋ ਮੁਕੱਦਮੇ ਦਰਜ ਕੀਤੇ ਗਏ ਹਨ। ਜਿਹਨਾਂ ਵਿੱਚ ਕਰਿਆਮ ਰੋਡ ਰੇਲਵੇ ਫਾਟਕ ਦੇ ਕੋਲ ਮੋਟਰਸਾਈਕਲ ਨੂੰ ਸਾਇਡ ਤੇ ਲਗਾ ਕੇ ਬਿਨਾਂ ਮਾਸਕ ਪਹਿਨੇ ਖੜਾ ਦਲਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਉਸਮਾਨਪੁਰ ਥਾਣਾ ਰਾਹੋ ਤੋ ਇਲਾਵਾ ਦੋ ਨੋਜਵਾਨ ਕਰਿਆਮ ਰੋਡ ਪਰ ਪੁਲੀ ਦੇ ਕੋਲ ਆਪਣੇ ਮੋਟਰਸਾਈਕਲ ਸਾਇਡ 'ਤੇ ਲਗਾ ਕੇ ਬਿਨਾਂ ਮਾਸਕ ਪਹਿਨੇ ਖੜੇ ਵਿੱਕੀ ਪੁੱਤਰ ਗੁਰਦੇਵ ਰਾਮ ਵਾਸੀ ਕਿਰਪਾ ਗੇਟ ਨਵਾਂਹਿਰ ਅਤੇ ਹਰਜਿੰਦਰ ਕੁਮਾਰ ਚੋਹਾਨ ਪੁੱਤਰ ਸੁਖਦੇਵ ਚੋਹਾਨ ਵਾਸੀ ਬੈਕਸਾਇਡ ਰਵਿਦਾਸ ਮੰਦਰ ਮਹੁੱਲਾ ਨਵਾਂਹਿਰ ਸਨ ਦੇ ਖਿਲਾਫ ਤਹਿਤ ਥਾਣਾ ਸਿਟੀ ਨਵਾਂਹਿਰ ਵਿਖੇ 2 ਵੱਖ ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਤੋ ਇਲਾਵਾ ਪੰਜਾਬ ਸਰਕਾਰ ਵੱਲੋ ਕਰੋਨਾ ਮਾਹਾਂਮਾਰੀ ਸਬੰਧੀ ਦਿੱਤੀਆ ਗਈਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾਂ ਪੁਲਿਸ ਵੱਲੋ ਵੱਖ ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਂਵਾਂ ਤੇ ਘੁੰਮਣ ਵਾਲੇ 1085 ਵਿਅਕਤੀਆਂ ਦੇ ਕਰੋਨਾ ਟੈਸਟ ਕਰਵਾਏ ਗਏ। ਬਿਨ੍ਹਾਂ ਮਾਸਕ ਘੁੰਮ ਰਹੇ 71 ਵਿਅਕਤੀਆਂ ਦੇ ਚਲਾਨ ਕੱਟੇ ਗਏ। ਉਹਨਾਂ ਵੱਲੋ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੋਵਿਡ19 ਦੇ ਨਿਯਮਾਂ ਪ੍ਰਤੀ ਲਾਪ੍ਰਵਾਹੀ ਨਾ ਦਿਖਾਉਣ ਤੇ ਲਾਕ ਡਾਂਉਨ/ਨਾਇਟ ਕਰਫਿਊ ਦੇ ਸਮੇ ਦੌਰਾਨ ਘਰਾਂ ਤੋ ਬਾਹਰ ਨਾ ਨਿਕਲਣ ਅਤੇ ਇਸ ਘਾਤਕ ਬਿਮਾਰੀ ਨੂੰ ਹਲਕੇ ਵਿੱਚ ਨਾ ਲੈਣ । ਜਿਲ੍ਹਾ ਪੁਲਿਸ ਸਾਂਝ ਕੇਂਦਰ ਦੀ ਮੀਡੀਆ ਵੈਨ ਵੈਨ ਇੰਚਾਰਜ ਏ.ਐਸ.ਆਈ. ਹੁਸਨ ਲਾਲ ਵੱਲੋ ਵੀ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਸਮੇ ਮਾਸਕ ਪਹਿਨਣ, ਆਪਸੀ ਦੂਰੀ ਬਣਾਈ ਰੱਖਣ ਅਤੇ ਕੋਵਿਡ-19 ਪ੍ਰਤੀ ਸਰਕਾਰ, ਜਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।