ਮਾਮਲੇ ਦਾ ਡਾ ਸਿਆਲਕਾ ਨੇ ਲਿਆ ਗੰਭੀਰ ਨੋਟਿਸ, 'ਜਾਂਚ' ਵੇਲੇ ਵਿਵਾਦਤ ਥਾਣੇਦਾਰ ਦੀ ਮੁਅੱਤਲੀ ਜ਼ਰੂਰੀ : ਸਿਆਲਕਾ
ਅੰਮ੍ਰਿਤਸਰ 14 ਮਈ :- ਪੁਲੀਸ ਚੌਂਕੀ ਕੋਟ ਮਿੱਤ ਸਿੰਘ ਦੇ ਇੰਚਾਰਜ ਵੱਲੋਂ ਅੰਮ੍ਰਿਤਧਾਰੀ ਸਿੱਖ ਸ੍ਰ ਅਵਤਾਰ ਸਿੰਘ ਨਾਲ ਕੀਤੀ ਜ਼ਿਆਦਤੀ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪੁੱਜਾ ਹੈ। ਸ਼ਿਕਾਇਤ ਕਰਤਾ ਧਿਰ ਸ੍ਰ ਅਵਤਾਰ ਸਿੰਘ ਪੁੱਤਰ ਸ੍ਰ ਕਸ਼ਮੀਰ ਸਿੰਘ ਕੌਂਮ ਮੱਜ੍ਹਬੀ ਵਾਸੀ ਗੁਰੁ ਅਰਜਨ ਦੇਵ ਨਗਰ ਅੰਮ੍ਰਿਤਸਰ ਨੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨਾਲ ਕੀਤੀ ਮੁਲਾਕਾਤ ਦੌਰਾਨ ਸੌਂਪੀ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਚੌਂਕੀ ਕੋਟ ਮਿਤ ਸਿੰਘ ਦੇ ਇੰਚਾਰਜ ਸ਼੍ਰ ਅਮਰਜੀਤ ਸਿੰਘ ਨੇ ਮਿਤੀ 11 ਮਈ 2021 ਨੂੰ ਉਸ ਦੇ ਨਾਲ ਉਦੋਂ ਅਣਮਨੁੱਖੀ ਵਿਵਹਾਰ ਕੀਤਾ ਜਦੋਂ ਉਹ ਕਿਸੇ ਕੇਸ ਦੇ ਮਾਮਲੇ 'ਚ ਚੌਂਕੀ ਕੋਟ ਮਿੱਤ ਸਿੰਘ ਗਏ ਸੀ। ਤਸਦੀਕ ਸੁਦਾ ਹਲਫੀਆ ਬਿਆਨ ਦੇ ਹਵਾਲੇ ਨਾਲ ਸ੍ਰ ਅਵਤਾਰ ਸਿੰਘ ਨੇ ਕਮਿਸ਼ਨ ਨੂੰ ਦੱਸਿਆ ਕਿ ਅਮਰਜੀਤ ਸਿੰਘ ਚੌਂਕੀ ਇੰਚਾਰਜ ਨੇ ਚੋਂਕੀ ਦੀ ਹਦੂਦ ਅੰਦਰ ਉਸ ਦੇ ਥੱਪੜ ਮਾਰੇ, ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੀ ਅਤੇ ਜਾਤੀ ਤੌਰ ਤੇ ਗਾਲੀ ਗਲੋ੍ਹਚ ਵੀ ਕੀਤਾ। ਸ਼ਿਕਾਇਤ ਕਰਤਾ ਨੇ ਕਮਿਸ਼ਨ ਨੂੰ ਦੱਸਿਆ ਕਿ ਏਐਸਆਈ ਅਮਰਜੀਤ ਸਿੰਘ ਦੇ ਖਿਲਾਫ ਪੰਜਾਬ ਰਾਜ ਐਸਸੀ ਕਮਿਸ਼ਨ 'ਚ ਮੇਰੀ ਸ਼ਿਕਾਇਤ ਤੇ ਚੱਲ ਰਹੀ ਕਾਰਵਾਈ ਨੁੰ ਵਾਪਸ ਕਰਵਾਉਂਣ ਲਈ ਉਕਤ ਪੁਲੀਸ ਅਫਸਰ ਮੇਰੇ ਤੇ ਅਜਿਹੇ ਦਬਾਅ ਬਣਾਉਂਣ ਲਈ ਹੱਥਕੰਡੇਂ ਵਰਤ ਰਿਹਾ ਹੈ। ਉਨ੍ਹਾ ਨੇ ਇਸ ਮੌਕੇ ਪ੍ਰੈਸ ਨੂੰ ਦੱਸਿਆ ਮੈਂ ਹਲਫੀਆ ਬਿਆਨ ਲੈ ਕੇ ਅੱਜ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਪੇਸ਼ ਹੋ ਕੇ ਉਕਤ ਪੁਲੀਸ ਅਫਸਰ ਖਿਲਾਫ ਬਿਆਨ ਦਰਜ ਕਰਵਾਏ ਹਨ ਅਤੇ ਮੈਨੂੰ ਉਮੀਦ ਹੈ ਕਿ ਕਮਿਸ਼ਨ ਮੇਰੇ ਨਾਲ ਨਿਆਂ ਕਰੇਗਾ। ਡਾ ਤਰਸੇਮ ਸਿੰਘ ਸਿਆਲਕਾ ਨੇ ਗੁਰੂ ਸਿੱਖ ਵਿਅਕਤੀ ਦੀ ਸ਼ਿਕਾਇਤ ਤੇ ਲਿਆਂ ਗੰਭੀਰ ਨੋਟਿਸ :- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਪ੍ਰੈਸ ਨੂੰ ਦੱਸਿਆ ਕਿ ਪੁਲੀਸ ਕਮਿਸ਼ਨਰੇਟ ਅੰਮ੍ਰਿਤਸਰ ਅਧੀਨ ਆਉਂਦੀ ਪੁਲੀਸ ਚੌਂਕੀ ਕੋਟ ਮਿੱਤ ਸਿੰਘ ਦੇ ਇੰਚਾਰਜ ਵੱਲੋ ਅਨੁਸੂਚਿਤ ਜਾਤੀ ਨਾਲ ਸਬੰਧਤ ਅੰਮ੍ਰਿਤਧਾਰੀ ਸਿੱਖ ਦੇ ਥੱਪੜ ਮਾਰਨ, ਪੱਗ ਉਤਾਰਨ, ਜਾਤੀ ਤੌਰ ਤੇ ਜ਼ਲੀਲ ਕਰਨ ਦਾ ਮਾਮਲਾ ਕਮਿਸਨ ਦੇ ਧਿਆਨ 'ਚ ਲਿਆਂਦਾ ਹੈ। ਉਨ੍ਹਾ ਨੇ ਦੱਸਿਆ ਕਿ 'ਖਾਖੀ' ਦਾ ਰੌਅਬ ਦਿਖਾਉਂਦੇ ਹੋਏ ਏਐਸਆਈ ਅਮਰਜੀਤ ਸਿੰਘ ਨੇ ਸ੍ਰ ਅਵਤਾਰ ਸਿੰਘ ਦੀ ਗੈਰ ਕਨੂੰਨੀ ਤੌਰ ਤੇ ਹਿਰਾਸਤ 'ਚ ਰੱਖਣ ਸਬੰਧੀ ਵੀ ਸ਼ਿਕਾਇਤ ਪ੍ਰਾਪਤ ਹੋਈ ਹੈ। ਉਨ੍ਹਾ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸ੍ਰ ਅਵਤਾਰ ਸਿੰਘ ਵੱਲੋਂ ਕਮਿਸ਼ਨ ਨੂੰ ਦਿੱਤੇ ਤਸਦੀਕ ਸੂਦਾ ਹਲਫੀਆ ਬਿਆਨ ਦੇ ਅਧਾਰ ਤੇ ਉਕਤ ਵਿਵਾਦਤ ਏਐਸਆਈ ਅਮਰਜੀਤ ਸਿੰਘ ਦੇ ਖਿਲਾਫ ਵਿਭਾਗੀ ਕਾਰਵਾਈ ਅਤੇ ਸ਼ਿਕਾਇਤ ਕਰਤਾ ਨਾਲ ਕੀਤੀ ਜ਼ਿਆਦਤੀ ਦੇ ਮਾਮਲੇ 'ਚ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਡਾ ਸੁਖਚੈਨ ਸਿੰਘ ਗਿੱਲ ਨੂੰ ਲਿਖਿਆ ਜਾਵੇਗਾ। ਇੱਕ ਸਵਾਲ ਦੇ ਜਵਾਬ 'ਚ ਡਾ ਸਿਆਲਕਾ ਨੇ ਕਿਹਾ ਪੁਲੀਸ ਪੜਤਾਲ ਨੂੰ ਉਕਤ ਏਐਸਆਈ ਪ੍ਰਭਾਵਿਤ ਨਾ ਕਰ ਸਕੇ ਇਸ ਲਈ ਵਿਭਾਗ ਨੂੰ ਲਿਖਿਆ ਜਾਵੇਗਾ ਕਿ ਜਿੰਨੀ ਦੇਰ ਜਾਂਚ ਚੱਲੇਗੀ ਉਨ੍ਹੀ ਦੇਰ ਥਾਣੇਦਾਰ ਅਮਰਜੀਤ ਸਿੰਘ ਨੂੰ ਫੌਰੀ ਤੌਰ 'ਤੇ ਮੁਅੱਤਲ ਕਰਕੇ ਵਿਭਾਗੀ ਜ਼ਿੰਮੇਵਾਰੀ ਤੋਂ ਲਾਂਭੇਂ ਕੀਤਾ ਜਾਵੇ।
ਫੋਟੋ ਕੈਪਸ਼ਨ :ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਸ਼ਿਕਾਇਤ ਕਰਤਾ ਸ੍ਰ ਅਵਤਾਰ ਸਿੰਘ ਪਾਸੋਂ ਹਲਫੀਆ ਬਿਆਨ ਪ੍ਰਾਪਤ ਕਰਦੇ ਹੋਏ।