ਪੰਜਾਬ ਸਰਕਾਰ ਪ੍ਰਤੀ ਆਟੋ ਦੇਵੇ 10 ਹਜਾਰ ਰੁਪਏ ਸਹਾਇਤਾ :ਆਟੋ ਯੂਨੀਅਨ

ਨਵਾਂਸ਼ਹਿਰ 15 ਮਈ :-  ਅੱਜ ਇੱਥੇ ਨਿਊ ਆਟੋ ਵਰਕਰਜ਼ ਯੂਨੀਅਨ ਨਵਾਂਸ਼ਹਿਰ  ਵਲੋਂ ਮੀਟਿੰਗ ਕਰਕੇ ਪੰਜਾਬ ਸਰਕਾਰ ਕੋਲੋਂ ਪ੍ਰਤੀ ਆਟੋ 10 ਹਜਾਰ ਰੁਪਏ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕਲੇਰ ਮੀਤ ਪ੍ਰਧਾਨ ਬਿੱਲਾ ਗੁੱਜਰ  ਨੇ  ਕਿਹਾ ਕਿ   ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਦੋ ਸਵਾਰੀਆਂ ਢੋਅ ਕੇ ਆਟੋ ਚਾਲਕਾਂ ਦਾ ਗੁਜਾਰਾ  ਨਹੀਂ ਹੁੰਦਾ। ਉਹਨਾਂ ਮੰਗ ਕੀਤੀ ਕਿ  ਟੈਕਸ, ਪਸਸਿੰਗ ਦੀਆਂ ਫੀਸਾਂ ਘੱਟ ਕੀਤੀਆਂ ਜਾਣ ਅਤੇ ਕਿਸ਼ਤਾਂ ਮਾਫ਼ ਕੀਤੀਆਂ ਜਾਣ। ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨਾਲ ਬਹੁਤ ਹੀ ਪ੍ਰੇਸ਼ਾਨੀਅਾਂ ਦਾ ਸਾਹਮਣਾ  ਕਰਨਾ ਪੈ ਰਿਹਾ ਹੈ ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ਉੱਤੇ ਲਾਏ ਜਾ ਰਹੇ ਟੈਕਸਾਂ ਵਿਚ ਕਮੀ ਕਰਕੇ ਇਹਨਾਂ ਦੀਆਂ ਕੀਮਤਾਂ ਹੇਠਾਂ ਲਿਆਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਈਆਂ ਗਈਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਕਾਰਨ ਉਹਨਾਂ ਦੀ ਕਮਾਈ ਵਿਚ ਭਾਰੀ ਗਿਰਾਵਟ ਆਈ ਹੈ ਜਿਸ ਕਾਰਨ ਪਰਿਵਾਰ ਪਾਲਣੇ ਵੀ ਔਖੇ ਹੋਏ ਪਏ ਹਨ । ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਅਤੇ ਟਿਊਸ਼ਨ ਫੀਸਾਂ ਦਾ ਭਰਨਾ ਵੱਸੋਂ ਬਾਹਰ ਹਨ।ਉਹਨਾਂ  ਕੋਰੋਨਾ ਨਾਲ ਲੜਾਈ ਲੜਨ ਲਈ ਡਾਕਟਰਾਂ, ਨਰਸਾਂ ਦੀ ਭਾਰਤੀ ਕਰਨ, ਲੋੜੀਂਦੀਆਂ ਸਿਹਤ ਸਹੂਲਤਾਂ,ਵੈਕਸੀਨ ਅਤੇ ਆਕਸੀਜਨ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਇਸ ਮੌਕੇ  ਤਰਨਜੀਤ,ਜੋਨੀ,ਕੁਲਵਿੰਦਰ ਸਿੰਘ ,ਸੋਨੀ, ਅਮਰਜੀਤ ਸਿੰਘ ਮਲਕੀਤ ਸਿੰਘ, ਹਨੀ,ਸਾਈਂ,ਕਾਕਾ ਸਿੰਘ ਅਤੇ ਸੰਦੀਪ ਵੀ ਹਾਜ਼ਰ ਸਨ।
ਕੈਪਸ਼ਨ :ਆਟੋ ਸਟੈਂਡ ਨਵਾਂਸ਼ਹਿਰ ਵਿਖੇ ਮੀਟਿੰਗ ਵਿਚ ਸ਼ਾਮਲ ਆਟੋ ਚਾਲਕ।