ਬੰਗਾ 29 ਮਈ :- ਦੇਸ ਵਿਦੇਸ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਪਿੰਡ ਢੰਡਾ ਦੇ ਜੱਦੀ ਅਤੇ ਹੁਣ ਯੂ ਕੇ ਨਿਵਾਸੀ ਸ. ਬਹਾਦਰ ਸਿੰਘ ਢੰਡਾ ਪੁੱਤਰ ਸ. ਚੈਨ ਸਿੰਘ , ਬੀਬੀ ਪਰਮਿੰਦਰ ਕੌਰ ਔਜਲਾ ਸੁਪਤਨੀ ਸ. ਸੁਰਜੀਤ ਸਿੰਘ ਔਜਲਾ , ਬੀਬੀ ਜਸਵਿੰਦਰ ਕੌਰ ਖਹਿਰਾ ਪਤਨੀ ਸ. ਬਲਦੀਸ਼ ਸਿੰਘ ਅਤੇ ਕਿੰਗਜ਼ਮਿੱਲ ਵਰਕਰਜ਼ (ਯੂ.ਕੇ.) ਵੱਲੋਂ ਪੰਜ ਆਕਸੀਜਨ ਕੰਨਸਟਰੇਟਰ ਦਾਨ ਵਿੱਚ ਦਿੱਤੇ ਹਨ। ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਢੰਡਾ ਦੇ ਪਤਵੰਤੇ ਸੱਜਣਾਂ ਵੱਲੋਂ ਸ੍ਰੀ ਵੀਰਾਜ ਤਿੜਕੇ ਐਸ. ਡੀ. ਐਮ. ਬੰਗਾ ਦੀ ਮੌਜੂਦਗੀ ਵਿਚ ਇਹ ਆਕਸੀਜਨ ਕੰਨਸਟਰੇਟਰ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੂੰ ਭੇਟ ਕੀਤੇ ਗਏ । ਇਸ ਮੌਕੇ ਸ੍ਰੀ ਵੀਰਾਜ ਤਿੜਕੇ ਐਸ.ਡੀ.ਐਮ. ਬੰਗਾ ਨੇ ਪਰਵਾਸੀ ਪੰਜਾਬੀਆਂ ਦੇ ਕੰਨਸਟਰੇਟਰ ਦਾਨ ਕਰਨ ਦੇ ਨਿਸ਼ਕਾਮ ਸੇਵਾ ਕਾਰਜ ਲਈ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਵੱਲੋਂ ਕੋਵਿਡ-19 ਕਰੋਨਾ ਵਾਇਰਸ ਦੇ ਸੰਕਟਮਈ ਸਮੇਂ ਵਿਚ ਲੋਕਾਂ ਨੂੰ ਵਧੀਆ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਦੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਕੀਤੇ ਸਹਿਯੋਗ ਦੀ ਸ਼ਲਾਘਾ ਕੀਤੀ । ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਯੂ ਕੇ ਨਿਵਾਸੀ ਸ. ਬਹਾਦਰ ਸਿੰਘ ਢੰਡਾ (ਯੂ.ਕੇ.) ਪੁੱਤਰ ਸ. ਚੈਨ ਸਿੰਘ, ਬੀਬੀ ਪਰਮਿੰਦਰ ਕੌਰ ਔਜਲਾ ਸੁਪਤਨੀ ਸ. ਸੁਰਜੀਤ ਸਿੰਘ ਔਜਲਾ (ਯੂ.ਕੇ.), ਬੀਬੀ ਜਸਵਿੰਦਰ ਕੌਰ ਖਹਿਰਾ ਪਤਨੀ ਸ. ਬਲਦੀਸ਼ ਸਿੰਘ (ਯੂ.ਕੇ.) ਅਤੇ ਕਿੰਗਜ਼ਮਿੱਲ ਵਰਕਰਜ਼ (ਯੂ.ਕੇ.) ਦਾ ਆਕਸੀਜਨ ਕੰਨਸਟਰੇਟਰ ਦਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਐਸ ਡੀ ਐਮ ਸ੍ਰੀ ਵੀਰਾਜ ਤਿੜਕੇ ਅਤੇ ਸਮੂਹ ਪਤਵੰਤੇ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ। ਆਕਸੀਜਨ ਕੰਨਸਟਰੇਟਰ ਦਾਨ ਕਰਨ ਮੌਕੇ ਹੋਏ ਸੰਖੇਪ ਸਮਾਗਮ ਵਿਚ ਸ੍ਰੀ ਵੀਰਾਜ ਤਿੜਕੇ ਐਸ ਡੀ ਐਮ ਬੰਗਾ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਸ. ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸ੍ਰੀ ਪ੍ਰਵੀਨ ਬੰਗਾ ਸਮਾਜ ਸੇਵਕ, ਸ੍ਰੀ ਹੈਪੀ ਮਾਹੀ ਪ੍ਰਧਾਨ ਗੁਰਾਇਆਂ ਬਲੱਡ ਸੇਵਾ ਵੈੱਲਫੇਅਰ ਸੁਸਾਇਟੀ (ਰਜਿ) ਗੁਰਾਇਆਂ, ਸ੍ਰੀ ਬਿੰਦਰ ਸੁਮਨ ਪੱਤਰਕਾਰ, ਸ੍ਰੀ ਨਿਰਮਲ ਗੁੜ੍ਹਾ ਪੱਤਰਕਾਰ, ਸ. ਸੋਢੀ ਸਿੰਘ, ਸ. ਸਰਬਜੀਤ ਸਿੰਘ ਢੇਸੀ, ਸ. ਕਸ਼ਮੀਰ ਸਿੰਘ ਢੰਡਾ, ਸ੍ਰੀ ਅਵਤਾਰ ਢੰਡਾ, ਸ. ਦਲਜੀਤ ਸਿੰਘ ਢੰਡਾ, ਸ੍ਰੀ ਦੇਸ ਰਾਜ ਸੁਮਨ, ਸ੍ਰੀ ਬੱਗਾ ਰਾਮ, ਸ. ਰਸ਼ਪਾਲ ਸਿੰਘ, ਸ੍ਰੀ ਸੋਢੀ ਲਾਲ ਬੰਗਾ, ਸ੍ਰੀ ਪਵਨਦੀਪ ਬੰਗਾ, ਡਾ. ਰਵਿੰਦਰ ਖਜੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਮਹਿੰਦਰ ਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :- ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਯੂ ਕੇ ਨਿਵਾਸੀ ਦਾਨੀ ਸੱਜਣਾਂ ਵੱਲੋਂ ਪੰਜ ਆਕਸੀਜਨ ਕੰਸਨਟਰੇਟਰ ਤੇ ਪੀ.ਪੀ. ਕਿੱਟਾਂ ਦਾਨ ਕਰਨ ਮੌਕੇ ਸ੍ਰੀ ਵੀਰਾਜ ਤਿੜਕੇ ਐਸ ਡੀ ਐਮ ਬੰਗਾ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਤੇ ਹੋਰ ਪਤਵੰਤੇ ਸੱਜਣ