ਨਵਾਂਸ਼ਹਿਰ : 27 ਮਈ :- ਅੱਜ ਸ਼ਾਂਤੀ ਦੇ ਪੁੰਜ ਗਿਆਨ ਤੇ ਕਰੁਣਾ ਦੇ ਸਾਗਰ ਸਮਤਾ ਸਮਾਨਤਾ ਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲੇ ਮਹਾਂਮਾਨਵ ਯੁੱਗ ਪੁਰਸ਼ ਤਥਾਗਤ ਬੁੱਧ ਜੀ ਦਾ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮਿਸ਼ਨਰੀ ਪਰਿਵਾਰਾਂ ਨੇ ਬੁੱਧ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਪ੍ਰਣ ਕੀਤਾ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਮੱਖਣ ਲਾਲ ਚੌਹਾਨ ਤੇ ਮਨੋਹਰ ਬੋਧ ਨੇ ਕਿਹਾ ਕਿ ਬੁੱਧ ਦੀਆਂ ਸਿੱਖਿਆਵਾਂ ਤੇ ਚੱਲ ਕੇ ਵਿਸ਼ਵ ਵਿਚ ਸ਼ਾਂਤੀ ਬਹਾਲ ਕੀਤੀ ਜਾ ਸਕਦੀ ਹੈ ਤੇ ਯੁੱਧ ਤੋਂ ਬਚਿਆ ਜਾ ਸਕਦਾ ਹੈ ਬੁੱਧ ਧੰਮ ਵਿਗਿਆਨ ਤੇ ਅਧਾਰਿਤ ਹੈ ਜੋ ਕਿ ਆਪਣੇ ਆਪ ਨੂੰ ਜਾਨਣ ਦੀ ਸਿੱਖਿਆ ਦਿੰਦਾ ਹੈ ਉਨ੍ਹਾਂ ਅੱਗੇ ਕਿਹਾ ਕਿ ਤਥਾਗਤਬੁੱਧ ਨੇ ਮਾਨਵਤਾ ਦੇ ਭਲੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਦੇਸ਼ ਦੀ ਰੱਖਿਆ ਤੇ ਖ਼ਰਚ ਹੋਣ ਵਾਲੇ ਧੰਨ ਨੂੰ ਬਚਾਇਆ ਜਾ ਸਕਦਾ ਹੈ ਤੇ ਦੇਸ਼ਾਂ, ਪ੍ਰਦੇਸਾਂ ਦੇ ਵਾਡਰਾਂ ਨੂੰ ਵੀ ਪ੍ਰੇਮ ਭਾਵਨਾ ਨਾਲ ਖ਼ਤਮ ਕੀਤਾ ਜਾ ਸਕਦਾ ਹੈ,ਜਾਤਾਂ, ਧਰਮਾਂ, ਅਮੀਰ ਗਰੀਬ,ਊਚ ਨੀਚੀ ਦੀ ਨਫ਼ਰਤ ਨੂੰ ਵੀ ਬੁੱਧ ਸਿਖਿਆਵਾਂ ਰਾਹੀਂ ਹੀ ਖ਼ਤਮ ਕੀਤਾ ਜਾ ਸਕਦਾ ਹੈ। ਗਿਆਨ ਦੇ ਖੇਤਰ ਵਿਚ ਭਾਰਤ ਵਿਸ਼ਵ ਗੁਰੂ ਵੀ ਤਥਾਗਤ ਬੁੱਧ ਕਰਕੇ ਹੀ ਰਿਹਾ ਹੈ। ਬੁੱਧ ਦੀ ਮਾਨਵਤਾਵਾਦੀ ਵਿਚਾਰਧਾਰਾ ਨੇ ਪੂਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਹੈ । ਸੰਸਾਰ ਦੇ ਬਹੁਤ ਸਾਰੇ ਦੇਸ਼ ਬੁੱਧ ਧੰਮ ਨੂੰ ਅਪਣਾ ਕੇ ਤਰੱਕੀ ਦੇ ਰਾਹ ਤੇ ਹਨ। ਇਸ ਮੌਕੇ ਦਲਵੀਰ ਬੋਧ, ਨਰੇਸ਼ ਉੜਾਪੜ, ਨਿਰਪਾਲ ਸਿੰਘ,ਸੁਨੀਤਾ ਦੇਵੀ, ਨਮਰਤਾ ਬੋਧ, ਡਾਕਟਰ ਅਰਵਿੰਦ ਚੋਪੜਾ, ਰੀਟਾ ਚੌਹਾਨ, ਰਜਨੀ ਚੌਹਾਨ, ਰੋਹਿਨੀ ਚੌਹਾਨ, ਸਰਬਜੀਤ ਕੌਰ, ਗੁਰਚਰਨ ਸਿੰਘ,ਕ੍ਰਿਪਾਲ ਸਿੰਘ, ਕਮਲੇਸ਼ ਕੌਰ, ਜਸਵਿੰਦਰ ਜੱਸੀ, ਪਰਮਜੀਤ ਸਿੰਘ, ਵਿਜੇ ਕੁਮਾਰ ਸੋਢੀਆਂ ਆਦਿ ਹਾਜ਼ਰ ਰਹੇ।