ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਸਖ਼ਤ ਹਦਾਇਤਾਂ ਜਾਰੀ
ਪਟਿਆਲਾ, 20 ਮਈ:- ਜ਼ਿਲ੍ਹੇ ਮੈਜਿਸਟਰੇਟ ਪਟਿਆਲਾ ਸ੍ਰੀ ਕੁਮਾਰ ਅਮਿਤ ਵੱਲੋਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਮਹਾਂਮਾਰੀ ਦੌਰਾਨ ਮਰੀਜ਼ਾਂ ਨੂੰ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਡਿਜ਼ਾਸਟਰ ਮੈਨੇਜਮੈਂਟ ਐਕਟ-2005 ਦੀ ਧਾਰਾ 26 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆ ਮਰੀਜ਼ਾਂ ਨੂੰ ਲਿਆਉਣ ਤੇ ਲਿਜਾਣ ਲਈ ਐਂਬੂਲੈਂਸਾਂ ਦੇ ਰੇਟ ਤੈਅ ਕਰਦਿਆ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਜ਼ਿਲ੍ਹੇ 'ਚ ਬਿਨਾਂ ਆਕਸੀਜਨ ਵਾਲੀ ਐਂਬੂਲੈਂਸ ਦਾ 10 ਕਿਲੋਮੀਟਰ ਤੱਕ 1 ਹਜ਼ਾਰ ਰੁਪਇਆ ਕਿਰਾਇਆ ਅਤੇ 10 ਕਿਲੋਮੀਟਰ ਤੋਂ ਵੱਧ ਹੋਣ 'ਤੇ 10 ਰੁਪਏ ਪ੍ਰਤੀ ਕਿਲੋਮੀਟਰ ਕਿਰਾਏ ਤੋਂ ਵੱਧ ਵਸੂਲਿਆਂ ਨਹੀਂ ਜਾਵੇਗਾ। ਇਸੇ ਤਰ੍ਹਾਂ ਆਕਸੀਜਨ ਅਤੇ ਜੀਵਨ ਬਚਾਉਣ ਵਾਲੇ ਮੁੱਢਲੇ ਯੰਤਰਾਂ ਨਾਲ ਲੈਸ ਐਂਬੂਲੈਂਸ ਵਾਲੇ 10 ਕਿਲੋਮੀਟਰ ਤੱਕ 1600 ਰੁਪਏ ਅਤੇ 10 ਕਿਲੋਮੀਟਰ ਤੋਂ ਬਾਅਦ 15 ਰੁਪਏ ਪ੍ਰਤੀ ਕਿਲੋਮੀਟਰ ਤੋਂ ਵੱਧ ਕਿਰਾਇਆ ਨਹੀਂ ਲੈ ਸਕਦੇ। ਉਨ੍ਹਾਂ ਦੱਸਿਆ ਕਿ ਜਿਹੜੀਆਂ ਐਂਬੂਲੈਂਸਾਂ ਆਧੁਨਿਕ ਜੀਵਨ ਬਚਾਊ ਯੰਤਰਾਂ ਨਾਲ ਲੈਸ ਹਨ, ਉਹ 10 ਕਿਲੋਮੀਟਰ ਤੱਕ 2500 ਰੁਪਏ ਅਤੇ ਉਸ ਤੋਂ ਵੱਧ ਜਾਣ 'ਤੇ 25 ਰੁਪਏ ਪ੍ਰਤੀ ਕਿਲੋਮੀਟਰ ਤੋਂ ਵੱਧ ਕਿਰਾਇਆ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਉਕਤ ਰੇਟਾਂ 'ਚ ਐਂਬੂਲੈਂਸ ਦੇ ਸਾਰੇ ਖਰਚ ਸ਼ਾਮਲ ਹੋਣਗੇ ਅਤੇ ਐਂਬੂਲੈਂਸ ਦਾ ਡਰਾਈਵਰ ਆਪਣੀ ਲਾਗ ਬੁੱਕ ਪੂਰੀ ਰੱਖਣ ਦੇ ਪਾਬੰਦ ਹੋਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਆਕਸੀਜਨ ਲਈ ਕੋਈ ਵਾਧੂ ਚਾਰਜ ਨਹੀਂ ਲਿਆ ਜਾਵੇਗਾ ਅਤੇ ਮੋਰਚਰੀ ਵਾਹਨ ਲਈ ਵੀ ਉਕਤ ਰੇਟ ਹੀ ਲਾਗੂ ਹੋਣਗੇ। ਤੁਰੰਤ ਪ੍ਰਭਾਵ ਨਾਲ ਲਾਗੂ ਜਾਰੀ ਆਦੇਸ਼ਾਂ 'ਚ ਕਿਹਾ ਗਿਆ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ 'ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ, ਜਿਸ 'ਚ ਐਂਬੂਲੈਂਸ ਦੇ ਡਰਾਈਵਰ ਦਾ ਲਾਇਸੈਂਸ ਰੱਦ ਕਰਨ, ਐਂਬੂਲੈਂਸ ਦੀ ਰਜਿਸਟਰੇਸ਼ਨ ਰੱਦ ਕਰਨ ਅਤੇ ਵਾਹਨ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ।