ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਸਰ ਜੇਲ੍ਹ ਦੀ ਕੀਤਾ ਨਿਰੀਖਣ

ਅੰਮ੍ਰਿਤਸਰ ਜੇਲ੍ਹ ਨੂੰ 50 ਆਕਸੀਮੀਟਰ ਦੇ ਨਾਲ ਨਾਲ ਦਿੱਤੀਆਂ ਜਾਣਗੀਆਂ ਮਿਸ਼ਨ ਫਤਿਹ ਕਿੱਟਾਂ
ਕੈਦੀਆਂ ਲਈ ਟੀਕਾਕਰਨ, ਮਾਸਕ, ਸੈਨੀਟਾਈਜੇਸ਼ਨ ਦੀ ਸਹੂਲਤ ਸਣੇ ਡਾਕਟਰੀ ਸੁਵਿਧਾਵਾਂ ਉਤੇ ਤਸੱਲੀ ਪ੍ਰਗਟਾਈ
ਅੰਮ੍ਰਿਤਸਰ , 8 ਮਈ:-   ਕਰੋਨਾ ਦੀ ਦੂਜੀ ਲਹਿਰ ਤੇਜੀ ਨਾਲ ਆਪਣੇ ਪੰੈਰ ਪਸਾਰ ਰਹੀ ਹੈ ਅਤੇ ਜੇਲਾ੍ਹ ਵਿਚ ਬੰਦ ਕੈਦੀਆਂ ਨੂੰ ਬਚਾਉਣ ਲਈ ਰਾਜ ਭਰ ਦੀਆਂ ਸਾਰੀਆਂ ਜੇਲ੍ਹਾਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ: ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਪੰਜਾਬ ਵਲੋ ਅੱਜ ਅੰਮ੍ਰਿਤਸਰ ਜੇਲ੍ਹ ਦਾ ਨਿਰੀਖਣ ਕਰਨ ਸਮੇ ਕੀਤਾ।
 ਸ: ਰੰਧਾਵਾ ਨੇ ਤਸੱਲੀ ਦਾ ਪ੍ਰਗਟਾਂਵਾ ਕਰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਜੇਲ੍ਹ ਦੇ ਸਾਰੇ ਮੁਲਾਜਮਾਂ ਵਲੋ ਕਰੋਨਾ ਦਾ ਟੀਕਾ ਲਗਵਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜੇਲ੍ਹ ਦੀ ਸੁਰੱਖਿਆ ਕਰ ਰਹੇ ਪੈਸਕੋ, ਹੋਮਗਾਰਡ,ਸੀ ਆਰ ਪੀ ਐਫ,ਆਈ ਆਰ ਬੀ ਦੇ 570 ਮੁਲਾਜ਼ਮਾਂ ਵਲੋ ਕਰੋਨਾ ਦਾ ਟੀਕਾ ਲਗਵਾਇਆ ਗਿਆ ਹੈ ਅਤੇ ਇਸੇ ਤਰਾ੍ਹ 45 ਸਾਲ ਤੋ ਉਪਰ ਦੀ ਉਮਰ ਵਾਲੇ 462 ਕੈਦੀਆਂ ਨੂੰ ਵੀ ਕਰੋਨਾ ਦੀ ਵੈਕਸੀਨ ਲਗਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 30 ਫੀਸਦੀ ਤੋ ਜਿਆਦਾ ਕੈਦੀਆਂ ਨੇ ਟੀਕਾਕਰਨ ਦੀ ਦੂਜੀ ਡੋਜ ਵੀ ਲਗਵਾ ਲਈ ਹੈ। ਜੇਲ੍ਹ ਮੰਤਰੀ ਨੇ ਦੱਸਿਆ ਕਿ ਜੇਲ੍ਹ ਵਿਚ ਬੰਦ ਸਾਰੇ ਕੈਦੀਆਂ ਦਾ ਟੀਕਾਕਰਨ ਕੀਤਾ ਜਾਵੇਗਾ। ਸ: ਰੰਧਾਵਾ ਨੇ ਦੱਸਿਆ ਕਿ ਅੰਮ੍ਰਿਤਸਰ ਜੇਲ੍ਹ ਨੂੰ 50 ਆਕਸੀਮੀਟਰ ਦੇ ਨਾਲ ਨਾਲ ਮਿਸ਼ਨ ਫਤਿਹ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।    ਇਸ ਮੌਕੇ ਜੇਲ੍ਹ ਮੰਤਰੀ ਵਲੋ ਜੇਲ੍ਹ ਦਾ ਦੋਰਾ ਵੀ ਕੀਤਾ ਗਿਆ ਆਪਣੇ ਜੇਲ੍ਹ ਦੌਰੇ ਦੌਰਾਨ ਸ: ਰੰਧਾਵਾ ਨੇ ਕੈਦੀਆਂ ਲਈ ਬਣ ਰਹੇ ਖਾਣੇ ਦਾ ਵੀ ਨਿਰੀਖਣ ਕੀਤਾ ਅਤੇ ਆਪਣੀ ਤਸੱਲੀ ਪ੍ਰਗਟਾਈ। ਸ: ਰੰਧਾਵਾ ਵਲੋ ਜੇਲ੍ਹ ਅੰਦਰ ਸਥਿਤ ਹਸਪਤਾਲ ਅਤੇ ਕੈਦੀਆਂ ਵਲੋ ਬਣਾਏ ਜਾ ਰਹੇ ਕਪੜੇ ਦਾ ਕੰਮ ਵੀ ਦੇਖਿਆ। ਇਸ ਮੌਕੇ ਜੇਲ੍ਹ ਸੁਪਰਡੈਟ ਸ: ਅਰਸ਼ਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ਅੰਦਰ ਸਾਰੀਆਂ ਸਹੂਲਤਾਂ ਮੋਜੂਦ ਹਨ ਅਤੇ ਓਟ ਕੇਦਰਾਂ ਰਾਹੀ ਨਸੇ ਤੋ ਪੀੜਤ ਵਿਅਕਤੀਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਜੇਲ੍ਹ ਸੁਪਰਡੈਟ ਨੇ ਦੱਸਿਆ ਕਿ ਜੇਲ੍ਹ ਵਿਚ ਬੰਦ ਇਸਤਰੀ ਕੈਦੀਆਂ ਦੇ ਪਾਜਟਿਵ ਹੋਣ ਤੇ ਸਰਕਾਰ ਵਲੋ ਮਲੇਰਕੋਟਲਾ ਜੇਲ੍ਹ ਵਿਖੇ ਬਣਾਈ ਗਈ ਕੋਵਿਡ ਵਾਰਡ ਵਿਚ ਉਨ੍ਹਾਂ ਨੂੰ ਸਿਫਟ ਕਰ ਦਿੱਤਾ ਗਿਆ ਸੀ।   ਸ. ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਕੈਦੀਆਂ ਲਈ ਟੀਕਾਕਰਨ, ਮਾਸਕ ਅਤੇ ਸੈਨੀਟਾਈਜੇਸ਼ਨ ਦੀ ਸਹੂਲਤ ਦੇ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਡਾਕਟਰੀ ਸੇਵਾਵਾਂ ਮੁਹੱਈਆ ਵੀ ਦਿੱਤੀਆਂ  ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੈਰਕਾਂ ਨੂੰ ਸਮੇ ਸਮੇ ਸਿਰ ਸੈਨੀਟਾਈਜ਼ ਵੀ ਕੀਤਾ ਜਾ ਰਿਹਾ ਹੈ ਅਤੇ ਬੈਰਕਾਂ ਵਿਚ ਸੋਸ਼ਲ ਡਿਸਟਿੰਗ ਤਹਿਤ ਕੈਦੀਆਂ ਨੂੰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਦੀਆਂ ਲਈ 24 ਘੰਟੇ ਡਾਕਟਰੀ ਸੇਵਾਵਾਂ ਮੁਹੱਈਆ ਕਰਨੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਹੁਸਨ ਲਾਲ ਨੂੰ ਵੱਡੀਆਂ ਜੇਲ੍ਹਾਂ ਲਈ 50-50 ਅਤੇ ਛੋਟੀਆਂ ਜੇਲ੍ਹਾਂ ਲਈ 15-15 ਔਕਸੀਮੀਟਰਾਂ ਦਾ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ।  ਜੇਲ੍ਹ ਮੰਤਰੀ ਨੇ ਅੱਗੇ ਕਿਹਾ ਕਿ ਜੇਲ੍ਹ ਵਿਭਾਗ ਵੱਲੋਂ ਕੋਵਿਡ ਨੂੰ ਦੇਖਦਿਆਂ ਚਾਰ ਜੇਲ੍ਹਾਂ  ਨੂੰ ਕੋਵਿਡ ਪਾਜ਼ੇਟਿਵ ਕੈਦੀਆਂ ਲਈ ਰਾਖਲਾਂ ਰੱਖਿਆ ਗਿਆ ਹੈ ਜਿਨ੍ਹਾਂ ਵਿੱਚੋਂ ਜ਼ਿਲਾ ਜੇਲ੍ਹ ਲੁਧਿਆਣਾ, ਮੋਗਾ ਜੇਲ੍ਹ ਤੇ ਸਪੈਸ਼ਲ ਜੇਲ੍ਹ ਬਠਿੰਡਾ ਵਿਖੇ ਪੁਰਸ਼ ਅਤੇ ਮਾਲੇਰਕੋਟਲਾ ਜੇਲ੍ਹ ਵਿਖੇ ਔਰਤ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਹੁਣ ਤੱਕ ਇਕ ਲੱਖ ਤੋਂ ਵੱਧ ਮਾਸਕ ਵੰਡਿਆ ਜਾ ਚੁੱਕਾ ਹੈ ਅਤੇ ਸਾਰੀ ਜੇਲ੍ਹ ਖਾਸ ਕਰਕੇ ਬੈਰਕਾਂ ਵਿੱਚ ਪੂਰੀ ਤਰ੍ਹਾਂ ਸੈਨੀਟਾਈਜੇਸ਼ਨ ਕੀਤੀ ਗਈ ਹੈ। ਕੈਦੀਆਂ ਦੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਆਨਲਾਈਨ ਮੁਲਾਕਾਤ ਈ-ਪਿ੍ਰਜਨ ਜਾਂ ਫੇਰ ਵੱਟਸ ਐਪ ਵੀਡਿਓ ਕਾਲ ਰਾਹੀਂ ਕਰਵਾਈ ਜਾਂਦੀ ਹੈ।    ਇਸ ਤੋ ਪਹਿਲਾਂ ਜੇਲ੍ਹ ਮੰਤਰੀ ਦੇ ਜੇਲ੍ਹ ਵਿਖੇ ਪਹੁੰਚਣ ਤੇ ਜੇਲ੍ਹ ਗਾਰਦ ਵਲੋ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ ਗਈ।  ਅੰਮ੍ਰਿਤਸਰ ਜੇਲ੍ਹ ਦੇ ਦੌਰੇ ਮੌਕੇ ਜੇਲ੍ਹ ਮੰਤਰੀ ਦੇ ਨਾਲ ਪੁਲਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਵਧੀ ਸੁਪਰਡੈਟ ਜੇਲ੍ਹ ਸ਼੍ਰੀ ਹੇਮੰਤ ਸ਼ਰਮਾ, ਐਸ ਡੀ ਐਮ ਸ਼੍ਰਮਤੀ ਇਨਾਯਤ ਗੁਪਤਾ, ਏ ਸੀ ਪੀ ਸ਼੍ਰੀ ਸੰਜੀਵ ਕੁਮਾਰ, ਐਮ ਡੀ ਕੋਅਪਰੇਟਿਵ ਸ: ਨਵਪ੍ਰੀਤ ਸਿੰਘ, ਡੀ ਐਸ ਪੀ ਰਾਜ ਨਵਦੀਪ ਸਿੰਘ  ਵੀ ਹਾਜ਼ਰ ਸਨ।