ਕਾਲੇ ਝੰਡੇ ਲਾਕੇ 150 ਟਰੈਕਟਰਾਂ ਨਾਲ ਕੱਢਿਆ ਮਾਰਚ
ਨਵਾਂਸ਼ਹਿਰ 26 ਮਈ :- ਕਿਰਤੀ ਕਿਸਾਨ ਯੂਨੀਅਨ ਵਲੋਂ ਮੋਦੀ ਸਰਕਾਰ ਵਿਰੁੱਧ ਕਾਲਾ ਦਿਵਸ ਮਨਾਉਂਦਿਆਂ 150 ਟਰੈਕਟਰਾਂ ਉੱਤੇ ਕਾਲੇ ਝੰਡੇ ਲਾਕੇ ਇਲਾਕਾ ਨਵਾਂਸ਼ਹਿਰ ਵਿਚ ਮਾਰਚ ਕੱਢਿਆ ਗਿਆ।ਇਹ ਮਾਰਚ ਪਿੰਡ ਉਸਮਾਨ ਪੁਰ ਤੋਂ ਸ਼ੁਰੂ ਹੋਕੇ ਜਾਡਲਾ, ਦੌਲਤਪੁਰ, ਭਾਨਮਜਾਰਾ,ਕਿਸ਼ਨਪੁਰਾ, ਲੰਗੜੋਆ, ਜੇਠੂਮਜਾਰਾ, ਸਲੋਹ, ਪੁੰਨੂੰ ਮਜਾਰਾ ਆਦਿ ਦਰਜਨਾਂ ਪਿੰਡਾਂ ਵਿਚੋਂ ਲੰਘਿਆ । ਪਿੰਡਾਂ ਵਿਚ ਲੋਕਾਂ ਨੇ ਇਸ ਮਾਰਚ ਦਾ ਭਰਵਾਂ ਸਵਾਗਤ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਸੁਰਿੰਦਰ ਸਿੰਘ ਬੈਸ , ਭੁਪਿੰਦਰ ਸਿੰਘ ਵੜੈਚ , ਪਰਮਜੀਤ ਸਿੰਘ ਸ਼ਹਾਬ ਪੁਰ , ਮੱਖਣ ਸਿੰਘ ਭਾਨ ਮਜਾਰਾ , ਵਨੀਤ ਜਾਡਲਾ , ਸੁਰਜੀਤ ਕੌਰ, ਗੁਰਬਖਸ਼ ਕੌਰ ਸੰਘਾ , ਮੋਹਣ ਸਿੰਘ ਲੰਗੜੋਆ, ਦੀਪਾ ਕਿਸ਼ਨ ਪੁਰ , ਬਿੰਦਾ ਭਾਨ ਮਜਾਰਾ , ਰਘੁਵੀਰ ਸਿੰਘ ਅਸਮਾਨ ਪੁਰ , ਬਲਿਹਾਰ ਸਿੰਘ ਚਾਹੜ ਮਜਾਰਾ ,ਗੁਰਪਾਲ ਸਿੰਘ ਮਜਾਰਾ ਖੁਰਦ ,ਜਗਤਾਰ ਸਿੰਘ ਜਾਡਲਾ ,ਬਿੱਕਰ ਸਿੰਘ ਸੈਖੂ ਪੁਰ ਨੇ ਕਿਹਾ ਕਿ ਇਹ ਟਰੈਕਟਰ ਮਾਰਚ ਮੋਦੀ ਸਰਕਾਰ ਦੀਆਂ ਅੱਖਾਂ ਖੋਹਲਣ ਲਈ ਅਤੇ ਕਿਸਾਨਾਂ ਦੀ ਤਾਕਤ ਦਰਸਾਉਣ ਲਈ ਕੀਤਾ ਗਿਆ ਹੈ। ਇਸ ਮਾਰਚ ਵਿਚ ਕਿਸਾਨਾਂ ਦੀ ਭਰਵੀਂ ਸ਼ਮੂਲੀਅਤ ਸਾਬਤ ਕਰਦੀ ਹੈ ਕਿ ਕਿਸਾਨ ਮੋਦੀ ਸਰਕਾਰ ਕੋਲੋਂ ਖੇਤੀ ਕਾਨੂੰਨ ਰੱਦ ਕਰਵਾਕੇ ਹੀ ਦੰਮ ਲੈਣਗੇ।ਇਹ ਘੋਲ ਹੁਣ ਜਨਤਕ ਰੂਪ ਲੈ ਚੁੱਕਾ ਹੈ ਸਰਕਾਰ ਦੀ ਕੋਈ ਵੀ ਸਾਜਿਸ਼, ਕਿਸੇ ਤਰ੍ਹਾਂ ਦਾ ਵੀ ਜਬਰ ਇਸਨੂੰ ਥਿੜਕਾ ਨਹੀਂ ਸਕਦਾ। ਲੋਕ ਸਰਕਾਰ ਦੇ ਹਰ ਪੈਂਤੜੇ ਦਾ ਜਵਾਬ ਦੇ ਰਹੇ ਹਨ। ਕਿਸਾਨ ਜਿੱਤ ਦਾ ਝੰਡਾ ਝੁਲਾਕੇ ਹੀ ਦਿੱਲੀਓਂ ਵਾਪਸ ਪਰਤਣਗੇ। ਇਸ ਮਾਰਚ ਵਿਚ ਕੁਲਵਿੰਦਰ ਸਿੰਘ ਮਜੱਫਰ ਪੁਰ, ਸੰਦੀਪ ਰਾਣਾ, ਬਲਜਿੰਦਰ ਸਿੰਘ ਸਵਾਜ ਪੁਰ , ਬਹਾਦਰ ਸਿੰਘ , ਲਖਵਿੰਦਰ ਸਿੰਘ ਰਾਮਰਾਏ ਪੁਰ ,ਕਰਨੈਲ ਸਿੰਘ ਕਾਜਮ ਪੁਰ , ਰਾਣਾ ਰਾਮਜੀ ਦਾਸ ਸਨਾਵਾ, ਮੇਜਰ ਸਿੰਘ ਅਸਮਾਨ ਪੁਰ ,ਗੁਰਨੇਕ ਸ਼ਹਾਬ ਪੁਰ, ਜਗਦੇਵ ਸਿੰਘ ਸਰਪੰਚ ਮਜਾਰਾ ਕਲਾ, ਜੁਝਾਰ ਸਿੰਘ ,ਸੁਰਿੰਦਰ ਸਿੰਘ ਪ੍ਰਧਾਨ, ਕੁਲਵੰਤ ਸਿੰਘ ਸ਼ਹਾਬ ਪੁਰ , ਬਿੰਦਾ ਚਾਹੜ ਮਜਾਰਾ , ਅਵਤਾਰ ਸਿੰਘ ਸਵਾਜ ਪੁਰ, ਜਸਪਰੀਤ ਸਿੰਘ ਮੁਜੱਫਰ ਪੁਰ, ਰਾਵਲ ਸਿੰਘ ,ਜਸਪਾਲ ਸਿੰਘ ਸਜਾਵਲ ਪੁਰ , ਨਵਪਰੀਤ ਮਜਾਰਾ ਕਲਾ , ਗੁਰਮੁਖ ਸਿੰਘ ਸਜਾਵਲ ਪੁਰ, ਪਰਮਜੀਤ ਸਿੰਘ ਸਾਬਕਾ ਸਰਪੰਚ ਕਿਸ਼ਨਪੁਰ, ਰੇਸ਼ਮ ਸਿੰਘ ਸਰਪੰਚ ਮਜਾਰਾ ਖੁਰਦ , ਮੇਜਰ ਸਿੰਘ ਰਾਮਗੜ, ਗੁਰਨੇਕ ਜੈਠੂ ਮਜਾਰਾ ਆਗੂ ਵੀ ਸ਼ਾਮਲ ਸਨ। ਜਾਡਲਾ ,ਕਿਸ਼ਨਪੁਰਾ, ਲੰਗੜੋਆ ਅਤੇ ਨਵਾਂਸ਼ਹਿਰ ਵਿਖੇ ਬਰੈਡ ਪਕੌੜਾ ,ਚਾਹ ਬਿਸਕੁਟ ਅਤੇ ਠੰਡੇ ਮਿੱਠੇ ਪਾਣੀ ਦਾ ਲੋਕਾਂ ਵਲੋਂ ਲੰਗਰ ਵੀ ਛਕਾਇਆ ਗਿਆ।