ਨਵਾਂਸ਼ਹਿਰ,04 ਮਈ :- ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਲੜੀ ਦੇ ਤਹਿਤ ਅਧਿਆਪਕਾਂ ਵਲੋਂ ਰੋਜਾਨਾ ਘਰ-ਘਰ ਜਾ ਕੇ ਮਾਪਿਆ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹੲ ਹੈ। ਸਕੂਲ ਸਿੱਖਿਆ ਵਿਭਾਗ ਨੇ ਪਿਛਲੇ ਸਾਲਾਂ ਸਿੱਖਿਆ ਦੇ ਖੇਤਰ ਵਿਗਚ ਵਿੱਚ ਨਵੀਆਂ ਪੈੜਾਂ ਪੁੱਟਦੇ ਹੋਏ ਕਈ ਮੀਲ ਪੱਥਰ ਗੱਡੇ ਹਨ,ਜੋ ਵਿਭਾਗ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਅਜੋਕੇ ਸਮੇਂ ਵਿੱਚ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ,ਇਹ ਵਿਚਾਰ ਗੁਰਦਿਆਲ ਮਾਨ ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ,ਸ਼ਹੀਦ ਭਗਤ ਸਿੰਘ ਨਗਰ ਨੇ ਦਾਖ਼ਲਾ ਮੁਹਿੰਮ ਟੀਮ ਦੀ ਅਗਵਾਈ ਕਰਦੇ ਹੋਏ ਮਾਪਿਆ ਨਾਲ ਸਾਂਝੇ ਕੀਤੇ।ਉਨ੍ਹਾਂ ਵਲੋਂ ਅੱਜ ਦਾਖ਼ਲਾ ਮੁਹਿੰਮ ਟੀਮ ਦੀ ਸਹਾਇਤਾ ਨਾਲ ਪਿੰਡ ਮਹਾਲੋਂ ਦੇ ਘਰ-ਘਰ ਜਾਕੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਰਕਾਰ ਵਲੋਂ ਮੁਫ਼ਤ ਵਰਦੀ ਦੁਪਿਹਰ ਦਾ ਪੋਸਟਿਕ ਖਾਣਾ, ਕਿਤਾਬਾ, ਬੱਚਿਆਂ ਦਾ ਡਾਕਟਰੀ ਮੁਆਇਨਾ, ਸਮਾਰਟ ਖੇਡ ਦੇ ਮੈਦਾਨਾਂ ਤੋਂ ਇਲਾਵਾ ਬੱਚਿਆਂ ਦੀ ਈ-ਕੰਟੈਂਟ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ। ਇਹ ਸਾਰੀਆਂ ਸਹੂਲਤਾਂ ਕੇਵਲ ਤੇ ਕੇਵਲ ਸਰਕਾਰੀ ਸਕੂਲ ਹੀ ਬੱਚਿਆਂ ਨੂੰ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਐਲ ਕੇ ਜੀ ਤੋਂ ਬਾਰਵੀੰ ਜਮਾਤ ਤੱਕ ਅੰਗਰੇਜੀ਼ ਮਾਧਿਆਮ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ। ਬੱਚਿਆਂ ਦੇ ਸਰਵ ਪੱਖੀ ਵਿਕਾਸ ਲਈ ਗੁਣਾਤਮਿਕ ਸਿੱਖਿਆ ਉੱਤੇ ਜੋਰ ਦਿੱਤਾ ਜਾ ਰਿਹਾ ਹੈ।ਉਨ੍ਹਾ ਮਾਪਿਆਂ ਨੂੰ ਅਪੀਲ ਕੀਤੀ ਕਿ ਪ੍ਰਾਈਵੇਟ ਅਦਾਰਿਆਂ ਦੀ ਲੁੱਟ-ਖਸੁੱਟ ਤੋਂ ਬਚਣ ਲਈ ਸਾਨੂੰ ਆਪਣੇ ਬੱਚੇ ਨੇੜਲੇ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਨੀਲਮ ਕੁਮਾਰੀ ਹੈੱਡ ਮਿਸਟ੍ਰਿਸ ਸਹਸ ਮਹਾਲੋਂ, ਜਸਵੀਰ ਕੌਰ, ਰਾਜਵਿੰਦਰ ਕੌਰ ਦੋਨੋਂ ਪ੍ਰਾਇਮਰੀ ਟੀਚਰ ਵੀ ਮੌਜੂਦ ਸਨ।
ਕੈਪਸ਼ਨ:ਪਿੰਡ ਮਹਾਲੋਂ ਵਿੱਚ ਅਧਿਆਪਕ ਘਰ-ਘਰ ਜਾਕੇ ਬੱਚਿਆਂ ਦਾ ਦਾਖ਼ਲਾ ਕਰਦੇ ਹੋਏ।