ਮ੍ਰਿਤਕ ਦੀ ਵਿਧਵਾ ਜਸਵਿੰਦਰ ਕੌਰ ਨੇ ਐਸਸੀ ਕਮਿਸ਼ਨ ਤੱਕ ਕੀਤੀ ਪਹੁੰਚ
ਕਮਿਸ਼ਨ ਨੇ ਐਸਐਸਪੀ ਕਪੂਰਥਲਾ ਤੋਂ 'ਤਲਬ' ਕੀਤੀ ਕੇਸ ਦੀ ਸਟੇਟਸ ਰਿਪੋਰਟ
ਅੰਮ੍ਰਿਤਸਰ 9 ਮਈ :- ਪਿੰਡ ਤਾਜਪੁਰ ਦੀ ਦਲਿਤ ਮਹਿਲਾ ਸ੍ਰੀਮਤੀ ਜਸਵਿੰਦਰ ਕੌਰ ਵਿਧਵਾ ਸਵ: ਸ੍ਰ ਸੁਰਜੀਤ ਸਿੰਘ ਨੇ ਆਪਣੇ ਪਤੀ ਦੇ ਕਾਤਲ ਨੂੰ ਸਿਲਾਖਾ ਪਿੱਛੇ ਭੇਜਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ: ਤਰਸੇਮ ਸਿੰਘ ਸਿਆਲਕਾ ਤੱਕ ਪਹੁੰਚ ਕੀਤੀ ਹੈ।
ਸ਼ਿਕਾਇਤ ਕਰਤਾ ਸ਼੍ਰੀਮਤੀ ਜਸਵਿੰਦਰ ਕੌਰ ਨੇ 'ਕਮਿਸ਼ਨ' ਦੇ ਪੇਸ਼ ਹੋ ਕੇ ਡਾ ਸਿਆਲਕਾ ਨੂੰ ਸੌਪੀ ਸ਼ਿਕਾਇਤ 'ਚ ਲਿਖਿਆ ਹੈ ਕਿ ਪੁਲੀਸ ਥਾਣਾ ਸੁਭਾਨਪੁਰ ਨੇ 'ਕਤਲ' ਕੇਸ ਨੂੰ ਰੋਡ ਐਕਸੀਡੈਂਟ 'ਚ ਤਬਦੀਲ ਕਰਕੇ ਮੈਂਨੂੰ ਅਣਸੁਣਿਆ ਕੀਤਾ ਹੈ।ਜਦੋਂ ਕਿ ਮੈਂ 2015 ਤੋਂ ਬਿਆਨ ਦਰਜ ਕਰਾਉਂਣ ਲਈ ਯਤਨਸ਼ੀਲ਼ ਹਾਂ,
ਸ਼ਿਕਾਇਤ ਕਰਤਾ ਨੇ ਕਮਿਸ਼ਨ ਨੂੰ ਦੱਸਿਆ ਕਿ ਪੁਲੀਸ ਨੇ 2015 ਤੋਂ ਲੈ ਕੇ ਅਜੇ ਤੱਕ ਮੇਰੇ ਲਿਖਤੀ ਬਿਆਨਾ ਤੇ ਜ਼ੁਰਮ 'ਚ ਵਾਧਾ ਨਹੀਂ ਕੀਤਾ ਹੈ।ਉਸ ਨੇ ਦੱਸਿਆ ਕਿ ਪੁਲੀਸ ਨੇ ਦਰਜ ਕੀਤੀ ਪੁਲੀਸ ਰਿਪੋਰਟ 'ਚ ਮੇਰੇ ਪਤੀ ਦੀ ਮੌਤ ਰੋਡ ਐਕਸੀਡੈਂਟ ਹੋਈ ਦਰਜ ਕੀਤਾ ਹੈ,ਪਰ ਸੱਚ ਇਹ ਹੈ ਕਿ ਇਹ ਕੋਈ ਕੁਦਰਤੀ ਹਾਦਸਾ ਨਹੀਂ ਸੀ। ਦੋਸ਼ੀ ਧਿਰ ਨੇ ਜਾਣ ਬੁਝ ਕੇ ਆਪਣੀ ਕਾਰ ਹੇਠ ਮੇਰੇ ਪਤੀ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰਿਆ ਹੈ।
ਪ੍ਰਾਰਥਣ ਤੋਂ ਸ਼ਿਕਾਇਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਇਸ ਮਾਮਲੇ 'ਚ ਸਥਾਨਕ ਪੁਲੀਸ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ ਕਿਉਂ ਕਿ ਸ਼ਿਕਾਇਤ ਕਰਤਾ ਧਿਰ ਪੁਲੀਸ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੋਣ ਕਰਕੇ ਕਮਿਸ਼ਨ ਦੇ ਪੇਸ਼ ਹੋਈ ਹੈ। ਡਾ ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਐਸਐਸਪੀ ਕਪੂਰਥਲਾ ਤੋਂ ਸਬੰਧਿਤ ਕੇਸ ਦੀ ਸਟੇਟਸ ਰਿਪੋਰਟ 30 ਮਈ 2021 ਨੂੰ ਮੰਗ ਲਈ ਹੈ। ਉਨ੍ਹਾ ਨੇ ਦੱਸਿਆ ਕਿ ਵਿਧਵਾ ਜਸਵਿੰਦਰ ਕੌਰ ਦੇ ਮੁੜ ਬਿਆਨਾ ਤੇ ਜ਼ੁਰਮ 'ਚ ਵਾਧਾ ਕਰਨ ਲਈ ਐਸ.ਐਸ.ਪੀ ਕਪੂਰਥਲਾ ਨੂੰ ਲਿਖ ਦਿੱਤਾ ਗਿਆ ਹੈ।
ਇਸ ਮੌਕੇ ਡਾ ਤਰਸੇਮ ਸਿੰਘ ਸਿਆਲਕਾ ਦੇ ਪੀਆਰਓ ਸ੍ਰ ਸਤਨਾਮ ਸਿੰਘ ਗਿੱਲ, ਸ੍ਰ ਲਖਵਿੰਦਰ ਸਿੰਘ, ਮੰਗਾ ਸਿੰਘ ਕਪੂਰਥਲਾ, ਸ਼ਿਕਾਇਤ ਕਰਤਾ ਜਸਵਿੰਦਰ ਕੌਰ ਅਤੇ ਐਮਸੀ ਕਪੂਰਥਲਾ ਸ੍ਰ ਬਲਵਿੰਦਰ ਸਿੰਘ ਹਾਜਰ ਸਨ।
ਫੋਟੋ ਕੈਪਸ਼ਨ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਸ਼ਿਕਾਇਤ ਕਰਤਾ ਜਸਵਿੰਦਰ ਕੌਰ ਤੋਂ ਸ਼ਿਕਾਇਤ ਪੱਤਰ ਪ੍ਰਾਪਤ ਕਰਦੇ ਹੋਏ।