ਪਟਿਆਲਾ, 18 ਮਈ:- ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਰਾਜ ਦੀਆਂ ਗਊਸ਼ਾਲਾਵਾਂ 'ਚ ਸੇਵਾ ਕਰਦੇ ਗਵਾਲਿਆਂ ਤੇ ਗਊਸ਼ਾਲਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨੂੰ ਕੋਵਿਡ ਤੋਂ ਬਚਾਅ ਲਈ ਟੀਕਾ ਲਗਵਾਉਣ ਲਈ ਕਿਹਾ ਹੈ। ਡਿਪਟੀ ਕਮਿਸ਼ਨਰਜ, ਜੋ ਕਿ ਜ਼ਿਲ੍ਹਾ ਗਊ ਭਲਾਈ ਸੋਸਾਇਟੀ ਦੇ ਅਹੁਦੇ ਵਜੋਂ ਚੇਅਰਮੈਨ ਹੁੰਦੇ ਹਨ, ਨੂੰ ਸ੍ਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਅਧੀਨ ਆਉਣ ਵਾਲੀਆਂ ਸਾਰੀਆਂ ਸਰਕਾਰੀ ਤੇ ਗ਼ੈਰ ਸਰਕਾਰੀ ਗਊਸ਼ਾਲਾਵਾਂ 'ਚ ਸੇਵਾ ਕਰਨ ਵਾਲਿਆਂ ਨੂੰ ਇਸ ਭਿਆਨਕ ਮਹਾਂਮਾਰੀ ਕੋਵਿਡ-19 ਤੋਂ ਬਚਾਅ ਲਈ ਵੈਕਸੀਨੇਸ਼ਨ ਦੇ ਪ੍ਰਬੰਧ ਕੀਤੇ ਜਾਣ। ਚੇਅਰਮੈਨ ਸ੍ਰੀ ਸ਼ਰਮਾ ਨੇ ਕਿਹਾ ਕਿ ਗਊਧਨ ਦੀ ਸੰਭਾਲ ਕਰਨ ਵਾਲੇ ਦੁੱਧ ਚੋਣ ਵਾਲੇ ਗਵਾਲੇ ਆਦਿ ਦੁੱਧ ਲੋਕਾਂ ਦੇ ਘਰਾਂ ਤੱਕ ਪੁੱਜਦਾ ਕਰਦੇ ਹਨ, ਇਸ ਤੋਂ ਵੱਡੀ ਗਿਣਤੀ ਆਮ ਲੋਕ ਵੀ ਗਊਸ਼ਾਲਾਵਾਂ 'ਚ ਦੁੱਧ ਲੈਣ ਲਈ ਆਉਂਦੇ ਹਨ, ਜਿਸ ਲਈ ਇਨ੍ਹਾਂ ਦਾ ਟੀਕਾਕਰਨ ਬਹੁਤ ਜਰੂਰੀ ਹੈ। ਸ੍ਰੀ ਸਚਿਨ ਸ਼ਰਮਾ ਨੇ ਅੱਗੇ ਕਿਹਾ ਕਿ ਦੁੱਧ ਸਾਡੀ ਨਿਤ ਵਰਤੋਂ ਤੇ ਖਾਣ-ਪੀਣ ਦਾ ਇੱਕ ਅਹਿਮ ਹਿੱਸਾ ਹੋਣ ਕਰਕੇ ਗਊਸ਼ਾਲਾਵਾਂ ਦੇ ਕਾਮਿਆਂ ਤੇ ਪ੍ਰਬੰਧਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਕੋਵਿਡ ਤੋਂ ਬਚਾਅ ਲਈ ਸਾਰੀਆਂ ਗਊਸ਼ਾਲਾਵਾਂ ਦੇ ਪ੍ਰਵੇਸ਼ ਦੁਆਰ 'ਤੇ ਸਰੀਰ ਦਾ ਤਾਪਮਾਨ ਮਾਪਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਇੱਥੇ ਸੇਵਾ ਕਰਨ ਵਾਲਿਆਂ ਦੇ ਟੈਸਟ ਕਰਵਾ ਕੇ ਕੋਵਿਡ ਦੀ ਲਾਗ ਨੂੰ ਅੱਗੇ ਫੈਲਣ ਤੋਂ ਬਚਾਇਆ ਜਾਵੇ। ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਰਾਜ ਗਊ ਸੇਵਾ ਕਮਿਸ਼ਨਰ ਜਿੱਥੇ ਗਊਧਨ ਦੀ ਸੇਵਾ ਸੰਭਾਲ ਲਈ ਵਚਨਬੱਧ ਹੈ, ਉਥੇ ਹੀ ਸਾਡਾ ਇਹ ਫਰਜ਼ ਵੀ ਹੈ ਕਿ ਕੋਵਿਡ ਮਹਾਂਮਾਰੀ ਦੇ ਚਲਦਿਆਂ ਗਊਸ਼ਾਲਾਵਾਂ ਨਾਲ ਜੁੜੇ ਲੋਕਾਂ ਅਤੇ ਗਊ ਸੇਵਾ ਲਈ ਆਉਣ ਵਾਲੇ ਆਮ ਲੋਕਾਂ ਨੂੰ ਵੀ ਬਿਹਤਰ ਤੇ ਸਿਹਤਮੰਦ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾਵੇ।
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਡਿਪਟੀ ਕਮਿਸ਼ਨਰਾਂ ਨੂੰ ਰਾਜ ਦੀਆਂ ਗਊਸ਼ਾਲਾਵਾਂ ਦੇ ਗਵਾਲਿਆਂ ਤੇ ਪ੍ਰਬੰਧਕਾਂ ਦਾ ਕੋਵਿਡ ਟੀਕਾਕਰਨ ਲਈ ਕਿਹਾ

Posted by
NawanshahrTimes.Com