ਪ੍ਰਵਾਸੀ ਭਾਰਤੀਆਂ ਵਲੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ 80 ਹਜਾਰ ਰੁਪਏ ਦੀ ਸਹਾਇਤਾ

 ਨਵਾਂਸ਼ਹਿਰ 7 ਮਈ :-   ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਘੋਲ ਵਿਚ ਸ਼ਹੀਦ ਹੋਏ ਪਿੰਡ ਕਾਹਮਾ ਦੇ ਰਾਜ ਕੁਮਾਰ ਅਤੇ ਮਾਹਲ ਗਹਿਲਾਂ ਦੇ ਪਰਮਜੀਤ ਸਿੰਘ ਦੇ ਪਰਿਵਾਰਾਂ ਨੂੰ ਗਰੀਸ ਤੋਂ ਪ੍ਰਵਾਸੀ ਭਾਰਤੀਆਂ ਕੁਲਵਰਨ ਸਿੰਘ, ਆਤਮਾ ਸਿੰਘ ਅਤੇ ਗਰੀਸ ਦੀ ਸੀਮਾ ਧਾਰੀ ਸੰਗਤ ਵਲੋਂ ਭੇਜੀ ਗਈ 80 ਹਜਾਰ ਰੁਪਏ (40-40 ਹਜਾਰ)ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਇਹ ਰਾਸ਼ੀ ਰਿਲਾਇੰਸ ਸਟੋਰ ਨਵਾਂਸ਼ਹਿਰ ਅੱਗੇ ਚੱਲ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਧਰਨੇ ਉੱਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਪ੍ਰਵਾਸੀ ਭਾਰਤੀਆਂ ਦੇ ਰਿਸ਼ਤੇਦਾਰਾਂ ਸੁਖਵਿੰਦਰ ਸਿੰਘ ਜੇਠੂਮਜਾਰਾ,ਸੰਦੀਪ ਕੌਰ, ਸਾਬਕਾ ਸਰਪੰਚ ਜੇਠੂਮਜਾਰਾ ਮੁਖਤਿਆਰ ਸਿੰਘ ਨੇ ਦਿੱਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ, ਪਰਮਜੀਤ ਸਿੰਘ ਸ਼ਹਾਬਪੁਰ ਨੇ ਪ੍ਰਵਾਸੀ ਵੀਰਾਂ ਦਾ ਧੰਨਵਾਦ ਕੀਤਾ।
ਕੈਪਸ਼ਨ:- ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰ ਪ੍ਰਵਾਸੀ ਭਾਰਤੀਆਂ ਵਲੋਂ ਭੇਜੀ ਗਈ ਸਹਿਯੋਗੀ ਰਾਸ਼ੀ ਪ੍ਰਾਪਤ ਕਰਦੇ ਹੋਏ।