ਨਵਾਂਸ਼ਹਿਰ : 5 ਮਈ (ਵਿਸ਼ੇਸ਼ ਪ੍ਰਤੀਨਿਧੀ) ਬੱਚਿਆਂ ਨੂੰ ਮਿੱਡ-ਡੇ-ਮੀਲ ਬਣਾ ਕੇ ਖਵਾਉਣ ਵਾਲੀਆਂ ਕੁੱਕ ਕਮ ਹੈਲਪਰਾਂ ਕੋਲੋਂ ਕੋਰੋਨਾ ਦੀ ਆੜ ਵਿੱਚ ਹੀ ਖਾਣਾ ਬਣਾਉਣ ਤੋਂ ਬਿਨਾ ਉਹਨਾਂ ਦੀ ਯੋਗਤਾ ਅਤੇ ਕਾਬਲੀਅਤ ਅਨੁਸਾਰ ਉਹਨਾਂ ਤੋਂ ਹੋਰ ਜ਼ਬਰੀ ਕੰਮ ਲੈਣ ਲਈ ਸਕੂਲ ਮੁਖੀਆਂ ਨੂੰ ਜਾਰੀ ਕੀਤੇ ਗਏ ਪੱਤਰ ਨੂੰ ਰੱਦ ਕਰਵਾਉਣ ਲਈ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਰਿੰਪੀ ਰਾਣੀ ਅਤੇ ਜਨਰਲ ਸਕੱਤਰ ਸੁਨੀਤਾ ਰਾਣੀ ਦੀ ਅਗਵਾਈ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਮਰੀਕ ਸਿੰਘ ਅਤੇ ਪ੍ਰਾਇਮਰੀ ਛੋਟੂ ਰਾਮ ਰਾਹੀਂ ਸਿੱਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ। ਪ.ਸ.ਸ.ਫ.ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਰਾਹੋਂ ਨੇ ਮਿੱਡ ਡੇ-ਮੀਲ ਵਰਕਰਾਂ ਤੋਂ ਖਾਣਾ ਬਣਾਉਣ ਤੋਂ ਬਿਨਾ ਉਹਨਾਂ ਦੀ ਯੋਗਤਾ ਅਤੇ ਕਾਬਲੀਅਤ ਅਨੁਸਾਰ ਜ਼ਬਰੀ ਹੋਰ ਕੰਮ ਲੈਣ ਲਈ ਜਾਰੀ ਪੱਤਰ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਜਦੋਂ ਕਿ ਅਨਾਜ ਅਤੇ ਰਸੋਈ ਦੇ ਸਮੁੱਚੇ ਖਾਣ ਪੀਣ ਦੇ ਸਾਮਾਨ ਦੀ ਸਾਂਭ ਸੰਭਾਲ, ਰਸੋਈ ਦੀ ਸਫ਼ਾਈ, ਭਾਂਡਿਆਂ ਦੀ ਸਫ਼ਾਈ, ਖਾਣਾ ਬਣਾਉਣ, ਬੱਚਿਆਂ ਨੂੰ ਖੁਆਉਣ ਅਤੇ ਸਾਫ਼ ਸਫ਼ਾਈ ਲਈ 46 ਰੁਪਏ 57 ਪੈਸੇ ਰੋਜ਼ਾਨਾ ਦਿੱਤੇ ਜਾਂਦੇ ਹਨ। ਆਗੂਆਂ ਨੇ ਕਿਹਾ ਕਿ ਇਸ ਪੱਤਰ ਦੀ ਆੜ ਵਿੱਚ ਸਕੂਲ ਮੁਖੀਆਂ ਵੱਲੋਂ ਨਿਗੂਣਾ ਜਿਹਾ ਮਾਣ ਭੱਤਾ ਲੈ ਰਹੀਆਂ ਵਰਕਰਾਂ ਨੂੰ ਖਾਣਾ ਬਣਾਉਣ ਤੋਂ ਬਿਨਾ ਹੋਰ ਜ਼ਬਰੀ ਕੰਮ ਲੈਣ ਲਈ ਤੰਗ ਪ੍ਰੇਸ਼ਾਨ ਕਰਨ ਦਾ ਰਾਹ ਖੋਲ੍ਹਿਆ ਗਿਆ ਹੈ, ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਕਰਨ ਯੋਗ ਨਹੀਂ ਹੈ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਨਾਲ਼ 07 ਜਨਵਰੀ 2020 ਦੀ ਮੀਟਿੰਗ ਵਿੱਚ ਕੀਤੇ ਗਏ ਵਾਅਦੇ ਅਨੁਸਾਰ ਅਪ੍ਰੈਲ 2020 ਤੋਂ ਮਿਹਨਤਾਨਾ 3000/-ਰੁਪਏ ਬਕਾਏ ਸਮੇਤ ਤੁਰੰਤ ਦੇਣ ਦੀ ਮੰਗ ਵੀ ਕੀਤੀ ਗਈ। ਆਗੂਆਂ ਨੇ ਮਿੱਡ ਡੇ-ਮੀਲ ਵਰਕਰਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜੇ ਦੋਨੋਂ ਮੰਗਾਂ ਲਈ ਪੱਤਰ ਜਾਰੀ ਨਹੀਂ ਕੀਤੇ ਜਾਂਦੇ ਤਾਂ 30 ਮਈ ਨੂੰ ਸਿੱਖਿਆ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਵਿਖੇ ਹੋਣ ਵਾਲੇ ਸੂਬਾਈ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਪੁਰਜ਼ੋਰ ਤਿਆਰੀ ਰੱਖੀ ਜਾਵੇ।
ਵਫ਼ਦ ਵਿੱਚ ਸੁਰਜੀਤ ਕੌਰ, ਮੀਨਾ ਰਾਣੀ, ਸੁਨੀਤਾ ਰਾਣੀ, ਮੀਨਾ ਰਾਣੀ, ਸੋਮਾ ਰਾਣੀ, ਜੋਤੀ, ਜਸਵਿੰਦਰ ਕੌਰ, ਕਿਰਨ ਕੁਮਾਰੀ, ਗੁਰਿੰਦਰ ਕੌਰ, ਬਲਬੀਰ ਕੁਮਾਰੀ, ਬਲਜੀਤ ਕੌਰ, ਰਸ਼ਪਾਲ ਕੌਰ, ਮਨਜਿੰਦਰ ਕੌਰ, ਅਮਰੀਕ ਕੌਰ, ਦਲਜੀਤ ਕੌਰ, ਰਾਜ ਰਾਣੀ, ਸੰਤੋਸ਼ ਆਦਿ ਹਾਜ਼ਰ ਸਨ।