ਸਨ ਫਾਊਡੇਸ਼ਨ ਸੰਸਥਾ ਨੇ ਰੈਡ ਕਰਾਸ ਨੂੰ ਦਿੱਤੇ 20 ਆਕਸੀਜਨ ਕੰਨਸਟਰੇਟਰ
ਅੰਮ੍ਰਿਤਸਰ 19 ਮਈ :- ਰੈਡ ਕਰਾਸ ਅੰਮ੍ਰਿਤਸਰ ਵਲੋ ਇਕ ਨਿਵੇਕਲੀ ਪਹਿਲ ਕਰਦਿਆਂ ਘਰ ਵਿਚ ਹੀ ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਆਕਸੀ ਜਨ ਸੇਵਾ ਸ਼ੁਰੂ ਕੀਤੀ ਗਈ ਹੈ,ਇਸ ਤਹਿਤ ਨਾ ਮਾਤਰ ਰੇਟਾਂ ਤੇ ਕੋਵਿਡ-19 ਮਰੀਜਾਂ ਨੂੰ ਘਰ ਬੈਠੇ ਹੀ ਆਕਸੀਜਨ ਦੀ ਸਹੂਲਤ ਉਪਲਬਧ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਹਰਨੂਰ ਢਿਲੋ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਨੇ ਦੱਸਿਆ ਕਿ ਸਨ ਫਾਊਡੇਸ਼ਨ ਸੰਸਥਾ ਵਲੋ ਰੈਡ ਕਰਾਸ ਨੂੰ 20 ਆਕਸੀਜਨ ਕੰਨਸਟਰੇਟਰ ਭੇਟ ਕੀਤੇ ਹਨ। ਡਾ: ਢਿਲੋ ਨੇ ਦੱਸਿਆ ਕਿ ਇੰਨ੍ਹਾਂ ਆਕਸੀਜਨ ਕੰਨਸਟਰੇਟਰਾਂ ਨੂੰ ਡਾਕਟਰ ਦੀ ਤਜ਼ਵੀਜ਼ ਸਲਿੱਪ ਅਨੁਸਾਰ ਨਾ ਮਾਤਰ ਫੈਸਿਲੀਟੇਸ਼ਨ ਚਾਰਜ਼ 200/-ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਅਤੇ 5000/-ਰੁਪਏ ਮੋੜਨਯੋਗ ਸਕਿਊਰਿਟੀ ਦੇ ਕੇ ਆਕਸੀਜਨ ਕੰਸਟਰੇਟਰ ਨੂੰ ਰੈਡ ਕਰਾਸ ਤੋ ਪ੍ਰਾਪਤ ਕੀਤਾ ਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦੇ ਮਿਲਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਕਰੋਨਾ ਦੇ ਮਰੀਜ਼ਾਂ ਨੂੰ ਆਕਸੀਜਨ ਲਈ ਭਟਕਣਾ ਨਹੀ ਪਵੇਗਾ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਆਕਸੀਜਨ ਕੰਨਸਟਰੇਟਰ ਨੂੰ ਇਸਤੇਮਾਲ ਕਰਨ ਤੋ ਬਾਅਦ ਸੈਨੇਟਾਈਜ਼ ਕਰਕੇ ਵਾਪਸ ਕਰਨਾ ਹੋਵੇਗਾ।ਡਾ: ਹਰਨੂਰ ਢਿਲੋ ਵਲੋ ਸਨ ਫਾਊਡੇਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹੋਰ ਸੰਸਥਾਵਾਂ ਨੂੰ ਵੀ ਇਸ ਮੁਸ਼ਕਲ ਘੜੀ ਵਿਚ ਅੱਗੇ ਆ ਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਆਕਸੀਜਨ ਕੰਨਸਟਰੇਟਰਾਂ ਨੂੰ ਲੈਣ ਲਈ ਜ਼ਿਲਾ੍ਹ ਰੈਡ ਕਰਾਸ ਸੁਸਾਇਟੀ ਨੇੜੇ ਕਚਹਿਰੀ ਚੌਕ ਗਰੀਨ ਐਵੀਨਿਊ ਅੰਮ੍ਰਿਤਸਰ ਵਿਖੇ ਸਥਾਪਤ ਕੋਵਿਡ ਕੰਟਰੋਲ ਰੂਮ ਦੇ ਟੈਲੀਫੋਨ ਨੰ: 0183-2500398 ਅਤੇ 0183-2500498 ਅਤੇ ਸਕੱਤਰ ਜ਼ਿਲਾ੍ਹ ਰੈਡ ਕਰਾਸ ਸੁਸਾਇਟੀ ਸ਼੍ਰੀ ਰਣਧੀਰ ਠਾਕੁਰ ਦੇ ਮੋਬਾਇਲ ਨੰ: 98147-28310 ਤੇ ਸੰਪਰਕ ਕੀਤਾ ਜਾ ਸਕਦਾ ਹੈ।ਕੈਪਸ਼ਨ :- ਡਾ: ਹਰਨੂਰ ਢਿਲੋ ਸਨ ਫਾਊਡੇਸਨ ਵਲੋ ਦਿੱਤੇ ਗਏ ਆਕਸੀਜਨ ਕੰਨਸਟਰੇਟਰਾਂ ਨਾਲ ਖੜੇ੍ਹ ਨਜ਼ਰ ਆ ਰਹੇ ਹਨ।