ਐਸ. ਐਸ. ਪੀ ਵੱਲੋਂ ਮੁੱਖ ਸਿਪਾਹੀ ਜੋਗਿੰਦਰ ਰਾਮ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਭੇਟ

ਨਵਾਂਸ਼ਹਿਰ, 14 ਮਈ :- ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਿਚ 'ਕੁਇਕ ਰਿਸਪਾਂਸ ਟੀਮ' ਵਿਚ ਤਾਇਨਾਤ ਮੁੱਖ ਸਿਪਾਹੀ ਜੋਗਿੰਦਰ ਰਾਮ, ਜਿਸ ਦੀ ਬੀਤੇ ਮਾਰਚ ਮਹੀਨੇ ਕੋਵਿਡ-19 ਕਾਰਨ ਮੌਤ ਹੋ ਗਈ ਸੀ, ਦੇ ਪਰਿਵਾਰ ( ਨਿਰਮਲਾ ਦੇਵੀ  ਪਤਨੀ  ਮੁੱਖ ਸਿਪਾਹੀ ਜੋਗਿੰਦਰ ਰਾਮ ) ਨੂੰ ਅੱਜ ਜ਼ਿਲਾ ਪੁਲਿਸ ਮੁਖੀ ਅਲਕਾ ਮੀਨਾ ਵੱਲੋਂ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ। ਉਨਾਂ ਦੱਸਿਆ ਕਿ ਮੁੱਖ ਸਿਪਾਹੀ ਜੋਗਿੰਦਰ ਰਾਮ ਨੰਬਰ 341/ਸ਼ਭਸਨ ਦੀ ਕੋਵਿਡ ਮਹਾਮਾਰੀ ਕਾਰਨ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ 10 ਮਾਰਚ 2021 ਨੂੰ ਮੌਤ ਹੋ ਗਈ ਸੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਡਿਊਟੀ ਕਰਦਿਆਂ ਕੋਰੋਨਾ ਪੀੜਤ ਹੋਣ 'ਤੇ ਮੌਤ ਦੀ ਸੂਰਤ ਵਿਚ ਮਿ੍ਰਤਕ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਮਿ੍ਰਤਕ ਮੁੱਖ ਸਿਪਾਹੀ ਜੋਗਿੰਦਰ ਰਾਮ ਦੇ ਪੁੱਤਰ ਰਾਜ ਕੁਮਾਰ ਨੂੰ ਵੀ ਅੱਜ ਪੁਲਿਸ ਮਹਿਕਮੇ ਵਿਚ ਬਤੌਰ ਸਿਪਾਹੀ ਭਰਤੀ ਕੀਤਾ ਗਿਆ ਹੈ। 
ਕੈਪਸ਼ਨ :- ਮਿ੍ਰਤਕ ਮੁੱਖ ਸਿਪਾਹੀ ਜੋਗਿੰਦਰ ਰਾਮ ਦੀ ਪਤਨੀ ਨਿਰਮਲਾ ਦੇਵੀ  ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਦੇ ਹੋਏ ਐਸ. ਐਸ. ਪੀ ਅਲਕਾ ਮੀਨਾ।